25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਵਰਗੀ ਚੌਧਰੀ ਭਜਨ ਲਾਲ ਨੂੰ ਬਰਸੀ 'ਤੇ ਸ਼ਰਧਾਂਜਲੀ

ਅਜੀਤ ਡੈਸਕ 04-06-2026
ਚੰਡੀਗੜ•, 3 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਆਦਮਪੁਰ ਪਹੁੰਚ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਉਨ•ਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ | ਉਨ•ਾਂ ਨੇ ਸਵਰਗੀ ਚੌਧਰੀ ਭਜਨ ਲਾਲ ਦੇ ਜਨ ਪ੍ਰੇਰਨਾ ਸਥਲ (ਸਮਾਧੀ ਸਥਲ) 'ਤੇ ਪਹੁੰਚ ਕੇ ਪਰਿਕਰਮਾ ਕੀਤੀ ਅਤੇ ਉਨ•ਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਧੀ ਸਥਲ ਕੰਪਲੈਕਸ ਵਿਚ ਬੂਟੇ ਵੀ ਲਗਾਏ | ਇਸ ਮੌਕੇ ਕੈਬਨਿਟ ਮੰਤਰੀ ਰਣਬੀਰ ਗੰਗਵਾ, ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ, ਨਲਵਾ ਤੋਂ ਵਿਧਾਇਕ ਰਣਧੀਰ ਪਨਿਹਾਰ, ਸਾਬਕਾ ਵਿਧਾਇਕ ਦੂੜਾਰਾਮ, ਸਾਬਕਾ ਵਿਧਾਇਕ ਰੇਣੁਕਾ ਬਿਸ਼ਨੋਈ, ਸਾਬਕਾ ਵਿਧਾਇਕ ਭਵਿਆ ਬਿਸ਼ਨੋਈ ਸਮੇਤ ਕਈ ਮਾਣਯੋਗ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਸੋਨਾਲੀਕਾ ਨੇ ਮਈ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 17,204 ਟਰੈਕਟਰਾਂ ਦੀ ਵਿਕਰੀ ਦਰਜ ਕੀਤੀ <br/> ਅਗਲੀ ਖ਼ਬਰ ਗਿ੍ਫ਼ਤਾਰ ਹੋ ਸਕਦਾ ਹਾਂ, ਫਿਰ ਵੀ ਪਰਤ ਰਿਹਾ ਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।