26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੁੱਤੇ ਦੇ ਹਮਲੇ ਨਾਲ 5 ਸਾਲਾ ਬੱਚਾ ਗੰਭੀਰ ਜ਼ਖ਼ਮੀ

ਅਜੀਤ ਡੈਸਕ 03-05-2026
ਪੰਚਕੂਲਾ, 2 ਮਈ (ਕਪਿਲ)-ਪਿੰਜੌਰ ਦੇ ਚੌਣਾ ਚੌਕ ਇਲਾਕੇ 'ਚ ਇਕ ਕੁੱਤੇ ਵਲੋਂ 5 ਸਾਲਾ ਬੱਚੇ 'ਤੇ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਜ਼ਖ਼ਮੀ ਬੱਚੇ ਦੀ ਪਛਾਣ ਆਰਯਨ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਬੱਚਾ ਗਲੀ ਵਿਚ ਖੇਡ ਰਿਹਾ ਸੀ ਕਿ ਅਚਾਨਕ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਬੱਚੇ ਦੀਆਂ ਚੀਖਾਂ ਸੁਣ ਕੇ ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਤੇ ਬੱਚੇ ਨੂੰ ਕੁੱਤੇ ਤੋਂ ਬਚਾਇਆ | ਇਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ | ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਤੁਰੰਤ ਪਿੰਜੌਰ ਅਰਬਨ ਪੌਲੀਕਲਿਨਿਕ ਕੇਂਦਰ ਲਿਜਾਇਆ ਗਿਆ ਜਿੱਥੇ ਮੁਢੱਲੇ ਇਲਾਜ ਮਗਰੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੈਕਟਰ-6 ਹਸਪਤਾਲ ਰੈਫਰ ਕਰ ਦਿੱਤਾ ਗਿਆ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਨਗਰ ਪ੍ਰੀਸ਼ਦ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ | ਇਥੇ ਹਰ ਰੋਜ਼ ਬੱਚੇ ਤੇ ਬਜ਼ੁਰਗ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ ਫਿਰ ਵੀ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ |
ਪਿਛਲੀ ਖ਼ਬਰ ਪੰਜੋਲਾ ਦੇ ਪੰਚਾਇਤੀ ਜੰਗਲ ਨੂੰ ਅੱਗ ਲੱਗਣ ਕਾਰਨ ਜੰਗਲੀ ਜੀਵਾਂ ਤੇ ਵਾਤਾਵਰਨ ਨੂੰ ਪੁੱਜਿਆ ਨੁਕਸਾਨ ਅਗਲੀ ਖ਼ਬਰ ਸੋਨਾਲੀਕਾ ਨੇ ਅਪ੍ਰੈਲ 'ਚ ਹੁਣ ਤੱਕ ਦੀ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।