26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਗੌੜਿਆਂ ਖ਼ਿਲਾਫ਼ ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ, 11 ਮਹੀਨਿਆਂ 'ਚ 255 ਮਾਮਲੇ ਨਿਪਟਾਏ-158 ਭਗੌੜੇ ਗਿ੍ਫ਼ਤਾਰ

ਅਜੀਤ ਡੈਸਕ 03-05-2026
ਐੱਸ. ਏ. ਐੱਸ. ਨਗਰ, 2 ਮਈ (ਕਪਿਲ ਵਧਵਾ)-ਭਗੌੜੇ ਅਪਰਾਧੀਆਂ (ਪੀ. ਓਜ਼) ਖ਼ਿਲਾਫ਼ ਮੁਹਾਲੀ ਪੁਲਿਸ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪਿਛਲੇ 11 ਮਹੀਨਿਆਂ ਵਿਚ 255 ਮਾਮਲਿਆਂ ਦਾ ਨਿਪਟਾਰਾ ਕਰਕੇ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਗਈ ਹੈ | ਇਹ ਮੁਹਿੰਮ ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਤੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡੀ. ਐਸ. ਪੀ. ਅਜੀਤਪਾਲ ਸਿੰਘ ਦੀ ਨਿਗਰਾਨੀ ਹੇਠ ਸਾਰੇ ਥਾਣਿਆਂ ਤੇ ਪੀ. ਓ. ਸਟਾਫ਼ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਮਿਤੀ 1 ਜੂਨ 2025 ਤੋਂ 30 ਅਪ੍ਰੈਲ 2026 ਤੱਕ ਕੁੱਲ 255 ਭਗੌੜਿਆਂ ਨੂੰ ਗਿ੍ਫ਼ਤਾਰ ਕਰਕੇ ਜਾਂ ਤਸਦੀਕ ਕਰਕੇ ਪੀ. ਓ. ਸੂਚੀ 'ਚੋਂ ਬਾਹਰ ਕੀਤਾ ਗਿਆ | ਪੁਲਿਸ ਅਨੁਸਾਰ ਇਨ੍ਹਾਂ 'ਚੋਂ 5 ਭਗੌੜੇ ਧਾਰਾ 82/83 ਸੀ. ਆਰ. ਪੀ. ਸੀ. (84/85 ਬੀ. ਐਨ. ਐਸ. ਐਸ.) ਤੇ 230 ਭਗੌੜੇ ਧਾਰਾ 299 ਸੀ. ਆਰ. ਪੀ. ਸੀ. (335 ਬੀ. ਐਨ. ਐਸ. ਐਸ.) ਅਧੀਨ ਅਦਾਲਤ ਵਲੋਂ ਐਲਾਨ ਕੀਤੇ ਗਏ ਸਨ | ਉਪਰੋਕਤ 255 ਵਿਚੋਂ 158 ਭਗੌੜਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਦਕਿ 20 ਮਾਮਲਿਆਂ ਵਿਚ ਮੁਕੱਦਮੇ ਸਜ਼ਾ ਜਾਂ ਬਰੀ ਜਾਂ ਕੁਐਸ਼ ਹੋਣ ਕਾਰਨ ਅਤੇ 77 ਭਗੌੜਿਆਂ ਦੀ ਮੌਤ ਹੋਣ ਕਰਕੇ ਉਨ੍ਹਾਂ ਨੂੰ ਪੀ. ਓ. ਸੂਚੀ ਵਿਚੋਂ ਖਾਰਜ ਕਰ ਦਿੱਤਾ ਗਿਆ | ਪੁਲਿਸ ਅਧਿਕਾਰੀਆਂ ਨੇ ਇਹ ਵੀ ਸਾਂਝਾ ਕੀਤਾ ਕਿ ਗਿ੍ਫ਼ਤਾਰ ਕੀਤੇ ਗਏ ਭਗੌੜਿਆਂ 'ਚੋਂ 8 ਸੰਗੀਨ ਜ਼ੁਰਮ ਨਾਲ ਸੰਬੰਧਿਤ ਸਨ ਜਦਕਿ 10 ਚੈੱਕ ਬਾਊਾਸ ਕੇਸਾਂ ਨਾਲ ਜੁੜੇ ਹੋਏ ਸਨ | ਮੁਹਾਲੀ ਪੁਲਿਸ ਵਲੋਂ ਬਾਕੀ ਰਹਿੰਦੇ ਭਗੌੜਿਆਂ ਦੀ ਗਿ੍ਫ਼ਤਾਰੀ ਲਈ ਲਗਾਤਾਰ ਯਤਨ ਜਾਰੀ ਹਨ ਤੇ ਇਸ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਪੁਲਿਸ ਅਧਿਕਾਰੀਆਂ ਅਨੁਸਾਰ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖੀ ਜਾਵੇਗੀ ਤਾਂ ਜੋ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਘੇਰੇ 'ਚ ਲਿਆਂਦਾ ਜਾ ਸਕੇ |
ਪਿਛਲੀ ਖ਼ਬਰ ਪੋਲਟਰੀ ਫਾਰਮ 'ਚ ਮੋਟਰ ਚੋਰੀ ਕਰਦੇ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਪੰਜੋਲਾ ਦੇ ਪੰਚਾਇਤੀ ਜੰਗਲ ਨੂੰ ਅੱਗ ਲੱਗਣ ਕਾਰਨ ਜੰਗਲੀ ਜੀਵਾਂ ਤੇ ਵਾਤਾਵਰਨ ਨੂੰ ਪੁੱਜਿਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।