02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦੋਸਤੀ ਤੋਂ ਇਨਕਾਰ ਪਿਆ ਭਾਰੀ !

ਅਜੀਤ ਡੈਸਕ 23-07-2026
ਲੁਧਿਆਣਾ, 22 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਕਿਚਲੂ ਨਗਰ ਸਥਿਤ ਭਾਰਤੀ ਵਿਦਿਆ ਮੰਦਿਰ ਸਕੂਲ ਦੇ ਇਕ ਦਸਵੀਂ ਜਮਾਤ ਦੇ ਵਿਦਿਆਰਥੀ ’ਤੇ ਕਥਿਤ ਤੌਰ ‘ਤੇ ਬਲੈਡ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿਚ ਜ਼ਖਮੀ ਹੋਏ ਵਿਦਿਆਰਥੀ ਨੂੰ ਇਲਾਜ ਲਈ ਡੀ.ਐਮ.ਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਦਿਆਰਥੀ ਆਯਾਨ ਸੂਦ ਦੇ ਪਿਤਾ ਵਿਕਾਸ ਸੂਦ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ ਦਸਵੀ ਜਮਾਤ ਵਿਚ ਪੜ੍ਹਦਾ ਹੈ, ਉਨ੍ਹਾਂ ਦੇ ਦਾਅਵੇ ਅਨੁਸਾਰ , ਉਸੇ ਜਮਾਤ ਦੀ ਇਕ ਵਿਦਿਆਰਥਣ ਉਨ੍ਹਾਂ ਦੇ ਪੁੱਤਰ ਨਾਲ ਦੋਸਤੀ ਕਰਨਾ ਚਾਹੁੰਦੀ ਸੀ। ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਸਕੂਲ ਦੀ ਛੁੱਟੀ ਤੋਂ ਬਾਅਦ ਵਿਦਿਆਰਥਣ ਨੇ ਉਨ੍ਹਾਂ ਦੇ ਪੁੱਤਰ ਨੂੰ ਸਕੂਲ ਤੋਂ ਬਾਹਰ ਬੁਲਾਇਆ ਅਤੇ ਉਸ ਦੇ ਚਿਹਰੇ ‘ਤੇ ਸਰਜੀਕਲ ਬਲੇਡ ਨਾਲ ਵਾਰ ਕਰ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਹਮਲੇ ਕਾਰਨ ਵਿਦਿਆਰਥੀ ਦੇ ਚਿਹਰੇ ਤੋਂ ਖੂਨ ਵਗਣ ਲੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਦੇਖ-ਰੇਖ ਹੇਠ ਉਸਦਾ ਇਲਾਜ ਜਾਰੀ ਹੈ। ਵਿਕਾਸ ਸੂਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਸਬੰਧਤ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਕਤ ਵਿਦਿਆਰਥਣ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪਿਛਲੀ ਖ਼ਬਰ ਵੱਖ- ਵੱਖ ਥਾਵਾਂ ’ਤੇ ਦੋ ਔਰਤਾਂ ਅਤੇ ਇਕ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿਚ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਪੀ. ਏ. ਯੂ. ਵਲੋਂ ਫਲਾਂ, ਸਬਜ਼ੀਆਂ ਅਤੇ ਸਜਾਵਟੀ ਬੂਟਿਆਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।