25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰਾਮਗੜ੍ਹੀਆ ਸਭਾ ਮੁਹਾਲੀ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸੌਂਪੀਆਂ ਅਹੁਦੇਦਾਰੀਆਂ

ਰਾਮਗੜ੍ਹੀਆ ਸਭਾ ਮੁਹਾਲੀ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਅਹੁਦੇਦਾਰ | ਅਜੀਤ ਤਸਵੀਰ <br/> 03-05-2026
ਐੱਸ. ਏ. ਐੱਸ. ਨਗਰ 2 ਮਈ (ਪ੍ਰੋ. ਅਵਤਾਰ ਸਿੰਘ)- ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ ਨੇ ਦੱਸਿਆ ਕਿ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਮੁਹਾਲੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ ਦੀ ਅਗਵਾਈ ਹੇਠ ਨਵੀਂ ਕਮੇਟੀ ਗਠਿਤ ਕੀਤੀ ਗਈ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਅਹੁਦੇਦਾਰੀਆਂ ਦੀ ਵੰਡ ਕਰਨ ਲਈ ਮਿਤੀ 1 ਮਈ ਨੂੰ ਮੀਟਿੰਗ ਸੱਦੀ ਗਈ ਸੀ ਜਿਸ 'ਚ ਪ੍ਰਧਾਨ ਵਲੋਂ ਪ੍ਰਦੀਪ ਸਿੰਘ ਭਾਰਜ ਸੀਨੀਅਰ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਖੁਰਲ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਹੂੰਝਣ ਨੂੰ ਮੀਤ ਪ੍ਰਧਾਨ, ਮੇਜਰ ਸਿੰਘ ਭੁੱਲਰ ਨੂੰ ਮੀਤ ਪ੍ਰਧਾਨ, ਦੀਦਾਰ ਸਿੰਘ ਕਲਸੀ ਨੂੰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਸੋਖੀ ਨੂੰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਚਾਨ੍ਹੇ ਨੂੰ ਮੀਤ ਪ੍ਰਧਾਨ, ਮੋਨਿੰਦਰ ਸਿੰਘ ਸੋਹਲ ਨੂੰ ਸਕੱਤਰ, ਬਲਵਿੰਦਰ ਸਿੰਘ ਹੂੰਝਣ ਨੂੰ ਖ਼ਜ਼ਾਨਚੀ, ਤੇਜਿੰਦਰ ਸਿੰਘ ਸੱਭਰਵਾਲ ਨੂੰ ਸਹਾਇਕ ਖ਼ਜ਼ਾਨਚੀ, ਜਸਪਾਲ ਸਿੰਘ ਵਿਰਕ ਨੂੰ ਪ੍ਰਾਪੇਗੰਡਾ ਸਕੱਤਰ, ਸਰਵਣ ਸਿੰਘ ਕਲਸੀ ਨੂੰ ਆਡੀਟਰ, ਮਨਜੀਤ ਸਿੰਘ ਮਾਨ ਨੂੰ ਚੇਅਰਮੈਨ ਧਾਰਮਿਕ ਕਮੇਟੀ, ਕਰਮ ਸਿੰਘ ਬਬਰਾ ਨੂੰ ਚੇਅਰਮੈਨ ਹੈਲਥ ਕਮੇਟੀ, ਨਿਰਮਲ ਸਿੰਘ ਸੱਭਰਵਾਲ ਨੂੰ ਚੇਅਰਮੈਨ ਬਿਲਡਿੰਗ ਕਮੇਟੀ, ਹਰਬਿੰਦਰ ਸਿੰਘ ਰਨੌਤਾ ਨੂੰ ਚੇਅਰਮੈਨ ਵੋਕੇਸ਼ਨਲ ਕੋਰਸਿਜ਼, ਤਰਸੇਮ ਸਿੰਘ ਖੋਖਰ ਨੂੰ ਚੇਅਰਮੈਨ, ਸੁਰਿੰਦਰ ਸਿੰਘ ਜੰਡੂ ਨੂੰ ਚੇਅਰਮੈਨ ਲੰਗਰ ਕਮੇਟੀ ਤੋਂ ਇਲਾਵਾ ਰਜਿੰਦਰ ਸਿੰਘ ਮਠਾੜੂ, ਨਰਾਇਣ ਸਿੰਘ ਭੁੱਲਰ, ਚੰਨਪ੍ਰੀਤ ਸਿੰਘ ਭੁੱਲਰ, ਸੁਰਜੀਤ ਸਿੰਘ ਮਠਾੜੂ, ਸਤਨਾਮ ਸਿੰਘ ਮਲਹੋਤਰਾ ਨੂੰ ਮੈਂਬਰਾਂ ਵਜੋ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਉੱਘੇ ਉਦਯੋਗਪਤੀ ਪ੍ਰਦੀਪ ਸਿੰਘ ਭਾਰਜ ਨੂੰ ਪਾਰਟੀ ਦੇ ਵਪਾਰ ਤੇ ਉਦਯੋਗ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸਰਵੇਸ਼ ਗੁਪਤਾ ਨੇ 'ਆਈ.ਈ.ਟੀ. ਜੇ.ਏ.ਐਮ. 2026' 'ਚ ਪਹਿਲਾ ਰੈਂਕ ਹਾਸਿਲ ਕਰਕੇ ਰ... ਅਗਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਜਿੰਦਰ ਕੌਰ ਸੋਹਾਣਾ ਦੀ ਅਗਵਾਈ ਹੇਠ ਵਾਰਡ ਨੰਬਰ 49 'ਚ ਮਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।