03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਡੁਲਗਚ ਦੀ ਅਗਵਾਈ ’ਚ ਰੋਸ ਮਾਰਚ ਕੱਢਿਆ

ਅਜੀਤ ਡੈਸਕ 31-07-2026
ਲਧਿਆਣਾ, 30 ਜੁਲਾਈ (ਜਤਿੰਦਰ ਭੰਬੀ)-ਨਗਰ ਨਿਗਮ ਮੁਲਾਜ਼ਮ ਐਸੋਸੀਏਸ਼ਨ ਵਲੋਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਉਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਸਥਾਨਕ ਆਰਤੀ ਚੌਕ ਤੋਂ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਆਰਤੀ ਚੌਂਕ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ, ਭਾਈ ਬਾਲਾ ਚੌਕ ਤੋਂ ਹੁੰਦੇ ਭਾਰਤੀ ਨਗਰ ਚੌਕ ਸਮਾਪਤ ਹੋਇਆ, ਜਿੱਥੇ ਵਾਲਮੀਕਿ ਭਾਈਚਾਰੇ ਆਗੂ ਵਲੋਂ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਡੁਲਗਚ ਨੇ ਕਿਹਾ ਕਿ ਪੰਜਾਬ ਵਿਚ ਬਦਲਾਅ ਦੇ ਨਾਮ ‘ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਲਗਾਤਾਰ ਐਸ.ਸੀ. ਸਮਾਜ ਦੇ ਹੱਕਾਂ ਦਾ ਘਾਣ ਕਰ ਰਹੀ ਹੈ ਅਤੇ ਬੀਤੀ 22 ਜੁਲਾਈ ਨੂੰ ਪੰਜਾਬ ਸਰਕਾਰ ਨਿਰਦਈ ਪੰਜਾਬ ਪੁਲਿਸ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜੋ ਕਿ ਇਕ ਅਣਮਨੁੱਖੀ ਕਾਰਾ ਹੈ ਅਤੇ ਜਿਸ ਕਾਰਨ ਵਾਲਮੀਕਿ ਸਮਾਜ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸੁੱਤੀ ਪਈ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਅੱਜ ਵਾਲਮੀਕਿ ਭਾਈਚਾਰੇ ਵਲੋਂ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਕਿ ਹਰੇਕ ਵਰਗ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਮੰਨੀਆਂ ਜਾਣ ਇਸ ਮੌਕੇ ਸਤਿੰਦਰ ਲਹੌਰੀਆ, ਵਿਵੇਕ ਸੂਦ, ਮਨਦੀਪ ਸੌਦੇ, ਵਿਕਾਸ ਸੂਦ, ਅਮਨ ਸੌਦੇ , ਜੀਵਨ ਸਿਰਸਵਾਲ, ਪ੍ਰਦੀਪ, ਸੀਗਲ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਘਿਰਾਓ ’ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਲਈ ਹਲਕਾ ਗਿੱਲ ਵਾਸੀਆਂ ਦਾ ਸ਼ਿਵਾਲਿਕ ਵਲੋਂ ਧੰਨਵਾਦ ਅਗਲੀ ਖ਼ਬਰ ਬਰਨਾਲਾ ਕਾਂਡ ਦੇ ਰੋਸ ਵਜੋਂ ਲੁਧਿਆਣਾ ਮੁਕੰਮਲ ਰਿਹਾ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।