25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਚਕੂਲਾ ਵਿਖੇ ਮੀਕਾ ਸਿੰਘ ਦੀ ਆਮਦ, ਤਰੁਣ ਭੰਡਾਰੀ ਨਾਲ ਮੁਲਾਕਾਤ ਦੌਰਾਨ ਲੋਕਾਂ ਦੀ ਭੀੜ ਉਮੜੀ <br/>

ਅਜੀਤ ਡੈਸਕ 03-05-2026
ਪੰਚਕੂਲਾ, 2 ਮਈ (ਕਪਿਲ)- ਪੰਚਕੂਲਾ ਵਿਚ ਉਸ ਵੇਲੇ ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਜਲਵਾ ਦੇਖਣ ਨੂੰ ਮਿਲਿਆ, ਜਦੋਂ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਰਾਜਨੀਤਿਕ ਸਲਾਹਕਾਰ ਤਰੁਣ ਭੰਡਾਰੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ | ਇਸ ਦੌਰਾਨ ਮੀਕਾ ਸਿੰਘ ਨੂੰ ਦੇਖਣ ਅਤੇ ਮਿਲਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ | ਜਾਣਕਾਰੀ ਮੁਤਾਬਕ ਬਾਲੀਵੁੱਡ ਗਾਇਕ ਮੀਕਾ ਸਿੰਘ ਅਤੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਤਰੁਣ ਭੰਡਾਰੀ ਦੋਵੇਂ ਨੇੜਲੇ ਦੋਸਤ ਹਨ | ਇਸ ਮੌਕੇ ਮੀਕਾ ਸਿੰਘ ਨੇ ਕਿਹਾ ਕਿ ਜਦੋਂ ਵੀ ਉਹ ਦਿੱਲੀ ਜਾਂ ਚੰਡੀਗੜ੍ਹ ਆਉਂਦੇ ਹਨ ਤਾਂ ਤਰੁਣ ਭੰਡਾਰੀ ਨਾਲ ਜ਼ਰੂਰ ਮੁਲਾਕਾਤ ਕਰਦੇ ਹਨ | ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੇ ਮੇਅਰ ਤੇ ਕੌਂਸਲਰਾਂ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੇ ਆਗਾਮੀ ਸਮੇਂ ਵਿਚ ਵੀ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ | ਨਗਰ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਸੰਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਤਰੁਣ ਭੰਡਾਰੀ ਕਹਿਣਗੇ ਤਾਂ ਉਹ ਜ਼ਰੂਰ ਚੋਣ ਪ੍ਰਚਾਰ ਵਿਚ ਹਿੱਸਾ ਲੈਣਗੇ | ਇਸ ਮੌਕੇ ਵਾਰਡ ਨੰਬਰ 11, 12 ਤੇ 13 ਦੇ ਭਾਜਪਾ ਉਮੀਦਵਾਰ ਵੀ ਮੌਜੂਦ ਰਹੇ, ਜਿਨ੍ਹਾਂ ਨੇ ਮੀਕਾ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ |

ਪਿਛਲੀ ਖ਼ਬਰ ਭਗਤ ਰਾਮ ਰੰਗਾੜਾ ਬਣੇ ਕਵੀ ਮੰਚ ਦੇ ਪ੍ਰਧਾਨ <br/> ਅਗਲੀ ਖ਼ਬਰ ਮੁਹਾਲੀ ਆਬਕਾਰੀ ਵਿਭਾਗ ਵਲੋਂ ਚੰਡੀਗੜ੍ਹ 'ਚ ਵਿਕਣ ਯੋਗ ਸ਼ਰਾਬ ਦੀਆਂ 126 ਪੇਟੀਆਂ ਸਮੇਤ ਦੋ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।