13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਡਾਇਰੈਕਟਰ ਐਸ. ਸੀ. ਈ. ਆਰ. ਟੀ. ਵਲੋਂ ਮਿਸ਼ਨ ਸਮਰੱਥ ਸੰਬੰਧੀ ਸਕੂਲਾਂ ਦਾ ਅਚਨਚੇਤ ਨਿਰੀਖਣ <br/>

ਅਜੀਤ ਡੈਸਕ 30-04-2026
ਐੱਸ. ਏ. ਐੱਸ. ਨਗਰ, 29 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਡਾਇਰੈਕਟਰ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਤੇ ਟ੍ਰੇਨਿੰਗ ਕਿਰਨ ਸ਼ਰਮਾ ਵਲੋਂ ਆਪਣੀ ਟੀਮ ਸਮੇਤ ਜ਼ਿਲ੍ਹਾ ਮੁਹਾਲੀ ਅਤੇ ਰੂਪਨਗਰ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਟੀਮਾਂ ਜਿਨ੍ਹਾਂ ਵਿਚ ਡਾਇਰੈਕਟਰ ਐਸ. ਸੀ. ਈ. ਆਰ. ਟੀ. ਕਿਰਨ ਸ਼ਰਮਾ ਦੇ ਨਾਲ ਏ. ਐਸ. ਪੀ. ਡੀ. ਕੁਆਲਿਟੀ ਡਾ. ਨਵਨੀਤ, ਸਟੇਟ ਕੋਆਰਡੀਨੇਟਰ ਪ੍ਰਾਇਮਰੀ ਹਰਮਨਜੋਤ ਸਿੰਘ, ਸਟੇਟ ਰਿਸੋਰਸ ਪਰਸਨਜ਼ ਹਰਜੀਤ ਕੌਰ, ਨੀਲਮ ਕੁਮਾਰੀ ਤੇ ਗੌਰਵ ਨਗੋਰੀ ਸ਼ਾਮਿਲ ਸਨ, ਵਲੋਂ ਦੋਵਾਂ ਜ਼ਿਲਿ੍ਹਆਂ ਦੇ ਲਗਭਗ 8 ਸਰਕਾਰੀ ਸਕੂਲਾਂ ਸ. ਪ. ਸ. ਬ੍ਰਾਹਮਣ ਵਾਲਾ, ਸ. ਮ. ਸ. ਭੁਰੜੇ, ਸ. ਸ. ਸ. ਸ. ਮਕੜੋਨਾ ਕਲਾਂ, ਸ. ਮ. ਸ. ਫਤਿਹਪੁਰ ਟੱਪਰੀਆਂ, ਸ. ਪ. ਸ. ਸਿਆਸਤਪੁਰ ਰੋਪੜ ਅਤੇ ਸ. ਸ. ਸ. ਸ. ਕੁਰਾਲੀ ਦਾ ਨਿਰੀਖਣ ਕੀਤਾ ਗਿਆ | ਇਸ ਨਿਰੀਖਣ ਦੌਰਾਨ ਡਾਇਰੈਕਟਰ ਕਿਰਨ ਸ਼ਰਮਾ ਅਤੇ ਟੀਮਾਂ ਵਲੋਂ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਧਿਆਨ ਨਾਲ ਦੇਖਿਆ ਗਿਆ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਮਿਸ਼ਨ ਸਮਰੱਥ ਦੀ ਕਾਰਗੁਜ਼ਾਰੀ, ਮਿਸ਼ਨ ਸਮਰੱਥ ਨੂੰ ਸੁਚਾਰੂ ਢੰਗ ਨਾਲ ਸਕੂਲਾਂ ਵਿਚ ਲਾਗੂ ਕਰਨ ਸੰਬੰਧੀ ਗਤੀਵਿਧੀ ਆਧਾਰਿਤ ਕੁਆਲਿਟੀ ਐਜੂਕੇਸ਼ਨ, ਬੱਚਿਆਂ ਦੀ ਸਿੱਖਣ ਪੱਧਰਾਂ ਦੀ ਜਾਂਚ ਤੇ ਪ੍ਰਗਤੀ ਦੇ ਨਾਲ-ਨਾਲ ਸੁਤੰਤਰ ਮੁਲਾਂਕਣ ਦੀ ਮੁੜ ਜਾਂਚ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਮਿਸ਼ਨ ਸਮਰੱਥ ਤਹਿਤ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਵੀ ਹਾਸਿਲ ਕੀਤੀ ਗਈ | ਟੀਮ ਵਲੋਂ ਮਿਸ਼ਨ ਸਮਰੱਥ ਦੇ ਸੁਤੰਤਰ ਮੁਲਾਂਕਣ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਵਿਦਿਆਰਥੀਆਂ ਦਾ ਅਚਨਚੇਤ ਮੁਲਾਂਕਣ ਵੀ ਕੀਤਾ ਗਿਆ | ਇਸ ਤੋਂ ਇਲਾਵਾ ਉਨ੍ਹਾਂ ਸਕੂਲਾਂ ਵਿਚ ਮਾਇੰਡਫੁਲਨੈਸ ਗਤੀਵਿਧੀਆਂ ਲਾਗੂ ਕਰਨ ਸੰਬੰਧੀ, ਮਿਡ-ਡੇ-ਮੀਲ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਵੀ ਜਾਂਚ ਕੀਤੀ | ਦੌਰੇ ਦੌਰਾਨ ਐਸ. ਸੀ. ਈ. ਆਰ. ਟੀ. ਟੀਮ ਨੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਜਾਰੀ ਗਾਈਡ ਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ | ਇਸ ਨਿਰੀਖਣ ਦੌਰਾਨ ਜਾਂਚ ਟੀਮ ਨੇ ਕੁਝ ਸਕੂਲਾਂ ਵਿਚ ਚੰਗੇ ਅਭਿਆਸਾਂ ਦੀ ਪ੍ਰਸ਼ੰਸਾ ਵੀ ਕੀਤੀ |

ਪਿਛਲੀ ਖ਼ਬਰ ਅਦਾਲਤ ਦੇ ਹੁਕਮਾਂ 'ਤੇ 16 ਮਹੀਨਿਆਂ ਬਾਅਦ ਦਾਜ ਮੌਤ ਦਾ ਪਰਚਾ ਦਰਜ ਅਗਲੀ ਖ਼ਬਰ ਗਰਮੀਆਂ ਦਾ ਇਲਾਜ: ਬੈਕ ਟੂ ਸੋਰਸ ਮੁਹਾਲੀ ਨੇ ਰਵਾਇਤੀ ਸਮਰ ਕੂਲਰਾਂ ਨੂੰ ਲਾਂਚ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।