31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜ਼ਿਲ੍ਹਾ ਮੁਹਾਲੀ 'ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ <br/>

ਅਜੀਤ ਡੈਸਕ 19-05-2026
ਐੱਸ. ਏ. ਐੱਸ. ਨਗਰ, 18 ਮਈ (ਪ੍ਰੋ. ਅਵਤਾਰ ਸਿੰਘ)- ਜ਼ਿਲ੍ਹਾ ਮੁਹਾਲੀ 'ਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਪ੍ਰਾਪਤ ਹੋਈਆਂ 1175 ਨਾਮਜ਼ਦਗੀਆਂ 'ਚੋਂ ਅੱਜ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪੜਤਾਲ ਦੌਰਾਨ ਸਹੀ ਪਾਈਆਂ ਗਈਆਂ | ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਨਗਰ ਨਿਗਮ ਮੁਹਾਲੀ ਦੇ ਵਾ. ਨੰ. 1 ਤੋਂ 25 ਲਈ ਪ੍ਰਾਪਤ 166 ਨਾਮਜ਼ਦਗੀਆਂ 'ਚੋਂ 165 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੁਹਾਲੀ ਦੇ ਵਾ. ਨੰ. 26 ਤੋਂ 50 ਲਈ ਪ੍ਰਾਪਤ ਹੋਈਆਂ 158 ਨਾਮਜ਼ਦਗੀਆਂ 'ਚੋਂ 146 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ | ਇਸ ਤੋਂ ਇਲਾਵਾ ਨਗਰ ਕੌਂਸਲ ਜ਼ੀਰਕਪੁਰ 'ਚ 31 ਵਾਰਡਾਂ ਲਈ ਪ੍ਰਾਪਤ ਹੋਈਆਂ 259 ਨਾਮਜ਼ਦਗੀਆਂ 'ਚੋਂ 212 ਨਾਮਜ਼ਦਗੀਆਂ ਜਾਂਚ ਦੌਰਾਨ ਸਹੀ ਪਾਈਆਂ ਗਈਆਂ, ਜਦਕਿ ਨਗਰ ਕੌਂਸਲ ਬਨੂੰੜ 'ਚ 13 ਵਾਰਡਾਂ ਲਈ ਪ੍ਰਾਪਤ ਹੋਈਆਂ 56 ਨਾਮਜ਼ਦਗੀਆਂ 'ਚੋਂ 54 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ | ਇਸੇ ਤਰ੍ਹਾਂ ਨਗਰ ਕੌਂਸਲ ਡੇਰਾਬੱਸੀ 'ਚ 19 ਵਾਰਡਾਂ ਲਈ ਪ੍ਰਾਪਤ ਹੋਈਆਂ 162 ਨਾਮਜ਼ਦਗੀਆਂ 'ਚੋਂ 149 ਉਮੀਦਵਾਰਾਂ, ਨਗਰ ਕੌਂਸਲ ਲਾਲੜੂ 'ਚ 17 ਵਾਰਡਾਂ ਲਈ ਪ੍ਰਾਪਤ ਹੋਈਆਂ 131 ਨਾਮਜ਼ਦਗੀਆਂ 'ਚੋਂ 108 ਉਮੀਦਵਾਰਾਂ, ਨਗਰ ਕੌਂਸਲ ਕੁਰਾਲੀ 'ਚ 17 ਵਾਰਡਾਂ ਲਈ ਪ੍ਰਾਪਤ ਹੋਈਆਂ 99 ਨਾਮਜ਼ਦਗੀਆਂ 'ਚੋਂ 93 ਉਮੀਦਵਾਰਾਂ ਅਤੇ ਨਗਰ ਕੌਂਸਲ ਨਵਾਂਗਰਾਓਾ 'ਚ 21 ਵਾਰਡਾਂ ਲਈ ਪ੍ਰਾਪਤ ਹੋਈਆਂ 144 ਨਾਮਜ਼ਦਗੀਆਂ 'ਚੋਂ 134 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਾਂਚ ਦੌਰਾਨ ਸਹੀ ਪਾਈਆਂ ਗਈਆਂ | ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਸਹੀ ਪਾਈਆਂ ਗਈਆਂ ਨਾਮਜ਼ਦਗੀਆਂ ਵਾਲੇ ਉਮੀਦਵਾਰ 19 ਮਈ ਤੱਕ ਆਪਣੀ ਉਮੀਦਵਾਰੀ ਵਾਪਸ ਲੈ ਸਕਦੇ ਹਨ |

ਪਿਛਲੀ ਖ਼ਬਰ ਡੇਰਾਬੱਸੀ ਦੇ ਵਾਰਡ ਨੰਬਰ 6 ਦੇ ਵਿਕਾਸ ਤੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰ ਦਿਆਂਗਾ : ਪਰਮਜੀਤ ਸਿੰਘ ਰੰਮੀ <br/... ਅਗਲੀ ਖ਼ਬਰ ਖ਼ੂਨਦਾਨ ਕੈਂਪ ਦਾ ਪੰਜਾਬ ਦੇ ਰਾਜਪਾਲ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।