ਸੂਬੇ ਵਿਚੋਂ ਹਰ ਮਹੀਨੇ 10 ਲੱਖ ਮੀਟਿ੍ਕ ਟਨ ਚੌਲ ਅਤੇ 10 ਲੱਖ ਮੀਟਿ੍ਕ ਟਨ ਕਣਕ ਦੀ ਢੋਆ-ਢੁਆਈ ਦੀ ਜ਼ਰੂਰਤ-ਲਾਲ ਚੰਦ ਕਟਾਰੂਚੱਕ <br/>
ਅਜੀਤ ਡੈਸਕ
05-06-2026
ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਸੂਬੇ ਕੋਲ 181 ਲੱਖ ਮੀਟਰਿਕ ਟਨ (ਐਲ.ਐਮ.ਟੀ.) ਸਟੋਰੇਜ ਸਪੇਸ ਉਪਲੱਬਧ ਹੈ, ਪਰ ਭੰਡਾਰ ਕੀਤੇ ਗਏ ਅਨਾਜ ਦੀ ਮਾਤਰਾ 190 ਐਲ.ਐਮ.ਟੀ. ਹੈ ਜੋ ਕਿ ਕੁੱਲ ਸਟੋਰੇਜ ਸਪੇਸ ਦਾ 105 ਫ਼ੀਸਦ ਹੈ |
ਕਟਾਰੂਚੱਕ ਨੇ ਦੱਸਿਆ ਕਿ ਸੂਬੇ ਕੋਲ ਚੌਲਾਂ ਦਾ ਪਿਛਲਾ ਸਟਾਕ 37.76 ਐਲ.ਐਮ.ਟੀ. ਹੈ ਜਦੋਂ ਕਿ ਕਣਕ ਦਾ ਸਟਾਕ 40 ਐਲ.ਐਮ.ਟੀ. ਹੈ | ਉਨਾਂ ਅੱਗੇ ਕਿਹਾ ਕਿ ਹਾਲਤਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸੂਬੇ ਵਿੱਚੋਂ ਹਰ ਮਹੀਨੇ ਘੱਟੋ-ਘੱਟ 10 ਐਲ.ਐਮ.ਟੀ. ਚੌਲ ਅਤੇ 10 ਐਲ.ਐਮ.ਟੀ. ਕਣਕ ਦੀ ਚੁਕਾਈ ਕੀਤੀ ਜਾਣੀ ਲਾਜ਼ਮੀ ਹੈ ਅਤੇ ਇਸ ਸਬੰਧ ਵਿਚ ਅਗਲੇ 4 ਮਹੀਨੇ ਬੇਹੱਦ ਅਹਿਮ ਹਨ | ਉਨਾਂ ਇਹ ਵੀ ਦੁਹਰਾਇਆ ਕਿ ਪੰਜਾਬ ਮੁੱਖ ਤੌਰ 'ਤੇ ਇੱਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਖੇਤੀਬਾੜੀ ਖੇਤਰ ਨਾਲ ਸਬੰਧਤ ਹਰ ਮੁੱਦਾ ਸੂਬਾ ਸਰਕਾਰ ਲਈ ਬੇਹੱਦ ਮਹੱਤਵਪੂਰਨ ਹੈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਵਧੀਕ ਸਕੱਤਰ ਕਮਲ ਕੁਮਾਰ ਗਰਗ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ ਅਤੇ ਜੀਐਮ (ਵਿੱਤ) ਸਰਵੇਸ਼ ਕੁਮਾਰ ਮੌਜੂਦ ਸਨ |