29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪ੍ਰਸ਼ਾਸਨ ਵਲੋਂ ਸਾਰ ਨਾ ਲਏ ਜਾਣ ਕਾਰਨ ਰੋਹ 'ਚ ਆਏ ਕਿਸਾਨਾਂ ਨੇ ਬੈਂਕ ਨੂੰ ਜੜਿਆ ਜਿੰਦਰਾ <br/>

ਅਜੀਤ ਡੈਸਕ 15-05-2026
ਮਾਮਲਾ ਫ਼ਰੀਦਕੋਟ ਵਿਖੇ ਕਿਸਾਨਾਂ ਵਲੋਂ ਖ਼ੁਦਕੁਸ਼ੀ ਕਰਨ ਦਾ

ਡੇਰਾਬੱਸੀ, 14 ਮਈ (ਗੁਰਮੀਤ ਸਿੰਘ)-ਫ਼ਰੀਦਕੋਟ ਦੇ ਪਿੰਡ ਹਰੀਨੋ ਵਿਖੇ ਲੈਂਡ ਮਾਰਗੇਜ਼ ਬੈਂਕ ਦੇ ਅਧਿਕਾਰੀਆਂ ਤੋਂ ਤੰਗ ਆ ਕੇ ਦੋ ਕਿਸਾਨ ਭਰਾਵਾਂ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ 11 ਮਈ ਤੋਂ ਡੇਰਾਬੱਸੀ ਵਿਖੇ ਜਾਰੀ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਗਿਆ ਹੈ | ਕਿਸਾਨਾਂ ਵਲੋਂ ਲੈਂਡ ਮਾਰਗੇਜ਼ ਬੈਂਕ ਦੇ ਬਾਹਰ ਲਗਾਤਾਰ ਚਾਰ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਪਰ ਕਿਸੇ ਵੀ ਅਧਿਕਾਰੀ ਵਲੋਂ ਸਾਰ ਨਾ ਲਏ ਜਾਣ ਕਾਰਨ ਰੋਹ 'ਚ ਆਏ ਕਿਸਾਨਾਂ ਵਲੋਂ ਅੱਜ ਬੈਂਕ ਨੂੰ ਜਿੰਦਰਾ ਜੜ ਕੇ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ | ਜ਼ਿਲ•ਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਜਾਰੀ ਇਸ ਧਰਨੇ 'ਚ ਰੋਜ਼ਾਨਾ ਇਲਾਕੇ ਦੇ ਕਿਸਾਨ ਪਹੁੰਚ ਕੇ ਪੰਜਾਬ ਸਰਕਾਰ ਅਤੇ ਬੈਂਕ ਅਧਿਕਾਰੀਆਂ ਦਾ ਪਿੱਟ ਸਿਆਪਾ ਕਰ ਰਹੇ ਹਨ | ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ•ਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਬੈਂਕ ਨੂੰ ਨਹੀਂ ਖੋਲ•ਣ ਦੇਣਗੇ | ਉਨ•ਾਂ ਮੰਗ ਕੀਤੀ ਕਿ ਕਿਸਾਨਾਂ ਵਲੋਂ ਕਰਜ਼ਾ ਚੁੱਕਣ ਸਮੇਂ ਬੈਂਕ ਵਲੋਂ ਲਏ ਗਏ ਚੈੱਕ ਵਾਪਸ ਕੀਤੇ ਜਾਣ ਅਤੇ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇ | ਇਸ ਮੌਕੇ ਜ਼ਿਲ•ਾ ਪਟਿਆਲਾ ਦੇ ਪ੍ਰਧਾਨ ਜਗਦੀਲ ਸਿੰਘ ਅਲੂਣਾ, ਜ਼ਿਲ•ਾ ਸ੍ਰੀ ਫ਼ਤਹਿਗੜ• ਸਾਹਿਬ ਦੇ ਪ੍ਰਧਾਨ ਗੁਰਜਿੰਦਰ ਸਿੰਘ, ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ, ਗੁਰਮੀਤ ਸਿੰਘ ਸਿਆਊ, ਬਲਾਕ ਡੇਰਾਬੱਸੀ ਦੇ ਕਾਰਜਕਾਰੀ ਪ੍ਰਧਾਨ ਜਸਪਾਲ ਸਿੰਘ, ਪ੍ਰੇਮ ਸਿੰਘ ਰਾਣਾ, ਮਨਜੀਤ ਸਿੰਘ ਦੱਪਰ, ਬਲਜੀਤ ਸਿੰਘ ਸ੍ਰੀ ਫ਼ਤਹਿਗੜ• ਸਾਹਿਬ, ਤੇਜਿੰਦਰ ਸਿੰਘ, ਜਸਵੰਤ ਸਿੰਘ ਆਲਮਗੀਰ, ਹਰਪਾਲ ਸਿੰਘ ਤੇ ਲਾਲ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡੈਂਟਲ ਹਸਪਤਾਲ ਨੇ ਓ.ਪੀ.ਡੀ ਦੇ ਸਮੇਂ 'ਚ ਤਬਦੀਲੀ ਅਗਲੀ ਖ਼ਬਰ ਦੂਹਰੀ ਹੜਤਾਲ ਕਾਰਨ ਡੇਰਾਬੱਸੀ ਸ਼ਹਿਰ ਬਣਿਆ ਕੂੜੇ ਦਾ ਢੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।