07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਤੀ ਨਾਲ ਜੇਲ੍ਹ ’ ਚ ਮੁਲਾਕਾਤ ਕਰਨ ਆਈ ਔਰਤ ਪਾਸੋਂ ਨਸ਼ੀਲਾ ਪਦਾਰਥ ਬਰਾਮਦ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਕੇਂਦਰੀ ਜੇਲ੍ਹ ਵਿਚ ਪਤੀ ਨਾਲ ਮੁਲਾਕਾਤ ਕਰਨ ਆਈ ਇੱਕ ਔਰਤ ਪਾਸੋਂ ਅਧਿਕਾਰੀਆਂ ਨੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਕਾਬੂ ਕੀਤੀ ਔਰਤ ਦੀ ਸ਼ਨਾਖ਼ਤ ਕਮਲਜੀਤ ਕੌਰ ਵਾਸੀ ਭਾਮੀਆਂ ਕਲਾਂ ਵਜੋਂ ਕੀਤੀ ਗਈ ਹੈ।

ਅਜੀਤ ਡੈਸਕ 07-11-2026
ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਕੇਂਦਰੀ ਜੇਲ੍ਹ ਵਿਚ ਪਤੀ ਨਾਲ ਮੁਲਾਕਾਤ ਕਰਨ ਆਈ ਇੱਕ ਔਰਤ ਪਾਸੋਂ ਅਧਿਕਾਰੀਆਂ ਨੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਕਾਬੂ ਕੀਤੀ ਔਰਤ ਦੀ ਸ਼ਨਾਖ਼ਤ ਕਮਲਜੀਤ ਕੌਰ ਵਾਸੀ ਭਾਮੀਆਂ ਕਲਾਂ ਵਜੋਂ ਕੀਤੀ ਗਈ ਹੈ। ਉਕਤ ਔਰਤ ਆਪਣੇ ਪਤੀ ਨਾਲ ਮੁਲਾਕਾਤ ਕਰਨ ਆਈ ਸੀ, ਜਦੋਂ ਉਸ ਨੂੰ ਨਸ਼ੀਲਾ ਪਦਾਰਥ ਫੜਾ ਰਹੀ ਸੀ ਤਾਂ ਮੁਲਾਜ਼ਮਾਂ ਨੇ ਦੇਖ ਲਿਆ ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜੇਲ੍ਹ ਅਧਿਕਾਰੀਆਂ ਵਲੋਂ ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਾਲੀਆਂ ਖੋਹ ਕੇ ਫ਼ਰਾਰ ਸਥਾਨਕ ਸ਼ਿਵਪੁਰੀ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਪ੍ਰੇਮ ਲਤਾ ਪਤਨੀ ਸੁਭਾਸ਼ ਚੰਦਰ ਦੇ ਕੰਨਾਂ ਵਿੱਚੋਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਕੁੱਟਮਾਰ ਦਾ ਮਾਮਲਾ ਪੁਲਿਸ ਨੇ ਲਾਭ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਦੀ ਸ਼ਿਕਾਇਤ ‘ਤੇ ਭੋਲਾ ਜਸਪ੍ਰੀਤ ਸਿੰਘ ਅਮਨ ਅਤੇ ਚਾਰ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ। ਸ਼ਰਾਬ ਸਮੇਤ ਕਾਬੂ ਪੁਲਿਸ ਨੇ ਕ੍ਰਿਸ਼ਨਾ ਵਾਸੀ ਝਮੇੜੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਹੈ। ਦੂਜੇ ਮਾਮਲੇ ਵਿਚ ਪੁਲਿਸ ਨੇ ਗਿਆਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪ੍ਰਤਾਪ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਅੱਠ ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਵੱਖ-ਵੱਖ ਥਾਵਾਂ ਤੇ ਨਸ਼ਾ ਕਰਦੇ ਕਾਬੂ ਪੁਲਿਸ ਨੇ ਕ੍ਰਿਸ਼ਨਾ ਵਾਸੀ ਸੰਨਿਆਸ ਨਗਰ ਨੂੰ ਕੈਲਾਸ਼ ਨਗਰ ਰੋਡ ਤੇ ਨਸ਼ਾ ਕਰਦੇ ਕਾਬੂ ਕੀਤਾ ਹੈ। ਦੂਜੇ ਮਾਮਲੇ ਵਿਚ ਪੁਲਿਸ ਨੇ ਡੇਹਲੋਂ ਰੋਡ ਤੇ ਗੁਰਬਖ਼ਸ਼ ਸਿੰਘ ਵਾਸੀ ਬਿਲਾਸਪੁਰ ਨੂੰ ਵੀ ਨਸ਼ਾ ਕਰਦੇ ਕਾਬੂ ਕੀਤਾ ਹੈ। ਤੀਜੇ ਮਾਮਲੇ ਵਿਚ ਗਿਆਸਪੁਰਾ ਵਿਚ ਨਸ਼ਾ ਕਰ ਰਹੇ ਅਜੀਤ ਕੁਮਾਰ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਲਾਡੋਵਾਲ ਡਿਸਪੈਂਸਰੀ ਨੇੜੇ ਨਸ਼ਾ ਕਰ ਰਹੇ ਹੀਰਾ ਵਾਸੀ ਤਲਵੰਡੀ ਕਲਾਂ ਨੂੰ ਵੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਹੋਰ ਅਜਿਹੇ ਮਾਮਲੇ ਵਿੱਚ ਪੁਲਿਸ ਨੇ ਪੁਲਿਸ ਨੇ ਜੱਸੀਆਂ ਰੋਡ ‘ਤੇ ਨਸ਼ਾ ਕਰਦੇ ਕਾਬੂ ਕੀਤਾ ਹੈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਪੂਰੀ ਨਰਸਿੰਗ ਹੋਮ ਨੇੜੇ ਬੈਠ ਕੇ ਨਸ਼ਾ ਕਰ ਰਹੇ ਅਵਿਨਾਸ਼ ਕੁਮਾਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਹਨਾਂ ਨੇ ਕਬਜ਼ੇ ਵਿਚੋਂ ਨਸ਼ੀਲੇ ਪਦਾਰਥ ਤੇ ਕੁਝ ਸਮਾਨ ਬਰਾਮਦ ਕੀਤਾ ਹੈ। ਕੈਮਰੇ ਦਾ ਬਕਸਾ ਚੋਰੀ ਸਥਾਨਕ ਦੁਗਰੀ ਫ਼ੇਜ਼ 2 ਸੜਕ ‘ਤੇ ਸੇਫ ਸਿਟੀ ਪ੍ਰੋਜੈਕਟ ਤਹਿਤ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਬਕਸਿਆਂ ਨੂੰ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕਿੰਡਰ ਗਾਰਟਨ ਸਕੂਲ ’ਚ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮਨਾਇਆ ਸੀਸੂ ਮਹਿਲਾ ਉੱਦਮੀ ਫੋਰਮ ਵਲੋਂ ਬੱਚਿਆਂ ਲਈ ਮਿੱਟੀ ਮਾਡਲਿੰ... ਅਗਲੀ ਖ਼ਬਰ ਸੰਤ ਅਮੀਰ ਸਿੰਘ ਜਵੱਦੀ ਟਕਸਾਲ ਨੇ ਸੰਤ ਅਮਰ ਸਿੰਘ ਭੋਰਾ ਸਾਹਿਬ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਲਈ ਦਿੱਤਾ ਸੱਦਾ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।