29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦੂਹਰੀ ਹੜਤਾਲ ਕਾਰਨ ਡੇਰਾਬੱਸੀ ਸ਼ਹਿਰ ਬਣਿਆ ਕੂੜੇ ਦਾ ਢੇਰ <br/>

ਡੇਰਾਬੱਸੀ ਵਿਖੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਰਣਬੀਰ ਸਿੰਘ ਪੜ੍ਹੀ <br/> 15-05-2026
ਡੇਰਾਬੱਸੀ, 14 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਜਾਰੀ ਹੜਤਾਲ ਨੇ ਸ਼ਹਿਰ ਦੀ ਨੁਹਾਰ ਵਿਗਾੜ ਕੇ ਰੱਖ ਦਿੱਤੀ ਹੈ | ਰਹੀ-ਸਹੀ ਕਸਰ ਸੋਮਵਾਰ ਤੋਂ ਹੜਤਾਲ ਦੇ ਸਮਰਥਨ ਵਿਚ ਆਏ 'ਪੰਜਾਬ ਡੋਰ-ਟੂ-ਡੋਰ ਕੁਲੈਕਟਰ ਸਫ਼ਾਈ ਕਰਮਚਾਰੀ ਮਹਾਂਸੰਘ' ਨੇ ਪੂਰੀ ਕਰ ਦਿੱਤੀ ਹੈ, ਜਿਸ ਕਾਰਨ ਹੁਣ ਸ਼ਹਿਰ ਦੀਆਂ ਗਲੀਆਂ ਦੇ ਨਾਲ-ਨਾਲ ਲੋਕਾਂ ਦੇ ਘਰਾਂ 'ਚ ਵੀ ਕੂੜਾ ਸੜਨਾ ਸ਼ੁਰੂ ਹੋ ਗਿਆ ਹੈ | ਇਸ ਹੜਤਾਲ ਕਾਰਨ ਡੇਰਾਬੱਸੀ ਬੱਸ ਸਟੈਂਡ, ਸਬਜ਼ੀ ਮੰਡੀ, ਅਨਾਜ ਮੰਡੀ, ਕਾਲਜ ਰੋਡ, ਗੁਲਾਬਗੜ੍ਹ ਰੋਡ, ਬਰਵਾਲਾ ਰੋਡ ਅਤੇ ਮੁਬਾਰਕਪੁਰ ਰੋਡ ਵਰਗੇ ਮੁੱਖ ਸਥਾਨਾਂ 'ਤੇ ਕੂੜੇ ਦੇ ਢੇਰ ਹਨ | ਇਨ੍ਹਾਂ ਢੇਰਾਂ 'ਚੋਂ ਉੱਠਦੀ ਬਦਬੂ ਨੇ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਅਤੇ ਅਵਾਰਾ ਪਸ਼ੂਆਂ ਵਲੋਂ ਕੂੜਾ ਖਿਲਾਰਨ ਕਾਰਨ ਸੜਕਾਂ 'ਤੇ ਗੰਦਗੀ ਫੈਲ ਰਹੀ ਹੈ, ਜਿਸ ਨਾਲ ਮੱਖੀ-ਮੱਛਰਾਂ ਦਾ ਪ੍ਰਕੋਪ ਵਧ ਗਿਆ ਹੈ | ਇਕ ਪਾਸੇ ਸਿਹਤ ਵਿਭਾਗ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਮੁਹਿੰਮਾਂ ਚਲਾ ਰਿਹਾ ਹੈ, ਪਰ ਦੂਜੇ ਪਾਸੇ ਸ਼ਹਿਰ ਦੇ ਵਿਚਕਾਰ ਲੱਗੇ ਗੰਦਗੀ ਦੇ ਢੇਰ ਪ੍ਰਸ਼ਾਸਨਿਕ ਨਾਕਾਮੀ ਦੀ ਕਹਾਣੀ ਬਿਆਨ ਕਰ ਰਹੇ ਹਨ | ਇਸ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਭਾਰੀ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਇਥੋਂ ਜਲਦੀ ਕੂੜਾ ਨਾ ਚੁੱਕਿਆ ਗਿਆ ਤਾਂ ਸ਼ਹਿਰ ਵਿਚ ਮਹਾਮਾਰੀ ਫੈਲ ਸਕਦੀ ਹੈ | ਇਸ ਸੰਬੰਧੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਹੜਤਾਲ ਸੂਬਾ ਪੱਧਰੀ ਸੱਦੇ 'ਤੇ ਕੀਤੀ ਜਾ ਰਹੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦਾ, ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ | ਫਿਲਹਾਲ ਮਸਲੇ ਦਾ ਜਲਦੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ |
ਪੱਕੇ ਮੁਲਾਜ਼ਮ ਕੰਮ 'ਤੇ, ਪਰ ਨਾਕਾਫ਼ੀ
ਮਿਲੀ ਜਾਣਕਾਰੀ ਅਨੁਸਾਰ ਕੌਂਸਲ ਵਿਚ ਕੁੱਲ 126 ਮੁਲਾਜ਼ਮ ਠੇਕੇਦਾਰੀ ਅਧੀਨ ਤਾਇਨਾਤ ਹਨ ਜੋ ਹੜਤਾਲ 'ਤੇ ਹਨ, ਜਦਕਿ ਸਿਰਫ਼ 35 ਪੱਕੇ ਮੁਲਾਜ਼ਮ ਹੀ ਕੰਮ ਕਰ ਰਹੇ ਹਨ | ਇੰਨੀ ਘੱਟ ਗਿਣਤੀ ਵਿਚ ਮੁਲਾਜ਼ਮਾਂ ਲਈ ਪੂਰੇ ਸ਼ਹਿਰ ਦੀ ਸਫ਼ਾਈ ਕਰਨਾ ਅਸੰਭਵ ਸਿੱਧ ਹੋ ਰਿਹਾ ਹੈ |


ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਸਾਰ ਨਾ ਲਏ ਜਾਣ ਕਾਰਨ ਰੋਹ 'ਚ ਆਏ ਕਿਸਾਨਾਂ ਨੇ ਬੈਂਕ ਨੂੰ ਜੜਿਆ ਜਿੰਦਰਾ <br/> ਅਗਲੀ ਖ਼ਬਰ ਸੋਨੰੂ ਨੋਲਟਾ ਕਤਲ ਮਾਮਲੇ ਦਾ ਮਾਸਟਰ ਮਾਈਾਡ ਗੋਪਾਲ ਕੁਮਾਰ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।