06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੜਕ ਹਾਦਸੇ ’ਚ ਦੋ ਵਿਅਕਤੀ ਗੰਭੀਰ ਜ਼ਖਮੀ

ਆਲਮਗੀਰ, 5 ਅਗਸਤ (ਜਰਨੈਲ ਸਿੰਘ ਪੱਟੀ)-ਸਥਾਨਕ ਮਲੇਰ ਕੋਟਲਾ ਰੋਡ ‘ਤੇ ਸਥਿਤ ਪਿੰਡ ਗਿੱਲ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਕਾਰ ਚਾਲਕ ਰਣਜੀਤ ਐਵੀਨਿਊ ਕਾਲੋਨੀ ਵਿਚੋਂ ਨਿਕਲ ਕੇ ਸੜਕ ਦੇ ਡਿਵਾਈਡਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਲੁਧਿਆਣਾ ਵੱਲ ਤੋਂ ਤੇਜ਼ ਰਫ਼ਤਾਰ ਆ ਰਿਹਾ ਬੁਲੇਟ ਮੋਟਰਸਾਈਕਲ ਸਵਾਰ ਨੇ ਜਦੋਂ ਕਾਰ ਕੋਲੋਂ ਬਚ ਕੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਨਜ਼ਦੀਕ ਐਕਟਿਵਾ ‘ਤੇ ਜਾ ਰਹੇ ਇਕ ਬਜ਼ੁਰਗ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਅਤੇ ਐਕਟਿਵਾ ਨੂੰ ਅੱਗ ਗਈ, ਜਦਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।

ਅਜੀਤ ਡੈਸਕ 06-08-2026
ਆਲਮਗੀਰ, 5 ਅਗਸਤ (ਜਰਨੈਲ ਸਿੰਘ ਪੱਟੀ)-ਸਥਾਨਕ ਮਲੇਰ ਕੋਟਲਾ ਰੋਡ ‘ਤੇ ਸਥਿਤ ਪਿੰਡ ਗਿੱਲ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਕਾਰ ਚਾਲਕ ਰਣਜੀਤ ਐਵੀਨਿਊ ਕਾਲੋਨੀ ਵਿਚੋਂ ਨਿਕਲ ਕੇ ਸੜਕ ਦੇ ਡਿਵਾਈਡਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਲੁਧਿਆਣਾ ਵੱਲ ਤੋਂ ਤੇਜ਼ ਰਫ਼ਤਾਰ ਆ ਰਿਹਾ ਬੁਲੇਟ ਮੋਟਰਸਾਈਕਲ ਸਵਾਰ ਨੇ ਜਦੋਂ ਕਾਰ ਕੋਲੋਂ ਬਚ ਕੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਨਜ਼ਦੀਕ ਐਕਟਿਵਾ ‘ਤੇ ਜਾ ਰਹੇ ਇਕ ਬਜ਼ੁਰਗ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਅਤੇ ਐਕਟਿਵਾ ਨੂੰ ਅੱਗ ਗਈ, ਜਦਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ‘ਤੇ ਅੱਖੀਂ ਦੇਖਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਲਗਭਗ 20-25 ਫੁੱਟ ਦੂਰ ਤੱਕ ਸੜਕ ‘ਤੇ ਫਿਸਲਦੀ ਗਈ, ਜਿਸ ਕਾਰਨ ਐਕਟਿਵਾ ਨੂੰ ਅੱਗ ਲੱਗ ਗਈ ਅਤੇ ਕੁੱਝ ਹੀ ਮਿੰਟਾਂ ਵਿਚ ਸੜ ਕੇ ਸੁਆਹ ਹੋ ਗਈ। ਹਾਦਸੇ ਵਿਚ ਬੁਲੇਟ ਅਤੇ ਐਕਟਿਵਾ ਸਵਾਰ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਰਾਜਪਾਲ ਸਿੰਘ ਨੂੰ ਬਤੌਰ ਸਬ ਇੰਸਪੈਕਟਰ ਵਜੋਂ ਮਿਲੀ ਤਰੱਕੀ ਅਗਲੀ ਖ਼ਬਰ ਲੋਹੇ ਦਾ ਕਾਰੋਬਾਰ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਵਾਲੀ ਔਰਤ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।