26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜੋਲਾ ਦੇ ਪੰਚਾਇਤੀ ਜੰਗਲ ਨੂੰ ਅੱਗ ਲੱਗਣ ਕਾਰਨ ਜੰਗਲੀ ਜੀਵਾਂ ਤੇ ਵਾਤਾਵਰਨ ਨੂੰ ਪੁੱਜਿਆ ਨੁਕਸਾਨ

ਪੰਜੋਲਾ ਦੇ ਜੰਗਲ ਵਿਚ ਲੱਗੀ ਅੱਗ ਦੌਰਾਨ ਅੱਗ ਦੀਆਂ ਮੱਚਦੀਆਂ ਲਾਟਾਂ | ਤਸਵੀਰ: ਅੰਮਿ੍ਤਪਾਲ ਸਿੰਘ ਬੰਟੀ <br/> 03-05-2026
ਪੁਰਖਾਲੀ, 2 ਮਈ (ਅੰਮਿ੍ਤਪਾਲ ਸਿੰਘ ਬੰਟੀ)- ਇਲਾਕੇ ਦੇ ਪਿੰਡ ਪੰਜੋਲਾ ਵਿਚ ਅੱਜ ਦੁਪਹਿਰ ਸਮੇਂ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੰਚਾਇਤੀ ਰਕਬੇ ਵਿਚ ਪੈਂਦੇ ਜੰਗਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ | ਇਸ ਅੱਗ ਕਾਰਨ ਜਿੱਥੇ ਵੱਡੀ ਮਾਤਰਾ ਵਿਚ ਸਰਕੰਡਾ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਜੰਗਲੀ ਜੀਵਾਂ ਅਤੇ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪੁੱਜਿਆ | ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ ਅੱਜ ਕਰੀਬ ਦੁਪਹਿਰ ਸਮੇਂ ਪੰਜੋਲਾ ਦੇ ਪੰਚਾਇਤੀ ਰਕਬੇ ਨੂੰ ਅੱਗ ਲੱਗ ਗਈ | ਅੱਗ ਲੱਗਣ ਜਾਂ ਅੱਗ ਲਗਾਉਣ ਬਾਰੇ ਤਾਂ ਕੋਈ ਪਤਾ ਨਾ ਲੱਗ ਸਕਿਆ ਪਰ ਅੱਗ ਨੇ ਪੰਜੋਲੇ ਦਾ ਕਰੀਬ ਸਾਰਾ ਰਕਬਾ ਤਬਾਹ ਕਰ ਦਿੱਤਾ | ਪੰਜੋਲੇ ਦੇ ਜੰਗਲ ਨੂੰ ਲੱਗੀ ਅੱਗ ਦੀਆਂ ਲਾਟਾਂ ਦਾ ਪਤਾ ਲੱਗਣ 'ਤੇ ਚੌਕੀ ਇੰਚਾਰਜ ਪੁਰਖਾਲੀ ਵੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਉਨ੍ਹਾਂ ਵਲੋਂ ਅੱਗ ਦੀ ਤੇਜ਼ੀ ਨਾਲ ਵੱਧ ਰਹੀ ਰਫ਼ਤਾਰ ਅਤੇ ਜੰਗਲੀ ਜਾਨਵਰਾਂ ਤੇ ਜੀਵ-ਜੰਤੂਆਂ ਦੇ ਚੀਖ-ਚਿਹਾੜੇ ਨੂੰ ਵੇਖਦਿਆਂ ਫਾਇਰ ਬਿ੍ਗੇਡ ਰੂਪਨਗਰ ਨੂੰ ਸੂਚਿਤ ਕੀਤਾ ਗਿਆ | ਚੌਕੀ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਫਾਇਰ ਬਿ੍ਗੇਡ ਵਲੋਂ ਬੜੀ ਮਿਹਨਤ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ਅੱਗ ਕਾਰਨ ਜਿੱਥੇ ਬਨਸਪਤੀ ਨੂੰ ਵੱਡਾ ਨੁਕਸਾਨ ਪੁੱਜਿਆ ਉੱਥੇ ਜੰਗਲੀ ਜਾਨਵਰ ਤੇ ਜੀਵ-ਜੰਤੂ ਵੀ ਅੱਗ ਦੀ ਲਪੇਟ 'ਚ ਆ ਗਏ | ਲੋਕਾਂ ਨੇ ਦੱਸਿਆ ਕਿ
ਜੰਗਲ ਵਿਚ ਮੌਜੂਦ ਛੋਟੇ ਜੀਵਾਂ ਤੇ ਪੰਛੀਆਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ | ਸਰਕੰਡੇ ਵਿਚ ਰਹਿਣ ਵਾਲੇ ਜੀਵ-ਜੰਤੂ ਇਸ ਅੱਗ ਦੀ ਭੇਟ ਚੜ੍ਹ ਗਏ ਹਨ | ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ | ਉੱਧਰ ਲੋਕਾਂ ਨੇ ਮੰਗ ਕੀਤੀ ਹੈ ਕਿ ਜੰਗਲੀ ਖੇਤਰਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਇਸ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾਵੇ |
ਪਿਛਲੀ ਖ਼ਬਰ ਭਗੌੜਿਆਂ ਖ਼ਿਲਾਫ਼ ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ, 11 ਮਹੀਨਿਆਂ 'ਚ 255 ਮਾਮਲੇ ਨਿਪਟਾਏ-158 ਭਗੌੜੇ ਗਿ੍ਫ਼ਤਾਰ ਅਗਲੀ ਖ਼ਬਰ ਕੁੱਤੇ ਦੇ ਹਮਲੇ ਨਾਲ 5 ਸਾਲਾ ਬੱਚਾ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।