06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਡੇਰਾਬੱਸੀ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, 12 ਉਮੀਦਵਾਰ ਜਿੱਤੇ <br/>

ਅਜੀਤ ਡੈਸਕ 30-05-2026
ਡੇਰਾਬੱਸੀ, 29 ਮਈ (ਗੁਰਮੀਤ ਸਿੰਘ)- ਨਗਰ ਕੌਂਸਲ ਡੇਰਾਬੱਸੀ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 19 'ਚੋਂ 12 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ | ਚੋਣ ਨਤੀਜਿਆਂ ਅਨੁਸਾਰ 'ਆਪ' ਦੇ ਵਾ. ਨੰ. 1 ਤੋਂ ਉਮੀਦਵਾਰ ਦਵਿੰਦਰ ਸੈਣੀ, 2 ਤੋਂ ਹਰੀਸ਼ ਪਾਲ, 3 ਤੋਂ ਸੁਨੀਤਾ ਰਾਣੀ, 7 ਤੋਂ ਬਿਪਨਦੀਪ ਕੌਰ, 8 ਤੋਂ ਅਜੈ ਕੁਮਾਰ, 11 ਤੋਂ ਕਿਰਨ ਰਾਣੀ, 12 ਤੋਂ ਭੁਪਿੰਦਰ ਸ਼ਰਮਾ, 14 ਤੋਂ ਨਰੇਸ਼ ਉਪਨੇਜਾ, 15 ਤੋਂ ਆਸ਼ੂ ਉਪਨੇਜਾ, 17 ਤੋਂ ਗਗਨਦੀਪ ਕੌਰ ਅਤੇ 18 ਤੋਂ ਮੰਗਾ ਸਿੰਘ ਜੇਤੂ ਰਹੇ, ਜਦਕਿ ਵਾ. ਨੰ. 19 ਤੋਂ ਹਰਜੀਤ ਕੌਰ ਪਹਿਲਾਂ ਹੀ ਜਿੱਤ ਦਰਜ ਕਰਵਾ ਚੁੱਕੀ ਹੈ | ਇਸੇ ਤਰ੍ਹਾਂ ਕਾਂਗਰਸ ਦੇ ਵਾ. ਨੰ. 4 ਤੋਂ ਉਮੀਦਵਾਰ ਭੁਪਿੰਦਰ ਸਿੰਘ ਬੰਟੀ ਰਾਣਾ ਅਤੇ ਵਾ. ਨੰ. 6 ਤੋਂ ਮੁਨੀਸ਼ ਕੁਮਾਰ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵਾ. ਨੰ. 9 ਤੋਂ ਉਮੀਦਵਾਰ ਏਕਤਾ ਸ਼ਰਮਾ, 10 ਤੋਂ ਭੁਪਿੰਦਰ ਸੈਣੀ ਅਤੇ 13 ਤੋਂ ਰਾਧਿਕਾ ਭੱਲਾ ਜੇਤੂ ਰਹੇ | ਇਸੇ ਤਰ੍ਹਾਂ ਭਾਜਪਾ ਦੇ ਵਾ. ਨੰ. 5 ਤੋਂ ਉਮੀਦਵਾਰ ਮੋਨਿਕਾ ਮੋਦਗਿੱਲ ਤੇ 16 ਤੋਂ ਰਣਜੀਤ ਸਿੰਘ ਰੈਡੀ ਜੇਤੂ ਰਹੇ | ਕੁੱਲ 19 ਸੀਟਾਂ ਵਾਲੀ ਨਗਰ ਕੌਂਸਲ 'ਚ 'ਆਪ' ਨੇ 12 ਸੀਟਾਂ ਹਾਸਿਲ ਕੀਤੀਆਂ ਹਨ ਜਦਕਿ ਕਾਂਗਰਸ ਨੂੰ 2, ਅਕਾਲੀ ਦਲ ਨੂੰ 3 ਤੇ ਭਾਜਪਾ ਨੂੰ 2 ਸੀਟਾਂ 'ਤੇ ਹੀ ਸਬਰ ਕਰਨਾ ਪਿਆ | ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਜਿੱਤ ਨੂੰ ਡੇਰਾਬੱਸੀ ਦੇ ਲੋਕਾਂ ਵਲੋਂ ਵਿਕਾਸ ਤੇ ਲੋਕ ਭਲਾਈ ਦੀਆਂ ਨੀਤੀਆਂ 'ਤੇ ਲਗਾਈ ਮੋਹਰ ਕਰਾਰ ਦਿੱਤਾ | ਨਤੀਜੇ ਐਲਾਨੇ ਜਾਣ ਮਗਰੋਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਉਨ੍ਹਾਂ ਢੋਲ ਵਜਾ ਕੇ ਆਪਣੀ ਜਿੱਤ ਦੀ ਖ਼ੁਸ਼ੀ 'ਚ ਰੈਲੀਆਂ ਕੱਢੀਆਂ | ਇਸੇ ਦੌਰਾਨ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਸਾਰਾ ਦਿਨ ਸਰਕਾਰੀ ਕਾਲਜ 'ਚ ਟੀਮ ਸਮੇਤ ਮੌਜੂਦ ਰਹੇ | ਵੋਟਾਂ ਦੀ ਗਿਣਤੀ ਦੌਰਾਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਥਾਣਾ ਮੁਖੀ ਸੁਮੀਤ ਮੋਰ ਵੀ ਮੌਕੇ 'ਤੇ ਹਾਜ਼ਰ ਰਹੇ, ਜਿਨ੍ਹਾਂ ਪੁਲਿਸ ਬਲ ਦੀ ਸਹਾਇਤਾ ਨਾਲ ਭੀੜ ਨੂੰ ਕਾਬੂ ਕਰਕੇ ਰੱਖਿਆ |

ਪਿਛਲੀ ਖ਼ਬਰ ਜ਼ੀਰਕਪੁਰ ਨਗਰ ਕੌਂਸਲ ਚੋਣਾਂ 'ਚ 'ਆਪ' ਨੇ 16 ਸੀਟਾਂ 'ਤੇ ਜਿੱਤ ਕੀਤੀ ਦਰਜ <br/> ਅਗਲੀ ਖ਼ਬਰ ਲਾਲੜੂ ਨਗਰ ਕੌਂਸਲ 'ਚ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।