ਪੰਚਕੂਲਾ, 30 ਅਪ੍ਰੈਲ (ਕਪਿਲ)-ਸਥਨਾਕ ਸੈਕਟਰ 23 'ਚ ਨਿਫਟ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਲਿਸ ਤੇ ਮੁਲਜ਼ਮਾਂ ਵਿਚਕਾਰ ਕਰਾਸ ਫਾਈਰਿੰਗ ਹੋ ਗਈ | ਇਸ ਘਟਨਾ ਦੌਰਾਨ ਦੋ ਵਿਅਕਤੀਆਂ ਦੇ ਪੈਰਾਂ 'ਚ ਗੋਲੀਆਂ ਲੱਗਣ ਦੀ ਸੂਚਨਾ ਮਿਲੀ ਹੈ | ਜ਼ਖਮੀਆਂ ਦੀ ਪਛਾਣ ਰਾਹੁਲ ਅਤੇ ਮੁਕੇਸ਼ ਵਜੋਂ ਹੋਈ ਹੈ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਦੋਵੇਂ ਜ਼ੇਰੇ ਇਲਾਜ ਹਨ | ਪੁਲਿਸ ਅਨੁਸਾਰ ਇਹ ਕਾਰਵਾਈ ਕੈਥਲ ਦੇ ਗੁਲਚਿਕਾ ਥਾਣੇ ਦੀ ਟੀਮ ਵਲੋਂ ਕੀਤੀ ਗਈ | ਸ਼ੁਰੂਆਤੀ ਜਾਣਕਾਰੀ ਮੁਤਾਬਕ ਮੁਲਜ਼ਮ ਹਥਿਆਰ ਪ੍ਰਾਪਤ ਕਰਨ ਲਈ ਇੱਥੇ ਆਏ ਸਨ, ਜਿਸ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਮੁਠਭੇੜ ਹੋ ਗਈ ਅਤੇ ਕਰਾਸ ਫਾਈਰਿੰਗ ਵਿਚ ਉਹ ਜ਼ਖਮੀ ਹੋ ਗਏ | ਫਿਲਹਾਲ ਪੁਲਿਸ ਵਲੋਂ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |