02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਵਰਲਡ ਬੈਂਕ ਦੇ ਵਫ਼ਦ ਨੇ ਲੁਧਿਆਣਾ ਸਤਹੀ ਜਲ ਸਪਲਾਈ ਪ੍ਰੋਜੈਕਟ ਦਾ ਲਿਆ ਜਾਇਜ਼ਾ

ਅਜੀਤ ਡੈਸਕ 11-07-2026

ਲੁਧਿਆਣਾ, 10 ਜੁਲਾਈ (ਭੁਪਿੰਦਰ ਸਿੰਘ ਬੈਂਸ)-ਵਰਲਡ ਬੈਂਕ ਦੇ ਇਕ ਉਚ ਪੱਧਰੀ ਵਫ਼ਦ ਨੇ ਸ਼ੁੱਕਰਵਾਰ ਨੂੰ ਵਰਲਡ ਬੈਂਕ ਅਤੇ ਏ. ਆਈ. ਆਈ. ਬੀ. ਦੁਆਰਾ ਫ਼ੰਡ ਪ੍ਰਾਪਤ ਲੁਧਿਆਣਾ ਸਤਹੀ ਜਲ ਸਪਲਾਈ ਯੋਜਨਾ (ਨਹਿਰੀ ਜਲ ਸਪਲਾਈ ਪ੍ਰੋਜੈਕਟ) ਅਧੀਨ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਮੁਲਾਂਕਣ ਕਰਨ ਲਈ ਸ਼ਹਿਰ ਦਾ ਦੌਰਾ ਕੀਤਾ। ਵਫ਼ਦ ਦੀ ਅਗਵਾਈ ਟਾਸਕ ਟੀਮ ਲੀਡਰ ਰੋਸਾਨਾ ਨੀਤੀ, ਸ਼ਹਿਰੀ ਮਾਹਿਰ ਜੋਈ ਅਤੇ ਸੀਨੀਅਰ ਸਮਾਜਿਕ ਵਿਕਾਸ ਮਾਹਿਰ ਮਾਰੀਆ ਲੁਈਸਾ ਦੁਰਾਨ ਫਾਰਗਾਸ ਨੇ ਕੀਤੀ। ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ. ਦਫ਼ਤਰ ਵਿਖੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਪ੍ਰਧਾਨਗੀ ਹੇਠ ਇਕ ਸਮੀਖਿਆ ਮੀਟਿੰਗ ਹੋਈ, ਜਿਸ ਵਿਚ ਵਫ਼ਦ ਨੂੰ ਪ੍ਰੋਜੈਕਟ ਦੀ ਮੌਜੂਦਾ ਸਥਿਤੀ, ਨਿਰਮਾਣ ਪ੍ਰਗਤੀ, ਗੁਣਵੱਤਾ ਭਰੋਸਾ ਵਿਧੀਆਂ ਅਤੇ ਭਵਿੱਖੀ ਲਾਗੂ ਕਰਨ ਰਣਨੀਤੀਆਂ ਤੋਂ ਜਾਣੂ ਕਰਵਾਇਆ ਗਿਆ। ਵਫ਼ਦ ਨੇ ਪਿੰਡ ਬਿਲਗਾ ਵਿਖੇ ਨਿਰਮਾਣ ਅਧੀਨ 580 ਐਮ.ਐਲ.ਡੀ. ਵਾਟਰ ਟਰੀਟਮੈਂਟ ਪਲਾਂਟ (ਡਬਲਯੂ.ਟੀ.ਪੀ.), ਮੁੱਖ ਟਰਾਂਸਮਿਸ਼ਨ ਪਾਈਪਲਾਈਨ ਖੇਤਰਾਂ ਅਤੇ ਹੋਰ ਚੱਲ ਰਹੇ ਨਿਰਮਾਣ ਸਥਾਨਾਂ ਦਾ ਨਿਰੀਖਣ ਕੀਤਾ। ਵਫ਼ਦ ਨੇ ਪ੍ਰੋਜੈਕਟ ਦੀ 42 ਫ਼ੀਸਦੀ ਭੌਤਿਕ ਪ੍ਰਗਤੀ ਦੀ ਸ਼ਲਾਘਾ ਕੀਤੀ। ਇਸ ਪ੍ਰੋਜੈਕਟ ਤਹਿਤ, ਸ਼ਹਿਰ ਦੇ ਹਰੇਕ ਘਰ ਨੂੰ ਟਰੀਟ ਕੀਤਾ ਗਿਆ ਸਤਹੀ ਪਾਣੀ ਸਪਲਾਈ ਕੀਤਾ ਜਾਵੇਗਾ। ਸ਼ਹਿਰ ਵਿਚ ਪ੍ਰੋਜੈਕਟ ਦਾ ਪਹਿਲਾ ਪੜਾਅ ਚੱਲ ਰਿਹਾ ਹੈ। ਵਫ਼ਦ ਨੇ ਵਾਤਾਵਰਣ ਅਤੇ ਸਮਾਜਿਕ ਸੁਰੱਖਿਆ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ, ਜਿਸ ਵਿਚ ਪਾਈਪਲਾਈਨ ਖੇਤਰਾਂ ਲਈ ਪੁਨਰਵਾਸ ਕਾਰਜ ਯੋਜਨਾ ਨੂੰ ਲਾਗੂ ਕਰਨਾ, ਸੰਚਾਰ ਅਤੇ ਆਊਟਰੀਚ ਗਤੀਵਿਧੀਆਂ, ਸ਼ਿਕਾਇਤ ਨਿਵਾਰਨ ਵਿਧੀ, ਵਾਤਾਵਰਣ ਅਤੇ ਸਮਾਜਿਕ ਸੁਰੱਖਿਆ ਉਪਾਅ, ਭਾਈਚਾਰਕ ਸ਼ਮੂਲੀਅਤ ਪਹਿਲਕਦਮੀਆਂ ਅਤੇ ਵਰਕਰ ਸੁਰੱਖਿਆ ਅਭਿਆਸ ਸ਼ਾਮਲ ਹਨ।

ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪ੍ਰਤੀ ਲੋਕਾਂ ਵਿਚ ਵਧ ਰਹੇ ਰੁਝਾਨ ਨੇ ਵਿਰੋਧੀਆਂ ਦੀ ਨੀਂਦ ਉਡਾਈ-ਸ਼ਿਵਾਲਿਕ ਅਗਲੀ ਖ਼ਬਰ ਵਿਧਾਇਕ ਭੋਲਾ ਗਰੇਵਾਲ ਨੇ ਸੇਵਾ ਕੇਂਦਰ ’ਚ ਮਾਰਿਆ ਛਾਪਾ, ਰਿਸ਼ਵਤਖੋਰੀ ਵਿਰੁੱਧ ਭੜਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।