ਚੰਡੀਗੜ੍ਹ, 28 ਅਪ੍ਰੈਲ (ਅਜਾਇਬ ਸਿੰਘ ਔਜਲਾ)- ਧਨਾਸ ਵਿਖੇ ਭਗਤ ਆਸਾ ਰਾਮ ਸੁਹਾਣੇ ਵਾਲਿਆਂ ਵਲੋਂ ਲਿਖੀ ਤੇ ਗਾਈ ਹੋਈ ਗਾਇਕੀ ਨੂੰ ਭਗਤ ਤਰਲੋਚਨ ਸਿੰਘ ਗੋਬਿੰਦਗੜ੍ਹ ਵਾਲੇ ਦੇ ਜਥੇ ਨੇ ਪੁਆਧੀ ਅਖਾੜੇ ਵਿਚ ਕਲੀਆਂ, ਬੈਂਤਾਂ ਰਾਹੀਂ ਗਾਇਕੀ ਪੇਸ਼ ਕਰਕੇ ਸਰੋਤਿਆਂ ਦੇ ਦਿਲ ਜਿੱਤੇ | ਬਲਜਿੰਦਰ ਸਿੰਘ ਬਿੰਦਾ ਬੈਦਵਾਣ, ਅਰਵਿੰਦਰ ਸਿੰਘ ਕਾਲਾ ਬੈਦਵਾਣ, ਸੁਖਵਿੰਦਰ ਸਿੰਘ ਕਾਲਾ ਕਜਹੇੜੀ, ਰਣਜੀਤ ਸਿੰਘ, ਰਿੰਕੂ ਕੈਨੇਡਾ, ਗੁਰੀ ਤੇ ਬੱਬੂ ਬੈਦਵਾਣ ਨੇ ਕਿਹਾ ਕਿ 'ਪੁਆਧੀ ਅਖਾੜੇ' ਦੀ ਪਰੰਪਰਾ ਪ੍ਰਤੀ ਵੀ ਵਡੇਰੀ ਉਮਰ ਦੇ ਨਾਲ-ਨਾਲ ਅਜੋਕੀ ਪੀੜ੍ਹੀ ਵਿਚ ਉਤਸੁਕਤਾ ਵਧੀ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ 'ਤੇ ਲੋਕ ਸਾਜ਼ਾਂ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਦਾ ਵਧੀਆ ਧਿਆਨ ਖਿੱਚਿਆ ਹੈ | ਸਾਰੰਗੀ ਵਾਦਕ ਧਨਾਸੀਏ ਲਾਭ ਸਿੰਘ ਦੀ ਯਾਦ 'ਚ ਲੱਗੇ ਅਖਾੜੇ ਦਾ ਉਦਘਾਟਨ ਚੇਅਰਮੈਨ ਤਰਲੋਚਨ ਸਿੰਘ ਤੇ ਚੇਅਰਮੈਨ ਜੁਝਾਰ ਸਿੰਘ ਬਡਹੇੜੀ, ਸਾਬਕਾ ਸਰਪੰਚ ਹਰਭਜਨ ਸਿੰਘ, ਸਾਧੂ ਸਿੰਘ ਖਲੌਰ, ਦਲਵਿੰਦਰ ਸਿੰਘ ਸੰਧੂ, ਪ੍ਰਧਾਨ ਮਨਦੀਪ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਸਾਰੰਗੀ ਮਾਸਟਰ ਦੀਦਾਰ ਸਿੰਘ ਸੋਲਖੀਆਂ ਨੇ ਸਰੰਗੀ, ਅੰਗਰੇਜ਼ ਧਨਾਸ ਨੇ ਛੈਣੇ ਅਤੇ ਸ਼ੇਰ ਸਿੰਘ, ਦੀਦਾਰ ਤੇ ਛਿੰਦਾ ਪੜੌਲ ਦੀ ਟਮਕੀਆਂ ਦੀਆਂ ਪੇਸ਼ਕਾਰੀਆਂ ਵੀ ਖ਼ੂਬ ਰਹੀਆਂ | ਕੁਲਵੀਰ ਰਾਏਪੁਰ, ਅਮਰਜੀਤ ਸਿੰਘ ਆਦਿ ਨੇ ਵੀ ਢੁਕਵਾਂ ਸਾਥ ਦਿੱਤਾ | ਰਾਜੇਸ਼ ਘੰਡੌਲੀ ਤੇ ਅਮਰਜੀਤ ਸਿੰਘ ਨੇ ਢੋਲਕ ਉੱਤੇ ਸੰਗਤ ਕੀਤੀ | ਰਮਨ ਸਮਰਾਲਾ ਦੀ ਨਿ੍ਤ ਪੇਸ਼ਕਾਰੀ ਵੀ ਖ਼ੂਬ ਰਹੀ |