29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਆਰ. ਡਬਲਿਯੂ. ਐਸ. ਸੈਕਟਰ 110 ਵਲੋਂ ਈ. ਡੀ. ਨੂੰ ਪੱਤਰ ਲਿਖ ਕੇ ਟੀ.ਡੀ.ਆਈ. ਬਿਲਡਰ ਵਲੋਂ ਕੀਤੀਆਂ ਬੇਨਿਯਮੀਆਂ ਦੀ ਜਾਂਚ ਦੀ ਮੰਗ <br/>

ਅਜੀਤ ਡੈਸਕ 05-06-2026
ਐੱਸ. ਏ. ਐੱਸ. ਨਗਰ, 4 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਰੈਜ਼ੀਡੈਂਸ ਵੈੱਲਫੇਅਰ ਸੁਸਾਇਟੀ ਸੈਕਟਰ 110 ਦੀ ਮੀਟਿੰਗ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬ-ਸੰਮਤੀ ਨਾਲ ਫ਼ੈਸਲਾ ਲੈਂਦਿਆਂ ਟੀ. ਡੀ. ਆਈ. ਬਿਲਡਰ ਵਲੋਂ ਗਮਾਡਾ, ਪੁੱਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਸੈਕਟਰਾਂ 'ਚ ਕੀਤੀਆਂ ਗਈਆਂ ਬੇਨਿਯਮੀਆਂ ਸੰਬੰਧੀ ਈ. ਡੀ. ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਇਨ੍ਹਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ | ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਬਿਲਡਰ ਵਲੋਂ ਵੱਖ-ਵੱਖ ਸਮੇਂ 'ਤੇ ਇਨ੍ਹਾਂ ਸੈਕਟਰਾਂ ਦੇ ਲੇਅ-ਆਊਟ ਪਲਾਨ ਵਿਚ ਵਿਖਾਏ 459 ਪਲਾਟਾਂ ਦੀ ਥਾਂ 1377 ਦੇ ਕਰੀਬ ਫਲੈਟ ਬਣਾ ਕੇ ਫਲੌਰ ਵਾਈਜ਼ ਵੇਚੇ ਗਏ | ਇਸ ਖੇਤਰ ਵਿਚ ਪਾਲਿਸੀ ਅਨੁਸਾਰ ਪਾਰਕਿੰਗ ਦੀ ਜਗ੍ਹਾ ਵੀ ਨਹੀਂ ਛੱਡੀ ਗਈ ਤੇ ਨਾ ਹੀ ਗਰੁੱਪ ਹਾਊਸਿੰਗ ਸਕੀਮ ਅਨੁਸਾਰ ਸਰਕਾਰ ਨੂੰ ਫ਼ੀਸ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ 'ਚ ਕੁੱਝ ਖੇਤਰ ਅਜਿਹਾ ਵੀ ਹੈ, ਜਿਸ ਖੇਤਰ ਦੀ ਮਲਕੀਅਤ ਨਾ ਹੋਣ ਦੇ ਬਾਵਜੂਦ ਵੀ ਇਸ ਬਿਲਡਰ ਨੇ ਸੀ.ਐਲ.ਯੂ. ਪ੍ਰਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸਥਾਨਕ ਸੈਕਟਰ 110 ਵਿਚਲੀ ਹਾਈ ਸਕੂਲ ਸਾਈਟ ਵੀ 66 ਕੇ. ਵੀ. ਲਾਈਨ ਦੇ ਬਿਲਕੁੱਲ ਥੱਲੇ ਪਾਸ ਕਰਵਾਈ ਗਈ ਹੈ, ਜੋ ਕਿ ਬੋਰਡ ਦੀਆਂ ਹਦਾਇਤਾਂ ਅਨੁਸਾਰ ਪਾਸ ਨਹੀਂ ਹੋ ਸਕਦੀ | ਇਸੇ ਤਰ੍ਹਾਂ ਬਿਲਡਰ ਵਲੋਂ 2009 'ਚ ਪਾਸ ਕਰਵਾਏ ਗਏ ਕਮਿਊਨਿਟੀ ਸੈਂਟਰ ਦੀ ਜਗ੍ਹਾ 2015 ਵਿਚ ਕਲੱਬ ਪਾਸ ਕਰਵਾ ਲਿਆ ਗਿਆ | ਉਨ੍ਹਾਂ ਕਿਹਾ ਕਿ 2009 ਤੋਂ 2015 ਤੱਕ ਕਲੱਬ ਦੀ ਸਾਈਟ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਤੋਂ ਕਲੱਬ ਦੀ ਮੈਂਬਰਸ਼ਿਪ ਦੇ ਤੌਰ 'ਤੇ ਪ੍ਰਤੀ ਮੈਂਬਰ 50,000 ਰੁ. ਇਕੱਤਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਥਾਨਕ ਸੈਕਟਰ 111 'ਚੋਂ ਲੰਘਦੇ ਲਖਨੌਰ ਚੋਅ ਦੇ ਆਲੇ-ਦੁਆਲੇ ਜਲ ਨਿਕਾਸੀ ਤੇ ਸਿੰਜਾਈ ਵਿਭਾਗ ਦੇ ਨਿਯਮਾਂ ਅਨੁਸਾਰ ਜਗ੍ਹਾ ਨਹੀ ਛੱਡੀ ਗਈ ਤੇ ਬਿਲਡਰ ਵਲੋਂ 2015 'ਚ ਅਨੇਕਾਂ ਖ਼ਾਮੀਆਂ ਦੇ ਬਾਵਜੂਦ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਲਿਆ ਗਿਆ ਜਿਸ ਨੂੰ ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਵਲੋਂ ਚੈਲੇਂਜ ਕੀਤਾ ਗਿਆ ਪਰ ਗਮਾਡਾ ਤੇ ਪੁੱਡਾ ਦੇ ਅਧਿਕਾਰੀਆਂ ਵਲੋਂ ਸੰਬੰਧਿਤ ਫਾਈਲ ਹੀ ਗੁੰਮ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਬੇਨਿਯਮੀਆਂ ਦੱਸਦੀਆਂ ਹਨ ਕਿ ਇਸ ਸਾਰੇ ਕੁੱਝ ਵਿਚ ਗਮਾਡਾ, ਪੁੱਡਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੀ ਮਿਲੀਭੁਗਤ ਹੈ | ਇਸ ਲਈ ਇਸ ਪੂਰੇ ਮਾਮਲੇ ਦੀ ਈ. ਡੀ. ਵਲੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ |

ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸ਼ਾਈਨ ਵੀਜ਼ਾ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ 33 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।