ਮਨੁੱਖੀ ਤਸਕਰੀ ਖ਼ਿਲਾਫ਼ ਚੰਡੀਗੜ੍ਹ ਪੁਲਿਸ ਦੀ ਪ੍ਰੈੱਸ ਕਾਨਫਰੰਸ, ਬਹੁ-ਏਜੰਸੀ ਸਹਿਯੋਗ 'ਤੇ ਜ਼ੋਰ <br/>
ਅਜੀਤ ਡੈਸਕ
29-04-2026
ਕਾਨੂੰਨੀ ਢਾਂਚੇ ਅਤੇ ਜਾਂਚ ਪ੍ਰਣਾਲੀ 'ਤੇ ਚਰਚਾ
ਕਾਨਫਰੰਸ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਮਾਹਰਾਂ ਵਲੋਂ ਸੈਸ਼ਨ ਲਗਾਏ ਗਏ, ਜਿਨਾਂ ਵਿਚ ਮਨੁੱਖੀ ਤਸਕਰੀ ਦੇ ਨਵੇਂ ਰੁਝਾਨ, ਕਾਨੂੰਨੀ ਪ੍ਰਾਵਧਾਨ, ਪੀੜਤਾਂ ਲਈ ਪੁਨਰਵਾਸ ਯੋਜਨਾਵਾਂ ਅਤੇ ਐਨ.ਜੀ.ਓਜ਼ ਦੀ ਭੂਮਿਕਾ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਨਾਂ ਵਿਚ ਇੰਟੈਲੀਜੈਂਸ ਅਧਾਰਿਤ ਪੁਲਿਸਿੰਗ, ਅੰਤਰ-ਰਾਜੀ ਸਹਿਯੋਗ ਅਤੇ ਪ੍ਰਭਾਵਸ਼ਾਲੀ ਪ੍ਰੋਸੀਕਿਊਸ਼ਨ 'ਤੇ ਖਾਸ ਜ਼ੋਰ ਦਿੱਤਾ ਗਿਆ |
ਮੁੱਖ ਬਿੰਦੂ
ਕਾਨਫਰੰਸ ਵਿਚ ਮਨੁੱਖੀ ਤਸਕਰੀ ਦੇ ਮਾਮਲਿਆਂ ਦੀ ਪਛਾਣ, ਰਾਹਤ, ਬਚਾਅ ਅਤੇ ਪੁਨਰਵਾਸ ਲਈ ਮਕੈਨਿਜ਼ਮ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ | ਇਸਦੇ ਨਾਲ ਹੀ ਕਾਨੂੰਨੀ ਢਾਂਚੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਵਧਾਉਣ ਦੀ ਲੋੜ ਉੱਭਾਰੀ ਗਈ |
ਸੰਯੁਕਤ ਕਾਰਵਾਈ ਨਾਲ ਵਧੇਗਾ ਪ੍ਰਭਾਵ
ਚੰਡੀਗੜ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਸ ਤਰਾਂ ਦੀਆਂ ਕਾਨਫਰੰਸਾਂ ਨਾਲ ਪੁਲਿਸ, ਕਾਨੂੰਨੀ ਅਧਿਕਾਰੀਆਂ ਅਤੇ ਸਮਾਜਿਕ ਸੰਸਥਾਵਾਂ ਵਿਚ ਸਹਿਯੋਗ ਵਧੇਗਾ, ਜਿਸ ਨਾਲ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣੇਗੀ |