25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਲਬੀਰ ਸਿੰਘ ਧਾਨੀਆਂ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 03-05-2026
ਖਰੜ, 2 ਮਈ (ਜੰਡਪੁਰੀ)- ਅੱਜ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਬਲਬੀਰ ਸਿੰਘ ਧਾਨੀਆਂ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਾਬੂ ਸਿੰਘ ਪਮੋਰ ਜਨਰਲ ਸਕੱਤਰ ਵਲੋਂ ਹਾਜ਼ਰ ਮੈਂਬਰਾਂ ਸਮੇਤ ਵਿਛੜੇ ਸਾਥੀ ਮਾ. ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਪਰੰਤ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਸੰਬੰਧੀ ਨਿੰਦਣਯੋਗ ਨੀਤੀ ਸੰਬੰਧੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਧੀਰ ਸਿੰਘ ਭਜੋਲੀ ਵਾਈਸ ਪ੍ਰਧਾਨ, ਹਰਵਿੰਦਰ ਸਿੰਘ ਸਕੱਤਰ, ਸੰਤੋਖ ਸਿੰਘ ਬੈਨੀਪਾਲ ਸਹਾਇਕ ਖਜ਼ਾਨਚੀ ਨੇ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਚੋਣਾਂ ਤੇ ਨਗਰ ਕੌਂਸਲ ਚੋਣਾਂ ਵਿਚ ਬਾਈਕਾਟ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਗੁਰਮੁੱਖ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ ਪਡਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਵਿਚ ਆਉਣ 'ਤੇ ਸਖ਼ਤ ਵਿਰੋਧ ਕੀਤਾ ਜਾਵੇ | ਸਾਥੀ ਜੋਗਿੰਦਰ ਸਿੰਘ, ਜਸਵੰਤ ਸਿੰਘ ਕੈਸ਼ੀਅਰ, ਸਵਰਨ ਸਿੰਘ, ਗੁਰਨਾਮ ਸਿੰਘ ਸਾਬਕਾ ਥਾਣੇਦਾਰ, ਕੇਸਰ ਸਿੰਘ, ਜਗਜੀਤ ਸਿੰਘ ਭੰਗੂ, ਵਿਨੋਦ ਕੁਮਾਰ ਸ਼ਰਮਾ, ਗਿਆਨ ਸਿੰਘ ਤੇ ਨਸੀਬ ਸਿੰਘ ਬਿਜਲੀ ਬੋਰਡ ਆਦਿ ਨੇ ਪੰਜਾਬ ਸਰਕਾਰ ਵਲੋਂ 16 ਫ਼ੀਸਦੀ ਡੀ.ਏ. ਸੰਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਫੈਸਲੇ 'ਤੇ ਰੀਵਿਊ ਪਾਉਣ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਇਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਭੁਗਤਨ ਲਈ ਤਿਆਰ ਰਹੇ | ਅੰਤ 'ਚ ਵਾਰਡ ਨੰਬਰ 5 ਤੋਂ ਬਾਬੂ ਸਿੰਘ ਪਮੋਰ ਨੂੰ ਐਮ.ਸੀ. ਉਮੀਦਵਾਰ ਬਣਨ 'ਤੇ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ |

ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਜਿੰਦਰ ਕੌਰ ਸੋਹਾਣਾ ਦੀ ਅਗਵਾਈ ਹੇਠ ਵਾਰਡ ਨੰਬਰ 49 'ਚ ਮਹ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪਾਰਟੀ ਦੇ ਚੰਗੇ ਅਕਸ ਵਾਲੇ ਉਮੀਦਵਾਰ ਮੈਦਾਨ 'ਚ ਉਤਾਰੇ ਜਾਣਗੇ : ਵਿਜੇ ਸ਼ਰਮਾ ਟਿੰਕੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।