13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਫੋਰਟਿਸ ਮੋਹਾਲੀ ਨੇ ਦੋ ਨਵਜੰਮੇ ਬੱਚਿਆਂ ਨੂੰ ਜੀਵਨ-ਰੱਖਿਅਕ ਇਲਾਜ ਨਾਲ ਦਿੱਤੀ ਨਵੀਂ ਜ਼ਿੰਦਗੀ <br/>

ਅਜੀਤ ਡੈਸਕ 30-04-2026
ਚੰਡੀਗੜ੍ਹ, 29 ਅਪ੍ਰੈਲ (ਅ.ਬ.)- ਫੋਰਟਿਸ ਹਸਪਤਾਲ ਮੁਹਾਲੀ ਦੇ ਡਾਕਟਰਾਂ ਨੇ ਦੁਰਲੱਭ ਅਤੇ ਜਾਨਲੇਵਾ ਜਮਾਂਦਰੂ ਬਿਮਾਰੀਆਂ ਵਾਲੇ ਦੋ ਗੰਭੀਰ ਬਿਮਾਰ ਨਵਜੰਮੇ ਬੱਚਿਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ, ਜੋ ਸਮੇਂ ਸਿਰ ਰੋਗ ਦੀ ਪਛਾਣ ਅਤੇ ਨਿਓਨਟਾਲ ਸਰਜੀਕਲ ਕੇਅਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ | ਇਹ ਗੁੰਝਲਦਾਰ ਸਰਜਰੀਆਂ ਡਾ. ਸੰਦੀਪ ਕੁਮਾਰ ਜਗਲਾਨ, ਕੰਸਲਟੇਂਟ, ਪੀਡੀਆਟਿ੍ਕ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਮਲਟੀ-ਡਿਸਪਲਨਰੀ ਟੀਮ ਦੁਆਰਾ ਕੀਤੀਆਂ ਗਈਆਂ ਸਨ, ਜੋ ਉੱਚ-ਜੋਖਮ ਵਾਲੇ ਨਵਜੰਮੇ ਮਾਮਲਿਆਂ ਦੇ ਪ੍ਰਬੰਧਨ ਵਿੱਚ ਐਡਵਾਂਸਡ ਪੀਡੀਆਟਿ੍ਕ ਸਰਜੀਕਲ ਮੁਹਾਰਤ ਦਾ ਪ੍ਰਦਰਸ਼ਨ ਕਰਦੀਆਂ ਹਨ | ਪਹਿਲੇ ਮਾਮਲੇ 'ਚ ਹਸਪਤਾਲ ਦੀ ਪੀਡੀਆਟਿ੍ਕ ਸਰਜਰੀ ਟੀਮ ਨੇ ਇੱਕ ਦਿਨ ਦੇ ਪ੍ਰੀਟਰਮ ਬੱਚੇ ਨੂੰ ਐਸੋਫੇਜੀਅਲ ਐਟ੍ਰੇਸੀਆ ਵਿਦ ਡਿਸਟਲ ਟ੍ਰੈਕਿਓਸੋਫੇਜੀਅਲ ਫਿਸਟੁਲਾ ਨਾਲ ਪੀੜਤ ਹੋਣ ਦੀ ਪਛਾਣ ਕੀਤੀ ਗਈ ਸੀ | ਇਹ ਇੱਕ ਦੁਰਲੱਭ ਜਮਾਂਦਰੂ ਸਥਿਤੀ ਹੈ, ਜਿਸ ਵਿੱਚ ਭੋਜਨ ਪਾਈਪ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ ਅਤੇ ਪੇਟ ਤੋਂ ਡਿਸਕਨੈਕਟ ਰਹਿੰਦੀ ਹੈ, ਜਦੋਂ ਕਿ ਸਾਹ ਲੈਣ ਵਾਲੀ ਨਲ਼ੀ (ਵਿੰਡ ਪਾਈਪ) ਨਾਲ ਇੱਕ ਅਸਧਾਰਣ ਸੰਪਰਕ ਬਣਾਉਂਦੀ ਹੈ | ਇਹ ਸਥਿਤੀ ਲਗਭਗ 3,000 - 4,000 ਜੀਵਤ ਜਨਮਾਂ ਵਿੱਚੋਂ 1 ਵਿੱਚ ਦਰਜ ਕੀਤੀ ਜਾਂਦੀ ਹੈ |
ਪ੍ਰਕਿਰਿਆ ਦੌਰਾਨ ਡਾਕਟਰਾਂ ਨੇ ਦੇਖਿਆ ਕਿ ਨਾੜੀ ਦਾ ਉੱਪਰਲਾ ਹਿੱਸਾ ਬੰਦ ਸੀ, ਜਦੋਂ ਕਿ ਹੇਠਲਾ ਹਿੱਸਾ ਸਾਹ ਨਾਲੀ ਨਾਲ ਅਸਧਾਰਨ ਤੌਰ 'ਤੇ ਜੁੜਿਆ ਹੋਇਆ ਸੀ ਅਤੇ ਦੋਵਾਂ ਸਿਰਿਆਂ ਵਿਚਕਾਰ 3.5 ਸੈਂਟੀਮੀਟਰ ਦਾ ਪਾੜਾ ਸੀ | ਸਰਜੀਕਲ ਟੀਮ ਨੇ ਸਾਹ ਵਾਲੀ ਨਲੀ ਅਤੇ ਭੋਜਨ ਪਾਈਪ ਵਿਚਕਾਰ ਅਸਧਾਰਨ ਕਨੈਕਸ਼ਨ ਨੂੰ ਬੰਦ ਕਰਕੇ ਅਤੇ ਨਾੜੀ ਦੇ ਸਿਰਿਆਂ ਨੂੰ ਧਿਆਨ ਨਾਲ ਦੁਬਾਰਾ ਜੋੜ ਕੇ ਨੁਕਸ ਨੂੰ ਸਫਲਤਾਪੂਰਵਕ ਠੀਕ ਕੀਤਾ | ਇੱਕ ਹੋਰ ਗੰਭੀਰ ਮਾਮਲੇ 'ਚ ਡਾਕਟਰਾਂ ਦੀ ਟੀਮ ਨੇ 35 ਦਿਨਾਂ ਦੇ ਇੱਕ ਬੱਚੇ ਦਾ ਇਲਾਜ ਕੀਤਾ, ਜਿਸ ਨੂੰ ਐਕਸਟਰਾਹੈਪੇਟਿਕ ਬਿਲੀਅਰੀ ਐਟਰੇਸੀਆ ਦਾ ਪਤਾ ਲੱਗਿਆ - ਨਵਜੰਮੇ ਬੱਚਿਆਂ ਵਿੱਚ ਇੱਕ ਦੁਰਲੱਭ ਅਤੇ ਜਾਨਲੇਵਾ ਜਿਗਰ ਦੀ ਬਿਮਾਰੀ ਜੋ ਕਿ ਜਿਗਰ ਤੋਂ ਅੰਤੜੀ ਤੱਕ ਪਿੱਤ ਲੈ ਜਾਣ ਵਾਲੀਆਂ ਪਿੱਤ ਨਲੀਆਂ ਵਿੱਚ ਰੁਕਾਵਟ ਦੇ ਕਾਰਨ ਹੁੰਦੀ ਹੈ | ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸੰਦੀਪ ਕੁਮਾਰ ਜਗਲਾਨ, ਕੰਸਲਟੈਂਟ, ਪੀਡੀਆਟਿ੍ਕ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ ਕਿ ''ਨਵਜੰਮੇ ਬੱਚਿਆਂ ਦੀ ਸਰਜਰੀ ਵਿੱਚ ਜਲਦੀ ਨਿਦਾਨ ਅਤੇ ਸਮੇਂ ਸਿਰ ਦਖਲਅੰਦਾਜ਼ੀ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਗੁੰਝਲਦਾਰ ਜਮਾਂਦਰੂ ਵਿਗਾੜਾਂ ਵਿੱਚ ਜਿੱਥੇ ਹਰ ਘੰਟਾ ਨਤੀਜਿਆਂ ਵਿੱਚ ਮਹੱਤਵਪੂਰਨ ਫ਼ਰਕ ਪਾ ਸਕਦਾ ਹੈ | ਇਹ ਕੇਸ ਬੱਚਿਆਂ ਦੀ ਨਾਜ਼ੁਕ ਸਥਿਤੀ, ਸਰੀਰ ਦੇ ਘੱਟ ਭਾਰ ਅਤੇ ਸੰਬੰਧਿਤ ਪੇਚੀਦਗੀਆਂ ਦੇ ਕਾਰਨ ਖਾਸ ਤੌਰ 'ਤੇ ਚੁਣੌਤੀਪੂਰਨ ਸਨ | ਅਜਿਹੀਆਂ ਸਥਿਤੀਆਂ ਦੇ ਪ੍ਰਬੰਧਨ ਲਈ ਨਾ ਸਿਰਫ਼ ਸਰਜੀਕਲ ਮਹਾਰਤ ਦੀ ਲੋੜ ਹੁੰਦੀ ਹੈ, ਸਗੋਂ ਨਵਜੰਮੇ ਬੱਚਿਆਂ ਦੇ ਮਾਹਿਰ, ਅਨੱਸਥੀਸੀਆ ਮਾਹਿਰ, ਇੰਟੈਂਸੀਵਿਸਟ ਅਤੇ ਵਿਸ਼ੇਸ਼ ਐਨਆਈਸੀਯੂ ਸਹਾਇਤਾ ਨੂੰ ਸ਼ਾਮਿਲ ਕਰਨ ਵਾਲੇ ਇੱਕ ਬਹੁਤ ਹੀ ਤਾਲਮੇਲ ਵਾਲੇ ਮਲਟੀ-ਡਿਸਪਲਨਰੀ ਪਹੁੰਚ ਦੀ ਲੋੜ ਹੁੰਦੀ ਹੈ |

ਪਿਛਲੀ ਖ਼ਬਰ ਓਪੋ ਇੰਡੀਆ ਨੇ 'ਸੈਲਫੀ ਚੈਂਪੀਅਨ' ਐਫ33 ਸੀਰੀਜ਼ ਲਾਂਚ ਕੀਤੀ <br/> ਅਗਲੀ ਖ਼ਬਰ ਫਲਿਪਕਾਰਟ, ਐਕਸਿਸ ਬੈਂਕ ਤੇ ਪੇਯੂ ਵਲੋਂ ਕਾਰਡ ਪੇਮੈਂਟ ਲਈ ਬਾਇਓਮੈਟਿ੍ਕ ਤਸਦੀਕ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।