25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੋਨਾਲੀਕਾ ਨੇ ਮਈ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 17,204 ਟਰੈਕਟਰਾਂ ਦੀ ਵਿਕਰੀ ਦਰਜ ਕੀਤੀ <br/>

ਅਜੀਤ ਡੈਸਕ 04-06-2026
ਚੰਡੀਗੜ•, 3 ਜੂਨ (ਅ.ਬ.)- ਸੋਨਾਲੀਕਾ ਟਰੈਕਟਰਜ਼ ਨੇ ਵਿੱਤੀ ਸਾਲ 2027 ਵਿਚ ਆਪਣੀ ਤੇਜ਼ ਰਫ਼ਤਾਰ ਜਾਰੀ ਰੱਖਦਿਆਂ ਮਈ ਮਹੀਨੇ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 17,204 ਟਰੈਕਟਰਾਂ ਦੀ ਕੁੱਲ ਵਿੱਕਰੀ ਦਰਜ ਕੀਤੀ ਹੈ | ਕੰਪਨੀ ਨੇ 21 ਫ਼ੀਸਦੀ ਵਾਧਾ ਹਾਸਲ ਕਰਦੇ ਹੋਏ ਉਦਯੋਗ ਦੀ ਔਸਤ ਕਾਰਗੁਜ਼ਾਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਆਉਣ ਵਾਲੇ ਖ਼ਰੀਫ਼ ਸੀਜ਼ਨ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦਿਆਂ, ਕੰਪਨੀ ਨੇ ਭਾਰਤ ਵਿਚ ਇੱਕ ਮਹੀਨੇ ਦੌਰਾਨ ਸਭ ਤੋਂ ਵੱਧ 17,029 ਟਰੈਕਟਰਾਂ ਦਾ ਉਤਪਾਦਨ ਕਰ ਕੇ ਨਵਾਂ ਰਿਕਾਰਡ ਵੀ ਬਣਾਇਆ ਹੈ | ਇਸ ਇਤਿਹਾਸਕ ਪ੍ਰਾਪਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਮਨ ਮਿੱਤਲ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਮਈ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਵੱਧ 17,204 ਟਰੈਕਟਰਾਂ ਦੀ ਵਿੱਕਰੀ ਦਰਜ ਕੀਤੀ ਹੈ | 21 ਫ਼ੀਸਦੀ ਵਾਧੇ ਦੇ ਨਾਲ ਅਸੀਂ ਉਦਯੋਗ ਦੀ ਕਾਰਗੁਜ਼ਾਰੀ ਨੂੰ ਵੀ ਪਿੱਛੇ ਛੱਡਿਆ ਹੈ |

ਪਿਛਲੀ ਖ਼ਬਰ 'ਸੁਖ਼ਨ ਲਾਈਵ' ਦੀ ਪੇਸ਼ਕਾਰੀ ਰੂਹਾਨੀ ਕਲਾਤਮਿਕ ਮਾਹੌਲ ਸਿਰਜੇ ਗਈ-ਸਵਰਨਜੀਤ ਸਵੀ <br/> ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਵਰਗੀ ਚੌਧਰੀ ਭਜਨ ਲਾਲ ਨੂੰ ਬਰਸੀ 'ਤੇ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।