25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਖਰੜ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਮੁੰਡੀ ਖਰੜ ਨੇੜੇ ਰੋਜ਼ਾਨਾ ਸਵੇਰੇ ਤੇ ਸ਼ਾਮ ਸਮੇਂ ਲੱਗਦੇ ਜਾਮ ਤੋਂ ਵਾਹਨ ਚਾਲਕ ਪਰੇਸ਼ਾਨ <br/>

ਅਜੀਤ ਡੈਸਕ 03-05-2026
ਖਰੜ, 2 ਮਈ (ਗੁਰਮੁੱਖ ਸਿੰਘ ਮਾਨ)- ਖਰੜ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਮੁੰਡੀ ਖਰੜ ਨੇੜੇ ਪੈਟਰੋਲ ਪੰਪ ਕੱਟ 'ਤੇ ਰੋਜ਼ਾਨਾ ਸਵੇਰੇ ਤੇ ਸ਼ਾਮ ਵੇਲੇ ਲੱਗਦੇ ਲੰਬੇ ਜਾਮਾਂ ਤੋਂ ਵਾਹਨ ਚਾਲਕ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਈ ਵਾਰ ਵਾਧੂ ਸਮਾਂ ਲੱਗ ਜਾਂਦਾ ਹੈ | ਇਸ ਟੀ-ਪੁਆਇੰਟ ਕੱਟ 'ਤੇ ਇਕ ਪਾਸੇ ਪੈਟਰੋਲ ਪੰਪ ਤੇ ਦੂਸਰੇ ਪਾਸੇ ਵੱਖ-ਵੱਖ ਕਾਲੋਨੀਆਂ ਦੇ ਆਉਣ ਜਾਣ ਲਈ ਰਸਤਾ ਹੈ ਜਿਸ ਕਾਰਨ ਵਾਹਨਾਂ ਦੀ ਜ਼ਿਆਦਾ ਆਵਾਜਾਈ ਹੋਣ ਕਾਰਨ ਇੱਥੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਇਸ ਸੜਕ ਰਾਹੀਂ ਖਰੜ, ਕੁਰਾਲੀ, ਮੋਰਿੰਡਾ ਸਮੇਤ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਮੁਹਾਲੀ, ਚੰਡੀਗੜ੍ਹ ਲਈ ਆਉਣ ਜਾਣ ਲਈ ਆਵਾਜਾਈ ਹੈ | ਦੂਸਰਾ ਇਸ ਹਾਈਵੇਅ 'ਤੇ ਖਰੜ ਤੋਂ ਚੰਡੀਗੜ੍ਹ ਜਾਣ ਵਾਲੀ ਤੇ ਚੰਡੀਗੜ੍ਹ, ਮੁਹਾਲੀ ਤੋਂ ਖਰੜ ਆਉਣ ਵਾਲੀ ਆਵਾਜਾਈ ਆਉਂਦੀ ਹੈ ਪਰ ਜਦੋਂ ਉਹ ਇਸ ਟੀ-ਪੁਆਇੰਟ ਕੋਲ ਪੁੱਜਦੀ ਹੈ ਤਾਂ ਕਈ ਵਾਰ ਲੰਬਾ ਜਾਮ ਲੱਗਿਆ ਹੁੰਦਾ ਹੈ | ਸਮਾਜ ਸੇਵੀ ਆਗੂ ਗੁਰਨਾਮ ਸਿੰਘ ਸੋਹਲ, ਅਮਨਦੀਪ ਸਿੰਘ ਅੱਮੂ, ਸੁਖਵਿੰਦਰ ਸਿੰਘ, ਪਵਨ ਕੁਮਾਰ, ਪਰਮਪ੍ਰੀਤ ਸਿੰਘ, ਹਰਜੀਤ ਸਿੰਘ ਸਮੇਤ ਹੋਰਨਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟੀ-ਪੁਆਇੰਟ 'ਤੇ ਸਵੇਰੇ ਤੇ ਸ਼ਾਮ ਵੇਲੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਇਥੇ ਜਾਮ ਵਰਗੀ ਸਥਿਤੀ ਨਾ ਬਣ ਸਕੇ |

ਪਿਛਲੀ ਖ਼ਬਰ ਮੁਹਾਲੀ ਆਬਕਾਰੀ ਵਿਭਾਗ ਵਲੋਂ ਚੰਡੀਗੜ੍ਹ 'ਚ ਵਿਕਣ ਯੋਗ ਸ਼ਰਾਬ ਦੀਆਂ 126 ਪੇਟੀਆਂ ਸਮੇਤ ਦੋ ਕਾਬੂ <br/> ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸਰਵੇਸ਼ ਗੁਪਤਾ ਨੇ 'ਆਈ.ਈ.ਟੀ. ਜੇ.ਏ.ਐਮ. 2026' 'ਚ ਪਹਿਲਾ ਰੈਂਕ ਹਾਸਿਲ ਕਰਕੇ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।