24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਬੇਡਕਰ ਜਾਗਿ੍ਤੀ ਮੰਚ ਨੇ ਪਿੰਡ ਸੈਦਪੁਰ ਵਿਖੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 03-05-2026
ਖਰੜ, 2 ਮਈ (ਗੁਰਮੁੱਖ ਸਿੰਘ ਮਾਨ)-ਫੂਲੇ ਅੰਬੇਡਕਰ ਜਾਗਿ੍ਤੀ ਮੰਚ ਜ਼ਿਲ੍ਹਾ ਮੁਹਾਲੀ ਵਲੋਂ ਪਿੰਡ ਸੈਦਪੁਰ ਵਿਖੇ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ | ਸਮਾਗਮ ਦੌਰਾਨ ਮੰਚ ਦੇ ਚੇਅਰਮੈਨ ਪਾਲ ਸਿੰਘ ਰੱਤੂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਇਆ, ਜਦਕਿ ਮਨਮੋਹਨ ਸਿੰਘ ਸੈਦਪੁਰ ਨੇ ਬੱਚਿਆਂ ਨੂੰ ਫ਼ੋਨ ਛੱਡ ਕੇ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਗੁਰਮੁਖ ਸਿੰਘ ਸੈਦਪੁਰ ਨੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਮੰਚ ਵਲੋਂ ਮੁਫ਼ਤ ਕਾਪੀਆਂ ਤੇ ਪੈਨਸਿਲਾਂ ਤਕਸੀਮ ਕੀਤੀਆਂ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਜਸਪਾਲ ਜੱਸਲ ਸੈਦਪੁਰ ਨੇ ਕੀਤਾ | ਇਸ ਮੌਕੇ ਕੁਲਦੀਪ ਸਿੰਘ ਸੈਦਪੁਰ, ਸੁਖਦੇਵ ਜੱਸਲ, ਸੁਖਵਿੰਦਰ ਜੱਸਲ, ਹਰਦੀਪ ਸਿੰਘ ਸੈਦਪੁਰ, ਰਾਜਵੀਰ ਕੌਰ ਸੈਦਪੁਰ ਤੇ ਸੋਨੀ ਬਾਈ ਆਦਿ ਵੀ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

ਪਿਛਲੀ ਖ਼ਬਰ ਸਰਕਾਰੀ ਮੈਡੀਕਲ ਕਾਲਜ-32 ਦੇ ਨਰਸਿੰਗ ਵਿਭਾਗ ਨੇ 'ਨਿਰੰਤਰ ਨਰਸਿੰਗ ਸਿੱਖਿਆ ਸੈੱਲ' ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਇਰਵਿੰਗਜ਼ ਪਾਰਕ ਸਮਾਰਟ ਸਕੂਲ ਮੋਰਿੰਡਾ ਵਲੋਂ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।