31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੰਨੀ ਇਨਕਲੇਵ 123 ਵਿਖੇ ਵੀ ਸਤੌਜ ਦੀ ਤਰਜ਼ 'ਤੇ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਪੁਆਏ ਜਾਣ ਦੀ ਮੰਗ <br/>

ਅਜੀਤ ਡੈਸਕ 19-05-2026
ਖਰੜ, 18 ਮਈ (ਜੰਡਪੁਰੀ)- ਬੀਤੇ ਦਿਨ ਅਖ਼ਬਾਰ 'ਚੋਂ ਇਕ ਖ਼ਬਰ ਪੜ੍ਹ ਕੇ ਸੰਨੀ ਇਨਕਲੇਵ ਸੈਕਟਰ 123 ਦੇ ਨਿਵਾਸੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ | ਏਅਰਪੋਰਟ ਰੋਡ ਦੇ ਦੋਵੇਂ ਪਾਸੇ ਹਰਿਆਵਲ ਲਈ ਛੱਡੀ ਗਈ ਥਾਂ 'ਤੇ ਦਰੱਖਤ ਲਗਾਉਣ ਦੀ ਖ਼ਬਰ ਨਾਲ ਸਵੇਰ ਸ਼ਾਮ ਜੁੜਦੇ ਲੋਕਾਂ ਵਿਸ਼ੇਸ਼ ਕਰਕੇ ਬਜ਼ੁਰਗਾਂ ਲਈ ਸੁਨਹਿਰੀ ਆਸ ਦੀ ਕਿਰਨ ਨਜ਼ਰ ਆਉਣ ਲੱਗੀ | ਇਹ ਥਾਂ ਡਿਵੈਲਪਰ ਵਲੋਂ ਇਥੇ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਛੱਡੀ ਗਈ ਸੀ ਪਰ ਕਈ ਸਥਾਨਕ ਕੋਠੀਆਂ ਵਾਲੇ ਰਸੂਖਦਾਰਾਂ ਵਲੋਂ ਆਪਣੇ-ਆਪਣੇ ਸਾਹਮਣੇ ਵਾਲੀ ਥਾਂ 'ਤੇ ਕਬਜ਼ਾ ਕਰ ਲਿਆ ਗਿਆ ਅਤੇ ਬਾਕੀ ਬਚੀ ਥਾਂ ਇਨ੍ਹਾਂ ਲੋਕਾਂ ਨੇ ਪੈਸੇ ਇਕੱਠੇ ਕਰ ਕੇ ਕੁਝ ਬੈਂਚ ਰੱਖ ਕੇ ਇਸ ਨੂੰ ਪਾਰਕ 'ਚ ਤਬਦੀਲ ਕਰਨ ਦਾ ਯਤਨ ਕੀਤਾ ਪਰ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਥਾਂ ਉਜਾੜ ਬਣਦੀ ਗਈ | ਬਾਕੀ ਕਸਰ ਪਾਵਰਕਾਮ ਵਿਭਾਗ ਨੇ ਇਥੇ ਉੱਚੇ-ਉੱਚੇ ਖੰਭਿਆਂ 'ਤੇ ਮੋਟੀਆਂ-ਮੋਟੀਆਂ ਤਾਰਾਂ ਲਮਕਾ ਕੇ ਪੂਰੀ ਕਰ ਦਿੱਤੀ ਹੈ ਜਦਕਿ ਇਸ ਖੇਤਰ 'ਚ ਜ਼ਮੀਨਦੋਜ਼ ਬਿਜਲੀ ਦੀਆਂ ਤਾਰਾਂ ਪਾ ਕੇ ਦੇਣ ਦੀ ਸ਼ਰਤ 'ਤੇ ਇਸ ਖੇਤਰ ਦੀ ਜ਼ਮੀਨ ਮਹਿੰਗੇ ਭਾਅ 'ਤੇ ਵੇਚੀ ਗਈ | ਇੱਥੇ ਕੁਝ ਦਿਨ ਹੋਏ ਇਕ ਖੰਭਾ ਵੀ ਟੁੱਟ ਕੇ ਡਿੱਗ ਗਿਆ ਸੀ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ | ਇਥੋਂ ਦੇ ਰਹਿਣ ਵਾਲੇ ਬਜ਼ੁਰਗਾਂ ਤੇ ਨਿਵਾਸੀਆਂ ਵਲੋਂ ਪੁਰਜੋਰ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਬਿਜਲੀ ਦੀਆਂ ਦੀਆਂ ਤਾਰਾਂ ਜ਼ਮੀਨਦੋਜ਼ ਤਰਾਂ ਪਾਉਣ ਵਾਲਾ ਪ੍ਰਾਜੈਕਟ ਇੱਥੇ ਵੀ ਲਾਗੂ ਕੀਤਾ ਜਾਵੇ | ਜ਼ਿਕਰਯੋਗ ਹੈ ਕਿ ਇਸ ਸੈਕਟਰ ਦਾ ਕੋਈ ਵਾਲੀ-ਵਾਰਸ ਨਹੀਂ ਰਿਹਾ | ਗਮਾਡਾ ਜਾਂ ਖਰੜ ਮਿਊਾਸੀਪਲ ਕੌਂਸਲ ਇਸ ਨੂੰ ਆਪਣਾ ਹਿੱਸਾ ਨਹੀਂ ਸਮਝਦੇ | ਇਥੋਂ ਦੇ ਨਿਵਾਸੀ ਮਜਬੂਰੀ 'ਚ ਪੈਸੇ ਇਕੱਠੇ ਕਰਕੇ ਗਲੀਆਂ ਤੇ ਹੋਰ ਵਿਕਾਸ ਕੰਮ ਖ਼ੁਦ ਹੀ ਕਰਵਾ ਰਹੇ ਹਨ |

ਪਿਛਲੀ ਖ਼ਬਰ ਪੇਂਡੂ ਲਾਇਬ੍ਰੇਰੀਆਂ ਤੇ ਵਿੱਦਿਅਕ ਸੰਸਥਾਵਾਂ ਨੂੰ 'ਪੁਸਤਕ ਮੈਚਿੰਗ ਗ੍ਰਾਂਟ ਸਕੀਮ' ਅਧੀਨ ਮਿਲਣਗੀਆਂ ਮਿਆਰੀ ਪੁਸਤਕਾਂ... ਅਗਲੀ ਖ਼ਬਰ ਵੋਟਰ ਸੂਚੀ ਸੁਧਾਈ ਮੁਹਿੰਮ 2026 ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।