06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਜ਼ੀਰਕਪੁਰ ਨਗਰ ਕੌਂਸਲ ਚੋਣਾਂ 'ਚ 'ਆਪ' ਨੇ 16 ਸੀਟਾਂ 'ਤੇ ਜਿੱਤ ਕੀਤੀ ਦਰਜ <br/>

ਅਜੀਤ ਡੈਸਕ 30-05-2026
ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ/ਮਨਿੰਦਰ ਸਿੰਘ)- ਜ਼ੀਰਕਪੁਰ ਨਗਰ ਕੌਂਸਲ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਿਲ ਕਰਦਿਆਂ ਵਿਰੋਧੀ ਧਿਰਾਂ ਦੇ ਸਮੀਕਰਨ ਵਿਗਾੜ ਦਿੱਤੇ | 'ਆਪ' ਨੇ ਕੁੱਲ 31 ਸੀਟਾਂ 'ਚੋਂ 16 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਨਗਰ ਕੌਂਸਲ 'ਤੇ ਆਪਣਾ ਕਬਜ਼ਾ ਲਗਭਗ ਪੱਕਾ ਕਰ ਲਿਆ ਹੈ | ਚੋਣ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ 16 ਉਮੀਦਵਾਰ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 6 ਸੀਟਾਂ ਮਿਲੀਆਂ | ਭਾਜਪਾ ਤੇ ਕਾਂਗਰਸ ਨੇ 4-4 ਸੀਟਾਂ ਜਿੱਤੀਆਂ ਤੇ ਇਕ ਆਜ਼ਾਦ ਉਮੀਦਵਾਰ ਵੀ ਜੇਤੂ ਰਿਹਾ | ਚੋਣਾਂ ਦੌਰਾਨ ਕਈ ਦਿੱਗਜ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਦੇ ਛੋਟੇ ਭਰਾ ਤੇ ਸਾਬਕਾ ਕੌਂਸਲਰ ਯਾਦਵਿੰਦਰ ਸ਼ਰਮਾ 23 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਸੋਹੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ | ਇਸੇ ਤਰ੍ਹਾਂ ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਜਗਦੇਵ ਸਿੰਘ ਪੀਰਮੁਛੱਲਾ ਤੇ ਉਨ੍ਹਾਂ ਦੀ ਪਤਨੀ, ਜੋ ਕਿ ਵੱਖ-ਵੱਖ ਵਾਰਡਾਂ ਤੋਂ ਚੋਣ ਮੈਦਾਨ 'ਚ ਸਨ, ਦੋਵੇਂ ਹੀ ਜਿੱਤ ਦਰਜ ਨਾ ਕਰ ਸਕੇ | ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਮਿੰਟਾ ਖ਼ੁਦ ਚੋਣ ਹਾਰ ਗਏ ਪਰ ਉਨ੍ਹਾਂ ਦੀ ਪਤਨੀ ਸਵਰਨ ਕੌਰ ਨੇ ਜਿੱਤ ਦਰਜ ਕੀਤੀ | ਨਤੀਜਿਆਂ ਮੁਤਾਬਿਕ ਵਾ. ਨੰ. 1 ਤੋਂ 'ਆਪ' ਦੇ ਗੁਰਭਿੰਦਰ ਸਿੰਘ ਸੰਧੂ, 2 ਤੋਂ 'ਆਪ' ਦੀ ਕਲਾਵਤੀ ਦੇਵੀ, 3 ਤੋਂ ਭਾਜਪਾ ਦੇ ਦਵਿੰਦਰ ਸਿੰਘ ਨੇਗੀ, 4 ਤੋਂ ਭਾਜਪਾ ਦੀ ਅਲਕਾ ਸੈਣੀ, 5 ਤੋਂ 'ਆਪ' ਦੇ ਕਰਮਜੀਤ ਸਿੰਘ, 6 ਤੋਂ 'ਆਪ' ਦੇ ਸੁਮਨ, 7 ਤੋਂ 'ਆਪ' ਦੇ ਸੁਰੇਸ਼ ਕੁਮਾਰ ਸੈਣੀ, 8 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਿਰਮਲਾ ਗੌਤਮ, 9 ਤੋਂ 'ਆਪ' ਦੇ ਸੰਜੀਵ ਬਾਂਸਲ, 10 ਤੋਂ ਕਾਂਗਰਸ ਦੀ ਨੀਤੂ ਸ਼ਰਮਾ, 11 ਤੋਂ ਕਾਂਗਰਸ ਦੇ ਗੁਰਸੇਵਕ ਸਿੰਘ ਪੂਨੀਆ, 12 ਤੋਂ 'ਆਪ' ਦੀ ਵਰਿੰਦਰ ਕੌਰ, 13 ਤੋਂ ਕਾਂਗਰਸ ਦੇ ਸੁਖਬੀਰ ਸਿੰਘ, 14 ਤੋਂ ਭਾਜਪਾ ਦੀ ਸਵਰਨ ਕੌਰ, 15 ਤੋਂ 'ਆਪ' ਦੇ ਸੁਨੀਲ ਕੁਮਾਰ, 16 ਤੋਂ ਆਜ਼ਾਦ ਉਮੀਦਵਾਰ ਕਿਰਨਦੀਪ ਕੌਰ, 17 ਤੋਂ 'ਆਪ' ਦੇ ਜਸਵਿੰਦਰ ਸਿੰਘ, 18 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਵਿੰਦਰ ਕੌਰ, 19 ਤੋਂ 'ਆਪ' ਦੇ ਰਜਿੰਦਰ ਸਿੰਘ, 20 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਰਣਜੀਤ ਕੌਰ, 21 ਤੋਂ 'ਆਪ' ਦੇ ਗੁਰਵਿੰਦਰ ਸਿੰਘ, 22 ਤੋਂ ਭਾਜਪਾ ਦੀ ਬਬੀਤਾ, 23 ਤੋਂ 'ਆਪ' ਦੇ ਗੁਰਦੀਪ ਸਿੰਘ, 24 ਤੋਂ 'ਆਪ' ਦੀ ਪਰਵਿੰਦਰ ਕੌਰ, 25 ਤੋਂ 'ਆਪ' ਦੇ ਗੁਰਪ੍ਰੀਤ ਸਿੰਘ, 26 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭੁਪਿੰਦਰ ਕੌਰ, 27 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਛੱਤਰ ਸਿੰਘ, 28 ਤੋਂ 'ਆਪ' ਦੀ ਜਸ਼ਨਪ੍ਰੀਤ ਕੌਰ, 29 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਮਨੀ, 30 ਤੋਂ ਕਾਂਗਰਸ ਦੀ ਨਿਸ਼ਾ ਧੀਮਾਨ ਤੇ 31 ਤੋਂ 'ਆਪ' ਦੇ ਗੁਰਪ੍ਰੀਤ ਸਿੰਘ ਵਿਰਕ ਜੇਤੂ ਰਹੇ |
ਕਸਬਾ ਨਵਾਂਗਰਾਓਾ ਵਿਖੇ ਭਾਜਪਾ ਨੇ ਗੱਡੇ ਜਿੱਤ ਦੇ ਝੰਡੇ
ਮਾਜਰੀ, (ਕੁਲਵੰਤ ਸਿੰਘ ਧੀਮਾਨ)-ਨਵਾਂਗਰਾਓਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਭਾਜਪਾ ਦੇ 17 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜ ਦਿੱਤਾ ਹੈ, ਜਦਕਿ ਸੱਤਾਧਾਰੀ ਪਾਰਟੀ 'ਆਪ' ਤੇ ਕਾਂਗਰਸ ਨੂੰ 1-1 ਸੀਟ ਅਤੇ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਨ | ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣਾ ਖਾਤਾ ਖੋਲ੍ਹਣ 'ਚ ਅਸਫਲ ਰਹੇ | ਇਨ੍ਹਾਂ ਨਤੀਜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਦਿਨ ਪ੍ਰਤੀ ਦਿਨ ਭੰਗ ਹੁੰਦਾ ਜਾ ਰਿਹਾ ਹੈ | ਕੌਂਸਲ ਚੋਣਾਂ ਦੇ ਐਲਾਨ ਗਏ ਨਤੀਜਿਆਂ ਦੌਰਾਨ ਵਾ. ਨੰ. 1 ਤੋਂ ਭਾਜਪਾ ਦੇ ਰਾਜਵੀਰ ਲਾਲੀ, ਵਾ. ਨੰ. 2 ਤੋਂ ਭਾਜਪਾ ਦੇ ਜੋਗਿੰਦਰ ਪਾਲ, ਵਾ. ਨੰ. 3 ਤੋਂ ਭਾਜਪਾ ਦੀ ਭਗਵਤੀ ਖਾਤੀ, ਵਾ. ਨੰ. 4 ਤੋਂ 'ਆਪ' ਦੇ ਜਗਤਾਰ ਸਿੰਘ, ਵਾ. ਨੰ. 5 ਤੋਂ ਭਾਜਪਾ ਦੀ ਸਰਬਜੀਤ ਕੌਰ, ਵਾ. ਨੰ. 6 ਤੋਂ ਭਾਜਪਾ ਦੇ ਸੁਰਿੰਦਰ ਬੱਬਲ, ਵਾ. ਨੰ. 7 ਤੋਂ ਆਜ਼ਾਦ ਉਮੀਦਵਾਰ ਕਿਰਨ, ਵਾ. ਨੰ. 8 ਤੋਂ ਭਾਜਪਾ ਦੇ ਸ਼ਿਆਮ ਗੁੱਜਰ, ਵਾ. ਨੰ. 9 ਤੋਂ ਭਾਜਪਾ ਦੀ ਤਰਨਜੀਤ ਕੌਰ, ਵਾ. ਨੰ. 10 ਤੋਂ ਭਾਜਪਾ ਦੀ ਮਮਤਾ ਬੱਬਲ, ਵਾ. ਨੰ. 11 ਤੋਂ ਭਾਜਪਾ ਦੀ ਤਾਰਾ ਬਾਈ, ਵਾ. ਨੰ. 12 ਤੋਂ ਭਾਜਪਾ ਦੇ ਨਵਤੋਜ ਸਿੰਘ ਨਾਗਰਾ, ਵਾ. ਨੰ. 13 ਤੋਂ ਭਾਜਪਾ ਦੀ ਸੁਰਿੰਦਰ ਕੌਰ, ਵਾ. ਨੰ. 14 ਤੋਂ ਭਾਜਪਾ ਦੇ ਭੁਪਿੰਦਰ ਸਿੰਘ, ਵਾ. ਨੰ. 15 ਤੋਂ ਕਾਂਗਰਸ ਦੀ ਕੁਸਮ, ਵਾ. ਨੰ. 16 ਤੋਂ ਆਜ਼ਾਦ ਰਵੀ ਬਿਰਸਟ, ਵਾ. ਨੰ. 17 ਤੋਂ ਭਾਜਪਾ ਦੀ ਸੀਮਾ, ਵਾ. ਨੰ. 18 ਤੋਂ ਭਾਜਪਾ ਦੀ ਬਲੋ ਕੋਰੀ, ਵਾ. ਨੰ. 19 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਕੌਰ, ਵਾ. ਨੰ. 20 ਤੋਂ ਭਾਜਪਾ ਦੇ ਸਿਧਾਰਥ ਅਤੇ ਵਾ. ਨੰ. 21 ਤੋਂ ਭਾਜਪਾ ਦੀ ਕਰਨੈਲ ਕੌਰ ਜੇਤੂ ਰਹੇ | ਇਸ ਮੌਕੇ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਤੇ ਚਰਨਜੀਤ ਸਿੰਘ ਕਾਲੇਵਾਲ ਨੇ ਆਪਣੀ ਪਾਰਟੀ ਦੇ ਜੇਤੂ ਉਮੀਦਵਾਰਾਂ ਨਾਲ ਜਿਥੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਉਥੇ ਹੀ ਜੇਤੂ ਉਮੀਦਵਾਰਾਂ ਨੂੰ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ | ਜੇਤੂ ਉਮੀਦਵਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਹਾਜ਼ਰ ਸਮਰਥਕਾਂ ਨੇ ਦੀ ਥਾਪ 'ਤੇ ਭੰਗੜੇ ਪਾ ਕੇ ਤੇ ਮਠਿਆਈਆਂ ਵੰਡ ਕੇ ਜਿੱਤ ਦੇ ਜਸ਼ਨ ਮਨਾਏ | ਇਸ ਮੌਕੇ ਰਾਣਾ ਰਣਜੀਤ ਸਿੰਘ ਗਿੱਲ ਤੇ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੇ ਸੱਤਾਧਾਰੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਜੋ ਸੰਤਾਪ ਭੋਗਿਆ ਹੈ, ਉਸ ਨੂੰ ਵੇਖਦੇ ਹੋਏ ਲੋਕਾਂ ਦਾ ਮੋਹ ਰਵਾਇਤੀਆਂ ਪਾਰਟੀ ਤੋਂ ਭੰਗ ਹੋ ਚੁੱਕਾ ਹੈ ਤੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਕੇ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗੀ |
ਕੁਰਾਲੀ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪਹਿਲੇ, ਕਾਂਗਰਸ ਦੂਜੇ ਤੇ ਆਜ਼ਾਦ ਉਮੀਦਵਾਰ ਤੀਜੇ ਸਥਾਨ 'ਤੇ ਰਹੇ
ਕੁਰਾਲੀ, (ਹਰਪ੍ਰੀਤ ਸਿੰਘ)- ਕੁਰਾਲੀ ਨਗਰ ਕੌਂਸਲ ਦੇ 17 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਅਮਲ ਰਿਟਰਨਿੰਗ ਅਫ਼ਸਰ-ਕਮ-ਐਕਸੀਅਨ ਮੰਡੀਕਰਨ ਬੋਰਡ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ | ਇਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 6 ਵਾਰਡਾਂ 'ਚ ਜਿੱਤ ਦਰਜ ਕਰਕੇ ਪਹਿਲਾ ਸਥਾਨ, ਜਦਕਿ ਕਾਂਗਰਸ ਪਾਰਟੀ ਨੇ 5 ਵਾਰਡਾਂ 'ਚ ਜਿੱਤ ਦਰਜ ਕਰਕੇ ਦੂਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ, ਜਦਕਿ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ 1-1 ਵਾਰਡ 'ਚ ਹੀ ਜਿੱਤ ਦਰਜ ਕਰ ਸਕੀ | ਸ਼ਹਿਰ ਦੇ ਵਾ. ਨੰ. 1 ਤੋਂ ਕਾਂਗਰਸ ਪਾਰਟੀ ਦੀ ਸ਼ਾਲੂ ਧੀਮਾਨ, ਵਾ. ਨੰ. 2 ਤੋਂ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ, ਵਾ. ਨੰ. 3 ਤੋਂ ਆਜ਼ਾਦ ਉਮੀਦਵਾਰ ਸ਼ਮ੍ਹਾ ਕਾਲੀਆ, ਵਾ. ਨੰ. 4 ਤੋਂ ਆਜ਼ਾਦ ਉਮੀਦਵਾਰ ਆਸ਼ੀਸ਼ ਕੁਮਾਰ ਆਸ਼ੂ ਰਾਣਾ, ਵਾ. ਨੰ. 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ, ਵਾ. ਨੰ. 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਹਾਦਰ ਸਿੰਘ ਓ. ਕੇ., ਵਾ. ਨੰ. 7 ਤੋਂ ਆਜ਼ਾਦ ਉਮੀਦਵਾਰ ਕੁਲਵੰਤ ਕੌਰ ਪਾਬਲਾ, ਵਾ. ਨੰ. 8 ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਦੀਪ ਕੁਮਾਰ ਰੂੜਾ, ਵਾ. ਨੰ. 9 ਪਿੰਡ ਪਡਿਆਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਰਜ ਰਾਠੌਰ, ਵਾ. ਨੰ. 10 ਤੋਂ ਆਮ ਆਦਮੀ ਪਾਰਟੀ ਦੇ ਡਾ. ਅਸ਼ਵਨੀ ਸ਼ਰਮਾ, ਵਾ. ਨੰ. 11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਿੰਦਰ ਕੌਰ, ਵਾ. ਨੰ. 12 ਤੋਂ ਆਜ਼ਾਦ ਉਮੀਦਵਾਰ ਖੁਸ਼ਬੀਰ ਸਿੰਘ ਹੈਪੀ, ਵਾ. ਨੰ. 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਨੀਤੀ ਕਾਲੀਆ, ਵਾ. ਨੰ. 14 ਤੋਂ ਕਾਂਗਰਸ ਪਾਰਟੀ ਦੇ ਦਿਨੇਸ਼ ਕੁਮਾਰ, ਵਾ. ਨੰ. 15 ਤੋਂ ਭਾਜਪਾ ਦੀ ਕਰਮਜੀਤ ਕੌਰ, ਵਾ. ਨੰ. 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤਾ ਅਤੇ ਵਾ. ਨੰ. 17 ਤੋਂ ਕਾਂਗਰਸ ਪਾਰਟੀ ਦੇ ਰਾਜੇਸ਼ ਰਾਠੌਰ ਜੇਤੂ ਰਹੇ ਹਨ | ਰਿਟਰਨਿੰਗ ਅਫ਼ਸਰ ਸੁਖਵਿੰਦਰ ਸਿੰਘ ਅਤੇ ਐਸ. ਐਚ. ਓ. ਥਾਣਾ ਸਿਟੀ ਹਰਸ਼ਮੋਹਨ ਗੌਤਮ ਨੇ ਸਮੂਹ ਉਮੀਦਵਾਰਾਂ ਤੇ ਸ਼ਹਿਰ ਵਾਸੀਆਂ ਦਾ ਵੋਟਾਂ ਦੀ ਗਿਣਤੀ ਦੌਰਾਨ ਸਹਿਯੋਗ ਦੇਣ ਬਦਲੇ ਉਚੇਚੇ ਤੌਰ 'ਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਪੰਜਾਬ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ-ਮੁੱਖ ਮੰਤਰੀ <br/> ਅਗਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, 12 ਉਮੀਦਵਾਰ ਜਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।