21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਾਂਗਰਸ ਆਗੂਆਂ ਨੇ ਪੰਜਾਬ ਭਾਜਪਾ 'ਤੇ ਕਿਉਂ ਕੇਂਦਰਿਤ ਕੀਤਾ ਧਿਆਨ

ਅਜੀਤ ਡੈਸਕ 29-04-2026
ਚੰਡੀਗੜ੍ਹ, 28 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪਿਛਲੇ ਦਿਨੀਂ ਕਾਂਗਰਸ ਦੇ ਯੁਵਰਾਜ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਪੰਜਾਬ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਗਿਆ | ਉਸ ਮੀਟਿੰਗ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਵਰਤੀ ਜਾਣ ਵਾਲੀ ਰਣਨੀਤੀ ਉਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ | ਹਾਲਾਂਕਿ ਉਸ ਮੀਟਿੰਗ 'ਚ ਪੰਜਾਬ ਕਾਂਗਰਸ ਵਿਚਲੇ ਬਦਲਾਅ ਨੂੰ ਲੈ ਕੇ ਵੀ ਕਈ ਸਖ਼ਤ ਫੈਸਲੇ ਲੈਣ ਦੀਆਂ ਗੱਲਾਂ ਕਹੀਆਂ ਗਈਆਂ, ਜੋ ਬੰਗਾਲ ਚੋਣ ਨਤੀਜਿਆਂ ਤੋਂ ਬਾਅਦ ਕੀਤੇ ਜਾਣੇ ਸੰਭਵ ਹਨ ਪਰ ਉਸ ਮੀਟਿੰਗ ਤੋਂ ਬਾਅਦ ਅਚਾਨਕ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਾਂਗਰਸੀ ਆਗੂਆਂ ਨੇ ਆਪਣਾ ਧਿਆਨ ਪੰਜਾਬ ਭਾਜਪਾ 'ਤੇ ਕੇਂਦਰਿਤ ਕੀਤਾ ਦਿਖਾਈ ਦੇ ਰਿਹਾ ਹੈ | ਬੀਤੇ ਦਿਨੀਂ ਦਿੱਲੀ ਦੇ ਸੀਨੀਅਰ ਕਾਂਗਰਸ ਆਗੂ ਅਜੇ ਮਾਕਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਪੰਜਾਬ ਦੀਆਂ ਵੱਖਵਾਦੀ ਤਾਕਤਾਂ ਕਹਿੰਦੀਆਂ ਹਨ ਕਿ ਉਨ•ਾਂ ਦੇ ਲੋਕਾਂ ਨੂੰ ਸੁਣਿਆ ਨਹੀਂ ਜਾਂਦਾ, ਉਨ•ਾਂ ਨੂੰ ਇਨਸਾਫ਼ ਨਹੀਂ ਮਿਲਦਾ | ਅੱਜ ਭਾਜਪਾ ਨੇ ਠੀਕ ਉਹੀ ਕੀਤਾ ਹੈ, ਜੋ ਵੱਖਵਾਦੀ ਤਾਕਤਾਂ ਸਾਬਤ ਕਰਨਾ ਚਾਹੁੰਦੀਆਂ ਹਨ | ਉਨ•ਾਂ ਕਿਹਾ ਕਿ 2022 ਦੇ ਪੰਜਾਬ ਚੋਣਾਂ ਵਿਚ ਬੀ.ਜੇ.ਪੀ ਨੂੰ 6.6% ਵੋਟ ਮਿਲੇ ਸਨ, ਮਤਲਬ 117 ਵਿੱਚੋਂ ਉਨ•ਾਂ ਦੇ ਸਿਰਫ 2 ਵਿਧਾਇਕ ਸਨ | ਸਾਡੇ ਸੰਵਿਧਾਨ ਵਿਚ ਰਾਜ ਸਭਾ ਨੂੰ 'ਕਾਉਂਸਿਲ ਆਫ ਸਟੇਟਸ' ਕਿਹਾ ਜਾਂਦਾ ਹੈ, ਕਿਉਂਕਿ ਰਾਜਾਂ ਤੋਂ ਵਿਧਾਇਕ ਆਪਣੇ ਪ੍ਰਤੀਨਿਧੀ ਚੁਣ ਕੇ ਰਾਜ ਸਭਾ ਵਿਚ ਭੇਜਦੇ ਹਨ | ਮਤਲਬ ਜਿਸ ਅਨੁਪਾਤ ਵਿਚ ਲੋਕਾਂ ਨੇ ਵੋਟ ਦਿੱਤਾ ਹੁੰਦਾ ਹੈ, ਉਸੇ ਅਨੁਪਾਤ ਵਿਚ ਰਾਜ ਸਭਾ ਵਿਚ ਸੰਸਦ ਮੈਂਬਰ ਪਹੁੰਚਦੇ ਹਨ ਅਤੇ ਅਜਿਹੇ ਵਿਚ ਜਿਸ ਰਾਜ ਵਿਚ ਬੀ.ਜੇ.ਪੀ ਨੂੰ 6.6% ਵੋਟ ਮਿਲੇ ਸਨ, ਹੁਣ ਉਨ•ਾਂ ਨੂੰ ਰਾਜ ਸਭਾ ਵਿਚ 85.7% ਪ੍ਰਤੀਨਿਧਤਾ ਮਿਲ ਗਈ ਹੈ | ਯਾਨੀ ਪੰਜਾਬ ਦੇ ਅੰਦਰ 7 ਵਿੱਚੋਂ 6 ਸੰਸਦ ਮੈਂਬਰ ਬੀ.ਜਾ.ਪੀ ਦੇ ਹਨ | ਉਨ•ਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਪੰਜਾਬ ਭਾਜਪਾ ਦੇ ਨੇਤਾ ਇਹ ਗੱਲ ਪੰਜਾਬ ਦੀ ਜਨਤਾ ਨੂੰ ਕਿਵੇਂ ਸਮਝਾਉਣਗੇ? ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਰਾਜਸਥਾਨ ਦੇ ਇੰਚਾਰਜ ਵੀ ਹਨ | ਉਨ•ਾਂ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬ ਭਾਜਪਾ ਨੂੰ ਹੀ ਨਿਸ਼ਾਨੇ 'ਤੇ ਰਖਿਆ | ਉਨ•ਾਂ ਕਿਹਾ ਕਿ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਅਤੇ ਬਹੁਤ ਵੱਡੀ ਗੱਲ ਹੈ ਕਿ ਰਾਜ ਸਭਾ ਦੇ ਦੋ ਤਿਹਾਈ ਮੈਂਬਰ ਹੀ ਆਪਣੀ ਪਾਰਟੀ ਛੱਡ ਕੇ ਭਾਜਪਾ ਵਿਚ ਚਲੇ ਗਏ ਪਰ ਬੀ.ਜੇ.ਪੀ ਨੂੰ ਚਾਹੀਦਾ ਸੀ ਕਿ ਪਹਿਲਾਂ ਉਨ•ਾਂ ਤੋਂ ਅਸਤੀਫਾ ਦਿਵਾਉਂਦੇ ਤੇ ਫਿਰ ਪਾਰਟੀ ਵਿਚ ਸ਼ਾਮਿਲ ਕਰਦੇ | ਉਨ•ਾਂ ਕਿਹਾ ਕਿ ਕਈ ਚਰਚਾਵਾਂ ਚੱਲ ਰਹੀਆਂ ਹਨ ਕਿ ਵੱਡੀ ਗਿਣਤੀ 'ਚ ਐਮ.ਐਲ.ਏ ਭਾਜਪਾ 'ਚ ਜਾ ਸਕਦੇ ਹਨ ਅਤੇ ਆਉਂਦੇ 15 ਦਿਨਾਂ 'ਚ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ ਪਰ ਜਿਸ ਤਰ•ਾਂ ਬੀ.ਜੇ.ਪੀ ਅੱਗੇ ਵਧ ਰਹੀ ਹੈ ਉਹ ਲੋਕਤੰਤਰ ਲਈ ਸਹੀ ਨਹੀਂ | ਇਕ ਸਵਾਲ ਦੇ ਜਵਾਬ ਵਿਚ ਉਨ•ਾਂ ਕਿਹਾ ਕਿ ਇਹ ਨਾ ਹੋਵੇ ਕਿ ਪੰਜਾਬ ਦਾ ਮੁੱਖ ਮੰਤਰੀ ਹੀ ਭਾਜਪਾ ਵਿਚ ਸ਼ਾਮਿਲ ਹੋ ਜਾਵੇ | ਉੱਧਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨਾਲ ਜਦੋਂ ਇਨ•ਾਂ ਕਾਂਗਰਸੀ ਆਗੂਆਂ ਦੇ ਬਿਆਨਾਂ ਬਾਰੇ ਗੱਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਭਾਜਪਾ ਬੜੇ ਲੰਬੇ ਸਮੇਂ ਤੋਂ ਪੰਜਾਬ ਵਿਚ ਮਿਹਨਤ ਕਰ ਰਹੀ ਹੈ ਅਤੇ ਹੜ•ਾਂ ਦੇ ਦੌਰਾਨ ਵੀ ਤਿੰਨ ਕੇਂਦਰੀ ਮੰਤਰੀ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਇੱਥੇ ਪਹੁੰਚੇ ਸਨ | ਪ੍ਰਧਾਨ ਮੰਤਰੀ ਲਗਾਤਾਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚਰਚਾ ਕਰਦੇ ਹਨ ਅਤੇ ਪੰਜਾਬ ਭਾਜਪਾ ਵਲੋਂ ਕੀਤੀ ਜਾ ਰਹੀ ਮਿਹਨਤ ਦੇ ਚੱਲਦੇ ਹੀ ਪਿੰਡਾਂ ਵਿਚ ਵੀ ਅੱਜ ਭਾਜਪਾ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਪੀ.ਯੂ.ਐਲ.ਈ.ਈ.ਟੀ ਦੀ ਦਾਖਲਾ ਪ੍ਰੀਖਿਆ ਕਰਵਾਉਣ ਦਾ ਐਲਾਨ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦੇ 98ਵੇਂ ਦਿਨ 251 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।