04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੀ.ਆਈ.ਐਸ.ਸੀ.ਈ. ਦੇ ਦਸਵੀਂ ਦੇ ਨਤੀਜੇ 'ਚ ਅਰਣਵ ਸੈਣੀ ਟ੍ਰਾਈਸਿਟੀ 'ਚ ਰਿਹਾ ਟਾਪਰ <br/>

ਅਜੀਤ ਡੈਸਕ 01-05-2026
ਚੰਡੀਗੜ੍ਹ, 30 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ) - ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਅਗਜ਼ਾਮੀਨੇਸ਼ਨਜ਼ (ਸੀ.ਆਈ.ਐਸ.ਸੀ.ਈ.) ਵਲੋਂ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਐਲਾਨੇ ਨਤੀਜਿਆਂ ਵਿਚ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ 44 ਸੀ ਅਤੇ ਸਟਰੈਬਰੀ ਫੀਲਡ ਸਕੂਲ ਸੈਕਟਰ 26 ਦੇ ਵਿਦਿਆਰਥੀਆਂ ਦੀ ਝੰਡੀ ਰਹੀ | ਐਲਾਨੇ ਨਤੀਜੇ ਅਨੁਸਾਰ ਸੇਂਟ ਜ਼ੇਵੀਅਰਜ਼ ਸਕੂਲ ਦੀ ਦਸਵੀਂ ਜਮਾਤ ਦਾ ਪਾਸ ਨਤੀਜਾ 100 ਫੀਸਦ ਰਿਹਾ, ਜਦੋਂ ਕਿ 47 ਵਿਦਿਆਰਥੀਆਂ ਨੇ 90 ਫੀਸਦ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਵਿਦਿਆਰਥੀ ਅਰਣਵ ਸੈਣੀ ਨੇ ਦਸਵੀਂ ਜਮਾਤ ਵਿਚ 98.2 ਫੀਸਦ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਤਰ੍ਹਾਂ ਹੈਾਡਬਾਲ ਦੇ ਰਾਸ਼ਟਰੀ ਖਿਡਾਰੀ ਦਿਵਿਆਸ ਪੰਜਾਲ ਨੇ 97 ਫੀਸਦ ਅੰਕ ਹਾਸਲ ਕੀਤੇ ਹਨ | ਅਰਣਵ ਸੈਣੀ ਅਤੇ ਦਿਵਿਆਸ ਪੰਜਾਬ ਨੇ ਟ੍ਰਾਈਸਿਟੀ ਦੀ ਮੈਰਿਟ ਸੂਚੀ ਵਿਚ ਸਿਖਰਲੀ ਥਾਂ ਹਾਸਲ ਕੀਤੀ ਹੈ | ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਅਤੇ ਕਾਮਰਸ ਦੀਆਂ ਸਟ੍ਰੀਮਾਂ ਵਿਚ ਸ਼ਾਨਦਾਰ ਪ੍ਰਦਸ਼ਨ ਕੀਤਾ ਹੈ | ਵਿਦਿਆਰਥਣ ਮਿਹਤਾਸ ਕੌਰ ਨੇ ਨਾਨ ਮੈਡੀਕਲ ਵਿਚ 95.5 ਅੰਕ ਹਾਸਲ ਕੀਤੇ ਹਨ | ਜਦੋਂ ਕਿ ਕਾਮਰਸ ਵਿਚ ਜਸਮੀਨ ਕੌਰ ਨੇ 94.25 ਫੀਸਦ ਅੰਕ ਅਤੇ ਹਉਮੈਨਿਟੀਜ਼ ਸਟਰੀਮ ਵਿਚ ਮੰਨਤ ਗੋਸਵਾਮੀ ਨੇ 92.75 ਫੀਸਦ ਅੰਕ ਹਾਸਲ ਕੀਤੇ ਹਨ | ਸਕੂਲ ਦੀ ਪਿ੍ੰਸੀਪਲ ਡਾਕਟਰ ਇਵੋਰਿਨ ਕੈਸਟੇਲਸ ਨੇ ਵਿਦਿਆਰਥੀਆਂ ਨੂੰ ਸ਼ਾਨਦਾਰੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਇਹ ਸਾਬਤ ਕੀਤਾ ਹੈ ਕਿ ਨਿਰੰਤਰਤਾ ਅਤੇ ਸਖ਼ਤ ਮਿਹਨਤ ਦਾ ਫ਼ਲ ਜ਼ਰੂਰ ਮਿਲਦਾ ਹੈ | ਸਟਰੋਬੈਰੀ ਫੀਲਡ ਸਕੂਲ ਸੈਕਟਰ 26 ਦੀ ਬਾਰਵੀਂ ਜ਼ਮਾਤ ਦੀ ਵਿਦਿਆਰਥਣ ਬਿਸਮਨ ਸਿੰਘ ਨੇ ਹਿਊਮੈਨਿਟੀਜ਼ ਸਟ੍ਰੀਮ 'ਚ 98.75 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਜਦੋਂ ਕਿ ਮੈਡੀਕਲ ਸਟ੍ਰੀਮ ਵਿਚ ਅਦਿੱਤਿਆ ਕੁਮਾਰ ਅਤੇ ਕਾਮਰਸ ਵਿਚ ਕਾਵਿਆ ਨਾਇਰ ਨੇ ਮੱਲਾਂ ਮਾਰੀਆਂ |

ਪਿਛਲੀ ਖ਼ਬਰ ਟ੍ਰਾਈਸਿਟੀ ਵਿਚ ਮੀਂਹ ਦੇ ਨਾਲ ਪਏ ਗੜੇ ਅਗਲੀ ਖ਼ਬਰ ਕੇਂਦਰੀ ਮੰਤਰੀ ਜੇ.ਪੀ ਨੱਢਾ ਪੀ.ਜੀ.ਆਈ. ਦੇ ਡਿਗਰੀ ਵੰਡ ਸਮਾਰੋਹ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।