06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲੋਹੇ ਦਾ ਕਾਰੋਬਾਰ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਵਾਲੀ ਔਰਤ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੋਹੇ ਦਾ ਕਾਰੋਬਾਰ ਕਰਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਲੱਖਾਂ ਦੀ ਧੋਖਾਧੜੀ ਕਰਨ ਵਾਲੀ ਇਕ ਔਰਤ ਖਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਰਣਜੀਤ ਕੌਰ ਭੱਟੀ ਪਤਨੀ ਸੁਖਦੇਵ ਸਿੰਘ ਭੱਟੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਸੁਰਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਡਲ ਟਾਊਨ ਐਕਸਟੈਨਸ਼ਨ ਖਿਲਾਫ਼ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 06-08-2026
ਲੁਧਿਆਣਾ, 5 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੋਹੇ ਦਾ ਕਾਰੋਬਾਰ ਕਰਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਲੱਖਾਂ ਦੀ ਧੋਖਾਧੜੀ ਕਰਨ ਵਾਲੀ ਇਕ ਔਰਤ ਖਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਰਣਜੀਤ ਕੌਰ ਭੱਟੀ ਪਤਨੀ ਸੁਖਦੇਵ ਸਿੰਘ ਭੱਟੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਸੁਰਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਡਲ ਟਾਊਨ ਐਕਸਟੈਨਸ਼ਨ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨੇ ਉਸ ਪਾਸੋਂ ਸਟੀਲ ਸਟਿੰਗ ਦਾ ਕੰਮ ਕਰਵਾਉਣ ਦਾ ਝਾਂਸਾ ਦੇ ਕੇ 34, ਲੱਖ 70 ਹਜ਼ਾਰ ਰੁਪਏ ਲੈ ਲਏ ਅਤੇ ਇਸ ਬਦਲੇ ਹਰ ਮਹੀਨੇ 30000 ਦੇਣ ਦਾ ਵਾਅਦਾ ਕੀਤਾ। ਪਰ ਕਥਿਤ ਦੋਸ਼ੀ ਨੇ ਨਾ ਤਾਂ ਉਸ ਨੂੰ ਮਹੀਨਾਵਾਰ ਰਕਮ ਦਿੱਤੀ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਜਿਸ ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਵਪਾਰ ਦੇ ਮਾਮਲੇ ਵਿਚ ਧੋਖਾਧੜੀ - ਪੁਲਿਸ ਨੇ ਸਾਰਥਕ ਸ਼ਾਹੀ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ ‘ਤੇ ਧੀਰਜ ਵਰਮਾ ਵਾਸੀ ਸ਼ਿਮਲਾਪੁਰੀ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਵਪਾਰ ਦੇ ਮਾਮਲੇ ਵਿਚ ਉਸ ਨਾਲ 3 ਲੱਖ 26 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਰੋਹਿਤ ਜਿੰਦਲ ਵਾਸੀ ਨੇੜੇ ਰਾਮ ਸ਼ਰਨ ਆਸ਼ਰਮ ਦੀ ਸ਼ਿਕਾਇਤ ‘ਤੇ ਪ੍ਰਸ਼ਾਂਤ ਵਾਸੀ ਚੌੜਾ ਬਜ਼ਾਰ ਖਿਲਾਫ਼ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਉੱਤੇ ਵੀ ਸ਼ਿਕਾਇਤਕਰਤਾ ਨਾਲ 2 ਲੱਖ 51 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟਰਾਂਸਪੋਰਟਰ ਦੇ ਡਰਾਈਵਰ ਖਿਲਾਫ਼ ਕੇਸ ਦਰਜ- ਪੁਲਿਸ ਨੇ ਰਾਜ ਕੁਮਾਰ ਵਾਸੀ ਰਣਧੀਰ ਸਿੰਘ ਨਗਰ ਦੀ ਸ਼ਿਕਾਇਤ ‘ਤੇ ਡਰਾਈਵਰ ਭੁਪਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਕਥਿਤ ਦੋਸ਼ੀ ਉਸਦਾ ਡਰਾਈਵਰ ਹੈ, ਵਲੋਂ ਉਸ ਦੀਆਂ ਲੱਖਾਂ ਰੁਪਏ ਮੁੱਲ ਦੀਆਂ ਲੋਹੇ ਦੀਆਂ ਸਿਲੀਆਂ ਨੂੰ ਖੁਰਦ ਬੁਰਦ ਕਰ ਦਿੱਤਾ। ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਕਥਿਤ ਦੋਸ਼ੀ ਫਰਾਰ ਦੱਸਿਆ ਜਾਂਦਾ ਹੈ। ਐਕਟਿਵਾ ਚੋਰੀ - ਸਥਾਨਕ ਕਿਚਲੂ ਨਗਰ ਤੋਂ ਚੋਰਾਂ ਵਲੋਂ ਸਿਕੰਦਰਪਾਲ ਵਾਸੀ ਪੀਰੂ ਬੰਦਾ ਦਾ ਐਕਟਿਵਾ ਸਕੂਟਰ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਔਰਤ ਹੈਰੋਇਨ ਸਮੇਤ ਕਾਬੂ- ਪੁਲਿਸ ਨੇ ਰੱਜੀ ਵਾਸੀ ਹੈਬੋਵਾਲ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਉਸ ਨੂੰ ਸੰਗਮ ਚੌਕ ਨੇੜਿਓਂ ਕਾਬੂ ਕੀਤਾ ਹੈ। ਉਸ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਾਰ ਚੋਰੀ - ਸਥਾਨਕ ਨਿਊ ਦੀਪ ਨਗਰ ਤੋਂ ਚੋਰਾਂ ਵਲੋਂ ਪਨਸੁਖੀਜਾ ਨਾਮੀ ਕਾਰੋਬਾਰੀ ਦੀ ਕਾਰ ਚੋਰੀ ਕਰ ਲਈ ਗਈ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਕਰਤਾ ਨੇ ਕਾਰ ਆਪਣੇ ਘਰ ਦੇ ਬਾਹਰ ਖੜੀ ਕੀਤੀ ਸੀ ਕਿ ਦੋ ਮੋਟਰਸਾਈਕਲ ਸਵਾਰ ਉੱਥੇ ਆਏ ਅਤੇ ਕਾਰ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਾਜ ਦੇ ਮਾਮਲੇ - ਪੁਲਿਸ ਨੇ ਕੀਰਤੀ ਪਤਨੀ ਮਧੂ ਸੂਦਨ ਵਾਸੀ ਹੈਬੋਵਾਲ ਕਲਾਂ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਮਧੂ ਸੂਦਨ, ਸੱਸ ਸੁਸ਼ਮਾ, ਸਹੁਰਾ ਇੰਦਰ ਕੁਮਾਰ, ਨਨਾਣ ਮਨੀਸ਼ਾ, ਮਨੀਸ਼ਾ ਦਾ ਪਤੀ ਅਮਿਤ ਕੁਮਾਰ ਵਾਸੀ ਹੈਬੋਵਾਲ ਕਲਾ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਦਾਜ ਖਾਤਰ ਉਸ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਮਾਮਲੇ ਵਿਚ ਪੁਲਿਸ ਨੇ ਨੀਤੂ ਚੌਹਾਨ ਵਾਸੀ ਹੈਬੋਵਾਲ ਕਲਾਂ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਨਵਨੀਤ ਕੁਮਾਰ ਵਾਸੀ ਚੰਡੀਗੜ੍ਹ ਖਿਲਾਫ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਉੱਤੇ ਵੀ ਸ਼ਿਕਾਇਤ ਕਰਤਾ ਨੂੰ ਦਾਜ ਖਾਤਰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਹੈ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਦੋ ਵਿਅਕਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਹਰਵਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।