31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਕਾਲਜ-11 ਦੇ ਐਨ.ਐੱਸ.ਐੱਸ. ਵਲੰਟੀਅਰਾਂ ਨੂੰ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 19-05-2026
ਚੰਡੀਗੜ੍ਹ, 18 ਮਈ (ਮਾਰਕੰਡਾ)- ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਪੰਜ ਸਮਰਪਿਤ ਐਨ.ਐੱਸ.ਐੱਸ. ਵਲੰਟੀਅਰਾਂ ਨੂੰ ਐਮ.ਸੀ.ਐਮ. ਕਾਲਜ ਦੇ ਹਿਮਾਚਲੀ ਸੱਭਿਆਚਾਰ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਸਮਾਰੋਹ ਦੌਰਾਨ ਸਮਾਜਿਕ ਸੇਵਾ ਤੇ ਯੂਥ ਵੈੱਲਫੇਅਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਵੰਸ਼ਦੀਪ ਸਿੰਘ, ਆਸ਼ੀਸ਼ ਸ਼ਰਮਾ, ਮਾਨਸੀ ਸ਼ਰਮਾ, ਰਾਜਨਪ੍ਰੀਤ ਕੌਰ ਤੇ ਤਵਿਸ਼ ਮੌਰਿਆ ਨੂੰ ਸੰਸਦੀ ਮੈਂਬਰ ਅਨੁਰਾਗ ਠਾਕੁਰ ਭਾਰਤ ਸਰਕਾਰ ਨੇ ਸਮਾਜਿਕ ਸੇਵਾ, ਸਿਹਤ ਜਾਗਰੂਕਤਾ, ਸਿੱਖਿਆ, ਆਫ਼ਤ ਪ੍ਰਬੰਧਨ, ਟੀ.ਬੀ. ਤੇ ਕੈਂਸਰ ਜਾਗਰੂਕਤਾ ਮੁਹਿੰਮਾਂ, ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਤੇ ਸੇਵਾਵਾਂ ਲਈ ਸਨਮਾਨਿਤ ਕੀਤਾ ਜਿਨ੍ਹਾਂ ਨਾਲ ਜੈ ਰਾਮ ਠਾਕੁਰ ਤੇ ਡਾ. ਨੇਮੀ ਚੰਦ ਵੀ ਮੌਜੂਦ ਸਨ | ਇਸ ਮੌਕੇ ਡਾ. ਮੋਨਿਕਾ ਦਾਰਾ ਨੇ ਸੇਵਾਦਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਯੂਥ ਲੀਡਰਸ਼ਿਪ ਤੇ ਸਮਾਜਿਕ ਭਾਗੀਦਾਰੀ ਦੇ ਪ੍ਰੇਰਣਾਦਾਇਕ ਉਦਾਹਰਨ ਹਨ | ਡਾ. ਮੁਨੀਸ਼ ਕੁਮਾਰ ਨੇ ਸਿਹਤ, ਸਿੱਖਿਆ ਤੇ ਸਮਾਜਿਕ ਭਲਾਈ ਸਬੰਧੀ ਜਾਗਰੂਕਤਾ ਫੈਲਾਉਣ ਵਿਚ ਸੇਵਾਦਾਰਾਂ ਦੇ ਲਗਾਤਾਰ ਯਤਨਾਂ ਦੀ ਸਰਾਹਨਾ ਕੀਤੀ | ਪਿ੍ੰਸੀਪਲ ਪ੍ਰੋ. ਰਮਾ ਅਰੋੜਾ ਨੇ ਸਨਮਾਨਿਤ ਵਲੰਟੀਅਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਉਪਲਬਧੀਆਂ 'ਤੇ ਮਾਣ ਪ੍ਰਗਟਾਇਆ |

ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੀ ਸੀਮਾ ਨਿਰਧਾਰਿਤ ਕੀਤੇ ਜਾਣ ਦੀਆਂ ਅਫ਼ਵਾਹਾਂ ਨੇ ਵਧਾਈ ਲੋਕਾਂ ਦੀ ਚਿੰਤਾ ਅਗਲੀ ਖ਼ਬਰ ਈ.ਡੀ. ਵਲੋਂ ਇਕਬਾਲ ਮਿਰਚੀ ਤੇ ਪਰਿਵਾਰਕ ਮੈਂਬਰਾਂ ਨਾਲ ਜੁੜੀ 700 ਕਰੋੜ ਦੀ ਸੰਪੰਤੀ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।