24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਮੈਡੀਕਲ ਕਾਲਜ-32 ਦੇ ਨਰਸਿੰਗ ਵਿਭਾਗ ਨੇ 'ਨਿਰੰਤਰ ਨਰਸਿੰਗ ਸਿੱਖਿਆ ਸੈੱਲ' ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਮਾਰਕੰਡਾ)-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਦੇ ਨਰਸਿੰਗ ਵਿਭਾਗ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਿਰੰਤਰ ਨਰਸਿੰਗ ਸਿੱਖਿਆ (ਸੀ.ਐਨ.ਈ) ਸੈੱਲ ਦਾ ਗਠਨ ਅਤੇ ਉਦਘਾਟਨ ਕੀਤਾ | ਜਿਸ ਦੇ ਮੁੱਖ ਮਹਿਮਾਨ ਡਾਇਰੈਕਟਰ ਪਿ੍ੰਸੀਪਲ ਪ੍ਰੋ. ਰਵਨੀਤ ਕੌਰ ਬੇਦੀ ਨੇ ਸੀ.ਐਨ.ਈ ਸੈੱਲ ਦਾ ਉਦਘਾਟਨ ਕੀਤਾ ਅਤੇ ਉਕਤ ਪਹਿਲਕਦਮੀ ਲਈ ਨਰਸਿੰਗ ਵਿਭਾਗ ਨੂੰ ਵਧਾਈ ਦਿੱਤੀ | ਯੋਗ ਮੈਡੀਕਲ ਸੁਪਰਡੈਂਟ ਪ੍ਰੋ. ਵਿਸ਼ਾਲ ਗੁਗਲਾਨੀ ਨੇ ਵੀ ਇਸ ਮੌਕੇ 'ਤੇ ਸ਼ਿਰਕਤ ਕੀਤੀ | ਮੁੱਖ ਕੋਆਰਡੀਨੇਟਰ ਨਰਸਿੰਗ ਸੁਪਰਡੈਂਟ ਅਮਨਵੀਰ ਕੌਰ ਨੇ ਉਦਘਾਟਨੀ ਭਾਸ਼ਣ ਮੌਕੇ ਸਾਰਿਆਂ ਨੂੰ ਜੀ ਆਇਆ ਕਿਹਾ | ਸੀ.ਐਨ.ਈ ਸੈੱਲ ਦਾ ਉਦੇਸ਼ ਜੀ.ਐਮ.ਸੀ.ਐਚ ਦੀਆਂ ਨਰਸਾਂ ਦੇ ਗਿਆਨ, ਹੁਨਰ ਅਤੇ ਯੋਗਤਾਵਾਂ ਨੂੰ ਬਣਾਈ ਰੱਖਣਾ, ਬਿਹਤਰ ਬਣਾਉਣਾ ਅਤੇ ਵਿਸਤਾਰ ਕਰਨਾ ਹੈ ਤਾਂ ਜੋ ਸੁਰੱਖਿਅਤ ਮਰੀਜ਼ਾਂ ਦੀ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ ਅਤੇ ਸਿਹਤ ਸੰਭਾਲ ਵਿਚ ਤਰੱਕੀ ਅਤੇ ਨਵੀਨਤਾਵਾਂ ਦੇ ਨਾਲ ਤਾਲਮੇਲ ਬਣਾਈ ਰੱਖਿਆ ਜਾ ਸਕੇ | ਜਿਸਨੂੰ ਸੈਮੀਨਾਰਾਂ, ਕਾਨਫਰੰਸਾਂ, ਵਰਕਸ਼ਾਪਾਂ, ਸਮੂਹ ਚਰਚਾਵਾਂ ਅਤੇ ਵੱਖ-ਵੱਖ ਮੁਕਾਬਲਿਆਂ ਰਾਹੀਂ ਸੰਬੋਧਿਤ ਕਰਨ ਦੀ ਜ਼ਰੂਰਤ ਹੈ | ਹਸਪਤਾਲ ਸੈਟਿੰਗਾਂ ਵਿਚ ਈ.ਐਸ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਪਾਨ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ ਦੁਆਰਾ 2015 ਵਿਚ ਦਿੱਤੇ ਗਏ ਸਨ | ਭਾਰਤ ਵਿਚ ਬਹੁਤ ਸਾਰੇ ਅਧਿਐਨਾਂ ਨੇ ਹਸਪਤਾਲ ਸੈਟਿੰਗਾਂ ਵਿਚ ਇਸਦੇ ਸਕਾਰਾਤਮਕ ਨਤੀਜੇ ਸਾਬਤ ਕੀਤੇ ਹਨ |
ਇਸ ਲਈ ਨਰਸਿੰਗ ਵਿਭਾਗ ਨੇ ਈ.ਐਸ ਨੂੰ ਲਾਗੂ ਕਰਨ ਲਈ ਆਪਦੇ ਕਦਮ ਅੱਗੇ ਵਧਾਏ | ਜੋ ਕੁਸ਼ਲਤਾ, ਸਮਾਂ ਪ੍ਰਬੰਧਨ, ਕੰਮ ਵਾਲੀ ਥਾਂ ਦੀ ਸੁਰੱਖਿਆ, ਬਿਹਤਰ ਜਗ੍ਹਾਂ ਦੀ ਵਰਤੋਂ ਦੇ ਨਾਲ-ਨਾਲ ਕਰਮਚਾਰੀਆਂ ਦੇ ਮਨੋਬਲ ਅਤੇ ਸੰਤੁਸ਼ਟੀ ਨੂੰ ਵਧਾਇਆ ਜਾ ਸਕੇ | ਸੈਮੀਨਾਰ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਅਧਿਕਾਰੀਆਂ ਨੂੰ ਬਿਜਲੀ ਦੇ ਬੇਵਜ੍ਹਾ ਕੱਟ ਨਾ ਲਗਾਉਣ ਦੇ ਹੁਕਮ ਜਾਰੀ ਅਗਲੀ ਖ਼ਬਰ ਅੰਬੇਡਕਰ ਜਾਗਿ੍ਤੀ ਮੰਚ ਨੇ ਪਿੰਡ ਸੈਦਪੁਰ ਵਿਖੇ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।