25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੁਹਾਲੀ ਆਬਕਾਰੀ ਵਿਭਾਗ ਵਲੋਂ ਚੰਡੀਗੜ੍ਹ 'ਚ ਵਿਕਣ ਯੋਗ ਸ਼ਰਾਬ ਦੀਆਂ 126 ਪੇਟੀਆਂ ਸਮੇਤ ਦੋ ਕਾਬੂ <br/>

ਅਜੀਤ ਡੈਸਕ 03-05-2026
ਐੱਸ. ਏ. ਐੱਸ. ਨਗਰ, 2 ਮਈ (ਕਪਿਲ ਵਧਵਾ)- ਮੁਹਾਲੀ ਆਬਕਾਰੀ ਵਿਭਾਗ ਵਲੋਂ ਸ਼ਰਾਬ ਦੇ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਪੰਜਾਬ ਵਿਚ ਤਸਕਰੀ ਕਰ ਕੇ ਲਿਜਾਈ ਜਾ ਰਹੀਆਂ ਸ਼ਰਾਬ ਦੀਆਂ 126 ਪੇਟੀਆਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਫੇਜ਼-8ਬੀ ਦੇ ਲਾਈਟ ਪੁਆਇੰਟ ਨੇੜੇ ਨਾਕਾ ਲਗਾਇਆ ਗਿਆ | ਇਸ ਦੌਰਾਨ ਆਬਕਾਰੀ ਇੰਸਪੈਕਟਰ ਗੁਰਿੰਦਰ ਪਾਲ ਦੀ ਅਗਵਾਈ ਹੇਠ ਆਬਕਾਰੀ ਪੁਲਿਸ ਤੇ ਸਥਾਨਕ ਪੁਲਿਸ ਟੀਮ ਨੇ ਇਕ ਚਿੱਟੇ ਰੰਗ ਦੇ ਟਾਟਾ ਏਸ ਵਾਹਨ ਨੂੰ ਰੋਕ ਕੇ ਚੈੱਕ ਕੀਤਾ, ਜਿਸ 'ਚੋਂ ਜਾਂਚ ਦੌਰਾਨ 126 ਪੇਟੀਆਂ 'ਓਲਡ ਹੈਬਿੱਟ' ਵਿਸਕੀ ਦੇ ਪਊਏ ਬਰਾਮਦ ਹੋਏ, ਜੋ ਸਿਰਫ ਚੰਡੀਗੜ੍ਹ 'ਚ ਵਿਕਰੀ ਯੋਗ ਸਨ | ਉਕਤ ਸ਼ਰਾਬ 'ਤੇ ਲੇਬਲ ਵੀ ਲੱਗਿਆ ਹੋਇਆ ਸੀ ਤੇ ਹੋਲੋਗ੍ਰਾਮ ਮੌਜੂਦ ਸੀ ਪਰ ਕਿਊ, ਆਰ. ਕੋਡ ਨਹੀਂ ਸੀ, ਜਿਸ ਕਾਰਨ ਇਹ ਸ਼ਰਾਬ ਗੈਰ-ਕਾਨੂੰਨੀ ਪਾਈ ਗਈ | ਪੁਲਿਸ ਨੇ ਮੌਕੇ ਤੋਂ ਦੋਵੇਂ ਮੁਲਜ਼ਮਾਂ ਦਿਲਪ੍ਰੀਤ ਸਿੰਘ ਵਾਸੀ ਜ਼ੀਰਕਪੁਰ ਤੇ ਗੁੱਡੂ ਵਾਸੀ ਪਾਣੀਪਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਥਾਣਾ ਫੇਜ਼-1 ਮੁਹਾਲੀ ਵਿਖੇ ਪੰਜਾਬ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੈਰ-ਕਾਨੂੰਨੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ |

ਪਿਛਲੀ ਖ਼ਬਰ ਪੰਚਕੂਲਾ ਵਿਖੇ ਮੀਕਾ ਸਿੰਘ ਦੀ ਆਮਦ, ਤਰੁਣ ਭੰਡਾਰੀ ਨਾਲ ਮੁਲਾਕਾਤ ਦੌਰਾਨ ਲੋਕਾਂ ਦੀ ਭੀੜ ਉਮੜੀ <br/> ਅਗਲੀ ਖ਼ਬਰ ਖਰੜ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਮੁੰਡੀ ਖਰੜ ਨੇੜੇ ਰੋਜ਼ਾਨਾ ਸਵੇਰੇ ਤੇ ਸ਼ਾਮ ਸਮੇਂ ਲੱਗਦੇ ਜਾਮ ਤੋਂ ਵਾਹਨ ਚਾਲਕ ਪਰੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।