ਚੰਡੀਗੜ੍ਹ, 4 ਜੂਨ (ਮਾਰਕੰਡਾ)- ਸਰਕਾਰੀ ਮਾਡਲ ਉਦਯੋਗਿਕ ਸਿਖਲਾਈ ਸੰਸਥਾ (ਜੀ.ਆਈ.ਟੀ.ਆਈ) ਸੈਕਟਰ 28-ਸੀ ਚੰਡੀਗੜ੍ਹ ਵਿਖੇ ਅੱਜ ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਸੰਸਥਾ ਦੇ ਸਿਖਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਕੁੱਲ 86 ਯੂਨਿਟ ਖ਼ੂਨਦਾਨ ਕੀਤਾ ਗਿਆ | ਕੈਂਪ ਦੇ ਸੁਚਾਰੂ ਸੰਚਾਲਨ ਲਈ ਤਾਇਨਾਤ ਸਟਾਫ਼ ਨੇ ਸਿਖਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਸਾਰੇ ਪ੍ਰਬੰਧ ਯਕੀਨੀ ਬਣਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕੀਤਾ | ਸੰਸਥਾ ਦੇ ਪਿ੍ੰ. ਇੰਜ. ਅਰੁਣ ਕੁਮਾਰ ਨੇ ਖ਼ੂਨਦਾਨੀਆਂ ਨੂੰ ਸੰਬੋਧਨ ਕੀਤਾ ਤੇ ਇਸ ਨੇਕ ਕਾਰਜ ਲਈ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸਮਾਜ ਭਲਾਈ ਲਈ ਖ਼ੂਨਦਾਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤੇ ਸਿਖਿਆਰਥੀਆਂ ਨੂੰ ਅਜਿਹੀਆਂ ਮਾਨਵੀ ਗਤੀਵਿਧੀਆਂ ਵਿਚ ਲਗਾਤਾਰ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ | ਕੈਂਪ ਸਿਖਿਆਰਥੀਆਂ ਤੇ ਸਟਾਫ਼ ਦੀ ਉਤਸ਼ਾਹਪੂਰਨ ਹਿੱਸੇਦਾਰੀ ਨਾਲ ਸਫਲਤਾਪੂਰਵਕ ਸਮਾਪਤ ਹੋਇਆ |