31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਈ.ਡੀ. ਵਲੋਂ ਇਕਬਾਲ ਮਿਰਚੀ ਤੇ ਪਰਿਵਾਰਕ ਮੈਂਬਰਾਂ ਨਾਲ ਜੁੜੀ 700 ਕਰੋੜ ਦੀ ਸੰਪੰਤੀ ਜ਼ਬਤ

ਅਜੀਤ ਡੈਸਕ 19-05-2026

ਨਵੀਂ ਦਿੱਲੀ, 18 ਮਈ (ਏਜੰਸੀ)-ਈ.ਡੀ. ਨੇ ਮਰਹੂਮ ਗੈਂਗਸਟਰ ਇਕਬਾਲ ਮਿਰਚੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਇਕ ਮਾਮਲੇ 'ਚ ਮੁੰਬਈ ਦੇ ਵਰਲੀ 'ਚ ਤਿੰਨ ਮੁੱਖ ਸੰਪੰਤੀਆਂ ਸਮੇਤ 700.27 ਕਰੋੜ ਰੁਪਏ ਦੀ ਸੰਪੰਤੀ ਨੂੰ ਅਸਥਾਈ ਰੂਪ ਨਾਲ ਜ਼ਬਤ ਕਰ ਲਿਆ ਹੈ। ਇਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਹੈ ਕਿ ਵਰਲੀ 'ਚ ਜ਼ਬਤ ਕੀਤੀਆਂ ਗਈਆਂ ਸੰਪੰਤੀਆਂ ਰਾਬੀਆ ਮੇਂਸ਼ਨ, ਮਰੀਅਮ ਲਾਜ ਤੇ ਸੀ ਵਿਊ ਦੀ ਕੀਮਤ 497 ਕਰੋੜ ਰੁਪਏ ਮਿੱਥੀ ਗਈ ਹੈ। ਜਦੋਂ ਕਿ ਦੁਬਈ ਸਥਿਤ ਲਗਪਗ 203.27 ਕਰੋੜ ਰੁਪਏ ਦੀਆਂ ਵਿਦੇਸ਼ੀ ਸੰਪੰਤੀਆਂ ਨੂੰ ਵੀ 'ਭਗੋੜਾ ਆਰਥਿਕ ਅਪਰਾਧੀ ਐਕਟ' ਦੀਆਂ ਵਿਵਸਥਾਵਾਂ ਤਹਿਤ ਜ਼ਬਤ ਕੀਤਾ ਗਿਆ ਹੈ। ਈ.ਡੀ. ਅਨੁਸਾਰ ਇਹ ਕਾਰਵਾਈ ਮੁੰਬਈ ਪੁਲਿਸ ਦੁਆਰਾ ਇਕਬਾਲ ਮੁਹੰਮਦ ਮੇਮਨ ਉਰਫ਼ ਇਕਬਾਲ ਮਿਰਚੀ ਖਿਲਾਫ਼ ਦਰਜ ਕੀਤੇ ਕਈ ਮਾਮਲਿਆਂ ਦੇ ਆਧਾਰ 'ਤੇ ਕੀਤੀ ਗਈ ਹੈ। ਏਜੰਸੀ ਨੇ ਦੋਸ਼ ਲਗਾਇਆ ਕਿ ਮਿਰਚੀ ਜੋ ਕਿ ਯੂ.ਕੇ. ਭੱਜ ਗਿਆ ਸੀ, ਸੰਗਠਿਤ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਸੀ, ਇਨ੍ਹਾਂ ਗਤੀਵਿਧੀਆਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜ਼ਬਰੀ ਵਸੂਲੀ ਤੇ ਨਾਜਾਇਜ਼ ਹਥਿਆਰਾਂ ਨਾਲ ਜੁੜੀਆਂ ਗਤੀਵਿਧੀਆਂ ਸ਼ਾਮਿਲ ਸਨ। ਅੰਡਰਵਰਲਡ ਸਰਗਨੇ ਦਾਉਦ ਇਬਰਾਹਿਮ ਦਾ ਕਰੀਬੀ ਮੰਨੇ ਜਾਣ ਵਾਲੇ ਤੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਰਹੇ ਮਿਰਚੀ ਦੀ 14 ਅਗਸਤ 2013 ਨੂੰ ਲੰਡਨ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਪਿਛਲੀ ਖ਼ਬਰ ਸਰਕਾਰੀ ਕਾਲਜ-11 ਦੇ ਐਨ.ਐੱਸ.ਐੱਸ. ਵਲੰਟੀਅਰਾਂ ਨੂੰ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮਹਿੰਗਾਈ-ਕਾਲਾਬਾਜ਼ਾਰੀ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਵਲੋਂ ਸੂਬੇ ਭਰ 'ਚ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।