21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬੋਸ਼ ਡੀਜ਼ਲ ਸਰਵਿਸ ਸੈਂਟਰ ਵਿਖੇ ਆਧੁਨਿਕ ਸੇਵਾਵਾਂ ਦੀ ਸ਼ੁਰੂਆਤ <br/>

ਸਰਵਿਸ ਸੈਂਟਰ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਤੇ ਪ੍ਰਬੰਧਕ ਸਮੂਹਿਕ ਤਸਵੀਰ ਦੌਰਾਨ | ਤਸਵੀਰ : ਮਨਿੰਦਰ ਸਿੰਘ <br/> 29-04-2026
ਜ਼ੀਰਕਪੁਰ, 28 ਅਪ੍ਰੈਲ (ਮਨਿੰਦਰ ਸਿੰਘ)-ਡੀ. ਐੱਸ. ਆਟੋਮੋਟਿਵ ਸਿਸਟਮਜ਼ ਜ਼ੀਰਕਪੁਰ ਵਿਖੇ ਅਧੁਨਿਕ ਬੋਸ਼ ਡੀਜ਼ਲ ਸਰਵਿਸ ਸੈਂਟਰ ਅਗੇਤੀ ਤਕਨਾਲੋਜੀ ਨਾਲ ਉੱਚ ਗੁਣਵੱਤਾ ਵਾਲੀਆਂ ਡਾਇਗਨੋਸਟਿਕਸ, ਮੁਰੰਮਤ ਤੇ ਮੈਂਟੀਨੈਂਸ ਸੇਵਾਵਾਂ ਪ੍ਰਦਾਨ ਕਰੇਗਾ | ਇਸ ਸੈਂਟਰ ਦੇ ਉਦਘਾਟਨ ਮੌਕੇ ਕਰਵਾਏ ਗਏ ਸਮਾਗਮ 'ਚ ਰੀਥੀ ਸੇਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਉਪਰਾਲੇ ਨੂੰ ਖੇਤਰ ਲਈ ਇਕ ਮਹੱਤਵਪੂਰਨ ਕਦਮ ਦੱਸਿਆ | ਇਸ ਮੌਕੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਇਹ ਨਵਾਂ ਸੈਂਟਰ ਕਾਮਨ ਰੇਲ ਸਿਸਟਮ, ਫਿਊਲ ਇੰਜੈਕਸ਼ਨ ਪੰਪ ਅਤੇ ਇਲੈਕਟ੍ਰੋਨਿਕ ਡਾਇਗਨੋਸਟਿਕਸ ਸਮੇਤ ਆਧੁਨਿਕ ਡੀਜ਼ਲ ਸਿਸਟਮਾਂ ਦੀ ਪੂਰੀ ਸੇਵਾ ਦੇਣ ਦੇ ਯੋਗ ਹੈ | ਇਸ ਮੌਕੇ ਡੀ. ਐੱਸ. ਆਟੋਮੋਟਿਵ ਸਿਸਟਮਜ਼ ਦੇ ਮਾਲਕ ਸਾਹਿਲ ਮਲਹੋਤਰਾ ਨੇ ਕਿਹਾ ਕਿ ਸਾਡਾ ਮਕਸਦ ਜ਼ੀਰਕਪੁਰ ਤੇ ਆਸ-ਪਾਸ ਦੇ ਖੇਤਰਾਂ 'ਚ ਗ੍ਰਾਹਕਾਂ ਨੂੰ ਵਿਸ਼ਵ-ਪੱਧਰੀ ਬੋਸ਼ ਡੀਜ਼ਲ ਸੇਵਾਵਾਂ ਪ੍ਰਦਾਨ ਕਰਨਾ ਹੈ | ਆਧੁਨਿਕ ਮਸ਼ੀਨਰੀ ਤੇ ਕੁਸ਼ਲ ਟੀਮ ਨਾਲ ਅਸੀਂ ਉੱਚ ਗੁਣਵੱਤਾ ਅਤੇ ਪਾਰਦਰਸ਼ੀ ਸੇਵਾ ਲਈ ਵਚਨਬੱਧ ਹਾਂ | ਉਨ੍ਹਾਂ ਕਿਹਾ ਕਿ ਡੀ. ਐੱਸ. ਆਟੋਮੋਟਿਵ ਸਿਸਟਮਜ਼ ਇਕ ਅਧਿਕਿ੍ਤ ਬੋਸ਼ ਡੀਜ਼ਲ ਸਰਵਿਸ ਅਤੇ ਹੋਲਸੈੱਟ ਟਰਬੋਚਾਰਜਰ ਸੇਲਜ਼ ਅਤੇ ਸਰਵਿਸ ਸੈਂਟਰ ਹੈ, ਜੋ ਕਿ ਫਿਊਲ ਇੰਜੈਕਸ਼ਨ ਸਿਸਟਮ, ਪਾਵਰ ਸਟੇਅਰਿੰਗ ਅਤੇ ਟਰਬੋਚਾਰਜਰ ਸੇਵਾਵਾਂ 'ਚ ਮੁਹਾਰਤਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਕੰਪਨੀ ਗੁਣਵੱਤਾ, ਭਰੋਸੇਯੋਗਤਾ ਅਤੇ ਗ੍ਰਾਹਕ ਸੰਤੁਸ਼ਟੀ 'ਤੇ ਧਿਆਨ ਕੇਂਦਰਿਤ ਕਰਦਿਆਂ ਖੇਤਰ 'ਚ ਇਕ ਵਿਸ਼ਵਾਸਯੋਗ ਆਟੋਮੋਟਿਵ ਸੇਵਾ ਪ੍ਰਦਾਤਾ ਵਜੋਂ ਆਪਣੀ ਮਜ਼ਬੂਤ ਪਛਾਣ ਬਣਾਉਣ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਸਿਨੇਮਾ ਤੋਂ ਕਾਰੋਬਾਰ ਤੱਕ: ਅਦਾਕਾਰਾ ਦਿਵਿਤਾ ਜੁਨੇਜਾ ਦੀ ਨਵੀਂ ਉਡਾਣ ਅਗਲੀ ਖ਼ਬਰ ਲੇਬਰ ਚੌਕ ਖਰੜ ਵਿਖੇ ਇਕ ਮਈ ਨੂੰ ਮਨਾਇਆ ਜਾਵੇਗਾ ਮਜ਼ਦੂਰ ਦਿਵਸ- ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।