ਪਿੰਡ ਖਾਸੀ ਕਲਾਂ ਵਿਖੇ ਸ਼ੁਰੂ ਹੋਏ ਪੰਜ ਰੋਜ਼ਾ ਫੁੱਟਬਾਲ ਕੱਪ ’ ਚ ਭਿੜਨਗੀਆਂ ਪੰਜਾਬ ਦੀਆਂ ਨਾਮੀ ਟੀਮਾਂ - ਗਰੇਵਾਲ
ਭਾਮੀਆਂ ਕਲਾਂ/ਲੁਧਿਆਣਾ, 25 ਨਵੰਬਰ (ਜਤਿੰਦਰ ਭੰਬੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਖਾਸੀ ਕਲ੍ਹਾਂ ਦੇ ਪੰਜ ਰੋਜ਼ਾ ਫੁੱਟਬਾਲ ਕੱਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਖਾਸੀ ਯੂ ਐੱਸ ਏ ਨਾਲ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਵਲੋਂ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਦਵਿੰਦਰ ਿਿਸੰਘ ਯੂਐਸਏ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਪੰਜਾਬ ਦੀਆਂ ਨਾਮੀ ਟੀਮਾਂ ਵਿਚ ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ।
ਅਜੀਤ ਡੈਸਕ
26-11-2026