30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੀ. ਐਚ. ਸੀ. ਲਾਲੜੂ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ <br/>

ਅਜੀਤ ਡੈਸਕ 05-06-2026
ਲਾਲੜੂ, 4 ਜੂਨ (ਰਾਜਬੀਰ ਸਿੰਘ)- ਸੀ. ਐਚ. ਸੀ. ਲਾਲੜੂ ਵਿਖੇ ਐਸ. ਐਮ. ਓ. ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ 'ਵਰਲਡ ਤੰਬਾਕੂ ਡੇ' ਮਨਾਇਆ ਗਿਆ ਜਿਸ ਦੌਰਾਨ ਯੂਨੀਵਰਸਲ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਿਚਕਾਰ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਨੋਡਲ ਅਫ਼ਸਰ ਡਾ. ਨਤੀਸ਼ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਸਿਗਰਟ 11 ਮਿੰਟ ਦੀ ਜ਼ਿੰਦਗੀ ਖ਼ਤਮ ਕਰ ਦਿੰਦੀ ਹੈ ਅਤੇ ਪੂਰਾ ਪੈਕਟ 3 ਘੰਟੇ 40 ਮਿੰਟ ਉਮਰ ਘਟਾ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਤੰਬਾਕੂ ਅਤੇ ਸਿਗਰਟ ਦੇ ਕਾਰਨ ਦੇਸ਼ ਭਰ 'ਚ ਹਰ ਘੰਟੇ 137 ਲੋਕ ਆਪਣੀ ਜਾਨ ਗੁਆ ਰਹੇ ਹਨ ਤੇ ਦੁਨੀਆ 'ਚ ਹਰ 6 ਸੈਕਿੰਡ 'ਚ ਇਕ ਵਿਅਕਤੀ ਦੀ ਮੌਤ ਸਿਗਰਟ ਜਾਂ ਤੰਬਾਕੂ ਕਾਰਨ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ, ਛਾਤੀ, ਫੇਫੜੇ ਤੇ ਸਾਹ ਨਲੀ ਦਾ ਕੈਂਸਰ ਤੇ ਟੀ. ਬੀ ਆਦਿ ਬਿਮਾਰੀਆਂ ਮਨੁੱਖ ਨੂੰ ਘੇਰ ਲੈਂਦੀਆਂ ਹਨ | ਲਿਹਾਜ਼ਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾਵੇ ਤੇ ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਤੰਬਾਕੂ ਛੱਡਣਾ ਚਾਹੁੰਦਾ ਹੈ ਤਾਂ ਉਹ ਮੁਹਾਲੀ ਦੇ ਸੈਕਟਰ-66 ਸਥਿਤ ਨਸ਼ਾ ਛੁਡਾਊ ਕੇਂਦਰ ਜਾਵੇ ਜਾਂ ਕਾਊਾਸਲਿੰਗ ਲਈ ਉਹ ਟੋਲ ਫ੍ਰੀ ਨੰਬਰ 1800112356 'ਤੇ ਕਾਲ ਕਰੇ | ਇਸ ਮੌਕੇ ਸ਼ਿਵ ਕੁਮਾਰ ਐਸ. ਆਈ., ਵਿਸ਼ਾਲ ਸ਼ਰਮਾ ਤੇ ਹਰਮੇਲ ਸਿੰਘ ਐਮ.ਪੀ.ਐਚ. ਡਬਲਿਊ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਨੇ ਬੀ. ਐਲ. ਓਜ਼ ਨੂੰ ਮੈਪਿੰਗ ਕਾਰਜ 'ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।