26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੋਨਾਲੀਕਾ ਨੇ ਅਪ੍ਰੈਲ 'ਚ ਹੁਣ ਤੱਕ ਦੀ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ <br/>

ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਅ.ਬ.)- ਭਾਰਤ ਤੋਂ ਟ੍ਰੈਕਟਰ ਐਕਸਪੋਰਟ ਵਿੱਚ ਨੰਬਰ 1 ਬ੍ਰਾਂਡ ਸੋਨਾਲੀਕਾ ਟ੍ਰੈਕਟਰਸ ਨੇ ਵਿੱਤੀ ਸਾਲ 2027 ਦੀ ਸ਼ੁਰੂਆਤ ਮਜ਼ਬੂਤੀ ਨਾਲ ਕਰਦੇ ਹੋਏ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ ਹੈ | ਕੰਪਨੀ ਨੇ 35.6% ਦੀ ਸ਼ਾਨਦਾਰ ਵਾਧਾ ਦਰ ਹਾਸਲ ਕੀਤੀ, ਜੋ ਉਦਯੋਗ ਦੀ 27% ਵਾਧਾ ਦਰ ਤੋਂ ਵੀ ਉੱਪਰ ਰਹੀ ਹੈ | ਇਸ ਦੇ ਨਾਲ ਹੀ ਕੰਪਨੀ ਨੇ ਮਾਰਕੀਟ ਸ਼ੇਅਰ 'ਚ ਵੀ ਸਭ ਤੋਂ ਵੱਧ ਵਾਧਾ ਕੀਤਾ ਹੈ | ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਰਮਨ ਮਿੱਤਲ, ਜੁਆਇੰਟ ਮੈਨੇਜਿੰਗ ਡਾਇਰੈਕਟਰ ਇੰਟਰਨੈਸ਼ਨਲ ਟ੍ਰੈਕਟਰਸ ਨੇ ਕਿਹਾ ਕਿ ਸਾਡੇ ਇਤਿਹਾਸਕ 30ਵੇਂ ਸਾਲ ਵਿੱਚ ਅਪ੍ਰੈਲ ਦੀ ਇਹ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਵਿਕਰੀ ਇਹ ਦਰਸਾਉਂਦੀ ਹੈ ਕਿ ਕਿਸਾਨ ਤੇਜ਼ੀ ਨਾਲ ਟੈਕਨੋਲੋਜੀ ਆਧਾਰਿਤ ਖੇਤੀ ਵੱਲ ਵੱਧ ਰਹੇ ਹਨ | ਅਸੀਂ ਵਿੱਤੀ ਸਾਲ 2027 ਵਿੱਚ ਕਿਸਾਨਾਂ ਨੂੰ ਜਿੱਤਣ ਦਾ ਦਮ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ | 35.6% ਦੀ ਮਜ਼ਬੂਤ ਵਾਧਾ ਦਰ ਨਾਲ ਅਸੀਂ ਉਦਯੋਗ ਦੀ ਗਤੀ ਨੂੰ ਪਿੱਛੇ ਛੱਡਿਆ ਹੈ ਤੇ ਮਾਰਕੀਟ ਹਿੱਸੇਦਾਰੀ 'ਚ ਵੀ ਵਾਧਾ ਕੀਤਾ ਹੈ |

ਪਿਛਲੀ ਖ਼ਬਰ ਕੁੱਤੇ ਦੇ ਹਮਲੇ ਨਾਲ 5 ਸਾਲਾ ਬੱਚਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਅੰਡਰ 19 ਕੁੜੀਆਂ ਤੇ ਸੀਨੀਅਰ ਮਹਿਲਾਵਾਂ ਦੇ ਕਿ੍ਕਟ ਟ੍ਰਾਇਲ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।