25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

'ਸੁਖ਼ਨ ਲਾਈਵ' ਦੀ ਪੇਸ਼ਕਾਰੀ ਰੂਹਾਨੀ ਕਲਾਤਮਿਕ ਮਾਹੌਲ ਸਿਰਜੇ ਗਈ-ਸਵਰਨਜੀਤ ਸਵੀ <br/>

ਅਜੀਤ ਡੈਸਕ 04-06-2026
ਚੰਡੀਗੜ•, 3 ਜੂਨ (ਅਜਾਇਬ ਸਿੰਘ ਔਜਲਾ) - ਪੰਜਾਬ ਆਰਟਸ ਕੌਂਸਲ ਵਲੋਂ 'ਸੁਖ਼ਨ ਲਾਈਵ' ਨਾਮੀ ਇਕ ਵਿਸ਼ੇਸ਼ ਪੰਜਾਬੀ ਸਾਹਿਤਕ ਅਤੇ ਸੰਗੀਤਮਈ ਸ਼ਾਮ 5 ਜੂਨ ਨੂੰ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ• ਵਿਚ ਕਰਵਾਈ ਜਾ ਰਹੀ ਹੈ | ਇਹ ਗੱਲ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸਵਰਨਜੀਤ ਸਵੀ, ਚੇਅਰਮੈਨ ਪੰਜਾਬ ਆਰਟਸ ਕੌਂਸਲ ਚੰਡੀਗੜ• ਵਲੋਂ ਸਾਂਝੀ ਕੀਤੀ ਗਈ | ਉਨ•ਾਂ ਕਿਹਾ ਕਿ ਸੁਖ਼ਨ ਲਾਈਵ ਦੀ ਪੇਸ਼ਕਾਰੀ ਰੂਹਾਨੀ ਕਲਾਤਮਕ ਮਾਹੌਲ ਸਿਰਜੇ ਗਈ | ਪੰਜਾਬ ਕਲਾ ਪ੍ਰੀਸ਼ਦ ਵਲੋਂ ਇਸ ਮੌਕੇ ਸੁਖ਼ਨ ਲਾਈਵ ਪੇਸ਼ਕਾਰੀ ਦਾ ਪੋਸਟਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਸਵਰਨਜੀਤ ਸਵੀ ਦੇ ਨਾਲ ਪ੍ਰਸਿੱਧ ਗਾਇਕ ਸੁਨੀਲ ਡੋਗਰਾ, ਪੰਜਾਬ ਆਰਟ ਕੌਂਸਲਰ ਦੇ ਉਪ-ਚੇਅਰਮੈਨ ਡਾ. ਯੋਗਰਾਜ, ਭੁਪਿੰਦਰ ਸਿੰਘ ਮਲਿਕ, ਵਰਿੰਦਰ ਮਾਝੀ ਤੇ ਮਲਕੀਤ ਸੈਣੀ ਨੇ ਵੀ ਸ਼ਿਰਕਤ ਕੀਤੀ | ਸਵਰਨਜੀਤ ਸਵੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਗਾਇਕ ਸੁਨੀਲ ਡੋਗਰਾ ਦੇ ਨਾਲ-ਨਾਲ ਸ਼ੰਮੀ ਜਲੰਧਰੀ ਤੇ ਜਸਵੰਤ ਵਾਗਲਾ ਵਲੋਂ ਆਪਣੀ ਸੰਗੀਤਮਈ ਨੂੰ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਣਗੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਨਾਟਕਕਾਰ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਵੀ ਸ਼ਮੂਲੀਅਤ ਕਰਨਗੇ | ਉਨ•ਾਂ ਕਿਹਾ ਕਿ ਸੁਖ਼ਨ ਲਾਈਵ ਪੰਜਾਬੀ ਕਵਿਤਾ, ਸੰਗੀਤ ਅਤੇ ਸਭਿਆਚਾਰ ਦਾ ਇਕ ਸੁੰਦਰ ਜਸ਼ਨ ਹੈ, ਜੋ ਸਾਹਿਤ ਅਤੇ ਲਾਈਵ ਪ੍ਰਸਤੁਤੀ ਹੋਵੇਗੀ |

ਪਿਛਲੀ ਖ਼ਬਰ ਗੁਣਵੱਤਾ ਭਰੋਸਾ ਅਥਾਰਟੀ ਦੀ ਰਿਪੋਰਟ ਦੇ ਆਧਾਰ 'ਤੇ ਛੇ ਅਧਿਕਾਰੀ ਮੁਅੱਤਲ-ਮੁੱਖ ਮੰਤਰੀ ਨਾਇਬ ਸਿੰਘ ਸੈਣੀ <br/> ਅਗਲੀ ਖ਼ਬਰ ਸੋਨਾਲੀਕਾ ਨੇ ਮਈ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 17,204 ਟਰੈਕਟਰਾਂ ਦੀ ਵਿਕਰੀ ਦਰਜ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।