21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਿਨੇਮਾ ਤੋਂ ਕਾਰੋਬਾਰ ਤੱਕ: ਅਦਾਕਾਰਾ ਦਿਵਿਤਾ ਜੁਨੇਜਾ ਦੀ ਨਵੀਂ ਉਡਾਣ

ਅਜੀਤ ਡੈਸਕ 29-04-2026
ਚੰਡੀਗੜ•, 28 ਅਪ੍ਰੈਲ (ਅ.ਬ.)- ਅੰਬਾਲਾ ਅਤੇ ਚੰਡੀਗੜ• ਵਿਚਕਾਰ ਪਲੀ ਤੇ ਵੱਡੀ ਹੋਈ ਦਿਵਿਤਾ ਜੁਨੇਜਾ ਦੇ ਜੀਵਨ 'ਚ ਸਿਨੇਮਾ ਨੇ ਬਹੁਤ ਜਲਦੀ ਦਸਤਕ ਦੇ ਦਿੱਤੀ ਸੀ | ਪ੍ਰਸਿੱਧ ਉੱਦਮੀ ਸੰਜੀਵ ਜੁਨੇਜਾ ਦੀ ਧੀ ਹੋਣ ਦੇ ਨਾਤੇ, ਉਸਨੂੰ ਛੋਟੀ ਉਮਰ ਤੋਂ ਹੀ ਕਾਰੋਬਾਰ ਅਤੇ ਬ੍ਰਾਂਡਿੰਗ ਦੀਆਂ ਬਾਰੀਕੀਆਂ ਨੂੰ ਨੇੜਿਓਾ ਸਮਝਣ ਦਾ ਮੌਕਾ ਮਿਲਿਆ | ਉਸ ਦੇ ਪਿਤਾ ਨੇ ਦਰਦ ਰਾਹਤ ਅਤੇ ਪੇਟ ਕੇਅਰ ਨਾਲ ਜੁੜੇ ਉਤਪਾਦਾਂ 'ਚ ਖੇਤਰ 'ਚ ਇਕ ਮਜ਼ਬੂਤ ਅਤੇ ਸਫਲ ਕਾਰੋਬਾਰ ਬਣਾਇਆ, ਜਿਸ ਦਾ ਪ੍ਰਭਾਵ ਦਿਵਿਆ ਦੀ ਸੋਚ ਅਤੇ ਦਿ੍ਸ਼ਟੀ 'ਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ | ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਪਹਿਲੀ ਫਿਲਮ, 'ਹੀਰ ਐਕਸਪ੍ਰੈਸ'' 'ਚ ਉਸਨੇ ਤਜਰਬੇਕਾਰ ਅਦਾਕਾਰਾਂ ਨਾਲ ਸਕ੍ਰੀਨ ਸਾਂਝੀ ਕੀਤੀ, ਪਰ ਦਿਵਿਤਾ ਦੀਆਂ ਅਸਲ ਸ਼ਕਤੀਆਂ ਅਦਾਕਾਰੀ ਤੋਂ ਪਰੇ ਹਨ | ਉਸਦੀ ਆਫ-ਸਕ੍ਰੀਨ ਦਿ੍ਸ਼ਟੀ ਅਤੇ ਉੱਦਮਤਾ ਉਸਨੂੰ ਵੱਖਰਾ ਬਣਾ ਰਹੀ ਹੈ | ਇਸ ਕੜੀ 'ਚ ਦਿਵਿਤਾ ਹੁਣ ਮੁੰਬਈ ਦੇ ਵਰਲੀ ਦੇ ਇੱਕ ਸਟੂਡੀਓ 'ਚ ਆਪਣੇ ਪਹਿਲੇ ਵਿਆਹ-ਥੀਮ ਵਾਲੇ ਪੌਪ-ਅੱਪ ਪ੍ਰੋਗਰਾਮ ਦੇ ਨਾਲ ਆਪਣਾ ਲਗਜ਼ਰੀ ਫਰੈਗਰੈਂਸ ਬ੍ਰਾਂਡ, ਡੀ'ਜਾਨਾ ਅਟਾਰਸ ਲਾਂਚ ਕਰਨ ਲਈ ਤਿਆਰ ਹੈ | ਬ੍ਰਾਂਡ ਨੂੰ ਖਾਸ ਤੌਰ 'ਤੇ ਵਿਆਹਾਂ ਅਤੇ ਵੱਡੇ ਜਸ਼ਨਾਂ ਨਾਲ ਜੁੜੇ ਉੱਚ-ਮੁੱਲ ਵਾਲੇ ਤੋਹਫ਼ੇ ਸੈਗਮੈਂਟ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ | ਦਿਵਿਤਾ ਦਾ ਟੀਚਾ ਭਾਰਤ ਦੀਆਂ ਰਵਾਇਤੀ ਖੁਸ਼ਬੂਆਂ ਨੂੰ ਇਕ ਵਿਸ਼ਵਵਿਆਪੀ ਅਤੇ ਲਗਜ਼ਰੀ ਪਛਾਣ ਦੇਣਾ ਹੈ | ਸਿਨੇਮਾ ਅਤੇ ਕਾਰੋਬਾਰ ਦੋਵਾਂ 'ਚ ਇੱਕ ਮਜ਼ਬੂਤ ਮੌਜੂਦਗੀ ਦੇ ਨਾਲ, ਦਿਵਿਤਾ ਜੁਨੇਜਾ ਅਗਲੀ ਪੀੜ•ੀ ਦੀ ਇੱਕ ਨੌਜਵਾਨ ਸ਼ਖਸੀਅਤ ਵਜੋਂ ਉੱਭਰ ਰਹੀ ਹੈ |

ਪਿਛਲੀ ਖ਼ਬਰ ਨਿਗਮ ਵਲੋਂ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਨੂੰ ਪੁਰਾਤਨ ਹੱਥ-ਲਿਖਤਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਅਗਲੀ ਖ਼ਬਰ ਬੋਸ਼ ਡੀਜ਼ਲ ਸਰਵਿਸ ਸੈਂਟਰ ਵਿਖੇ ਆਧੁਨਿਕ ਸੇਵਾਵਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।