21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ <br/>

ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਹੋਰ ਅਹੁਦੇਦਾਰ ਸਾਂਝੀ ਤਸਵੀਰ ਦੌਰਾਨ | ਅਜੀਤ ਤਸਵੀਰ <br/> 29-04-2026
ਐੱਸ. ਏ. ਐੱਸ. ਨਗਰ, 28 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਬਾਡੀ ਮੀਟਿੰਗ ਦੀ ਮੀਟਿੰਗ ਸੱਦੀ ਗਈ | ਇਸ ਮੌਕੇ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵਲੋਂ ਨਿਯੁਕਤ ਅਬਜ਼ਰਵਰਾਂ ਜਨਰਲ ਸਕੱਤਰ ਪ੍ਰੇਮ ਸਿੰਘ ਅਤੇ ਸੁਖਦੇਵ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਕੋਚ ਸਵਰਨ ਸਿੰਘ ਨੂੰ ਚੀਫ਼ ਪੈਟਰਨ, ਮਲਕੀਤ ਸਿੰਘ ਨੂੰ ਪ੍ਰਧਾਨ ਅਤੇ ਐਸ. ਆਈ. ਐਸ. ਕੋਰਾ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਬਾਕੀ ਦੇ ਅਹੁਦੇਦਾਰਾਂ 'ਚ ਡਾ. ਹਰਿੰਦਰਜੀਤ ਸਿੰਘ, ਰਾਮ ਕੁਮਾਰ ਵਸ਼ਿਸ਼ਟ, ਸੰਦੀਪ ਸਿੰਘ ਸੰਧੂ, ਰਮਾ ਸ਼ੰਕਰ ਪ੍ਰਸ਼ਾਦ, ਡਾ. ਬੀ. ਐੱਸ. ਸਿੱਧੂ, ਸਤਵੀਰ ਸਿੰਘ ਧਨੋਆ, ਪਰਮਦੀਪ ਸਿੰਘ ਬੈਦਵਾਣ, ਹਰਪਾਲ ਸਿੰਘ ਚੰਨਾ, ਪਰਮਜੀਤ ਸਿੰਘ ਸਰਾਂ, ਬਲਜੀਤ ਸਿੰਘ, ਮੋਨਿਕਾ ਬੰਸਲ, ਸ਼ਾਰਦਾ ਚੰਦੇਲ, ਜੀ. ਐੱਸ. ਭੱਲਾ, ਜੈਸਮੀਨ ਕੌਰ, ਰਘਬੀਰ ਸਿੰਘ, ਹੇਮਰਾਜ ਸ਼ਰਮਾ, ਰੀਨਾ ਰਾਣੀ, ਪ੍ਰਭਜੋਤ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਕੌਰ, ਗੁਰਮਿੰਦਰ ਸਿੰਘ ਖੇਸੀ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਜਸ਼ਨਦੀਪ ਕੌਰ, ਮਨਦੀਪ ਕੌਰ, ਅਰਵਿੰਦਰ ਸਿੰਘ, ਨੀਰੂ ਰਾਣੀ, ਸਿਮਰਨਜੀਤ ਸਿੰਘ ਰਾਜਨਪੁਰੀ, ਸੁਖਜੀਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਿਲ ਹਨ | ਇਸੇ ਦੌਰਾਨ ਸਪੋਰਟਸ ਅਥਾਰਟੀ ਆਫ਼ ਇੰਡੀਆ ਤੋਂ ਸੇਵਾ-ਮੁਕਤ ਹੋਏ ਕੋਚ ਹਰਕਮਲਜੀਤ ਸਿੰਘ ਨੂੰ ਐਸੋਸੀਏਸ਼ਨ ਦਾ ਚੀਫ਼ ਕੋਚ ਨਿਯੁਕਤ ਕੀਤਾ ਗਿਆ |

ਪਿਛਲੀ ਖ਼ਬਰ ਚੰਡੀਗੜ੍ਹ ਦੇ ਪਿੰਡ ਧਨਾਸ ਵਿਖੇ 'ਪੁਆਧੀ ਅਖਾੜੇ' 'ਚ ਗਾਇਕਾਂ ਨੇ ਸਰੋਤਿਆਂ ਦੇ ਦਿਲ ਜਿੱਤੇ <br/> ਅਗਲੀ ਖ਼ਬਰ ਜੇ.ਕੇ. ਮੈਕਸ ਪੇਂਟਸ ਵਲੋਂ ਅਕਸ਼ੈ ਕੁਮਾਰ ਦੀ ਵਿਸ਼ੇਸ਼ਤਾ ਵਾਲੀ ਨਵੀਂ ਮੁਹਿੰਮ 'ਮੈਕਸ ਕਰੋ, ਰਿਲੈਕਸ ਕਰੋ' ਦਾ ਉਦਘਾਟਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।