ਮੁੱਲਾਂਪੁਰ ਗਰੀਬਦਾਸ, 4 ਜੂਨ (ਦਿਲਬਰ ਸਿੰਘ ਖੈਰਪੁਰ)- ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੀ ਟੀਮ ਵਲੋਂ ਨਿਊ ਚੰਡੀਗੜ੍ਹ 'ਚ ਵਿਕਸਿਤ ਕੀਤੀ ਜਾ ਰਹੀ ਈਕੋ ਸਿਟੀ-2 ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲਿਆ | ਇਸ ਮੌਕੇ ਗਮਾਡਾ ਦੇ ਸੰਬੰਧਿਤ ਐਕਸੀਅਨ, ਐਸ. ਡੀ. ਓ. ਤੇ ਜੀ. ਈ. 'ਤੇ ਆਧਾਰਿਤ ਟੀਮ ਨੇ ਸੀਵਰੇਜ, ਲਾਈਟਾਂ ਤੇ ਹੋਰ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਸਮੇਂ-ਸਮੇਂ ਕਿਧਰੇ ਵੀ ਕੋਈ ਚੱਲ ਰਹੇ ਵਿਕਾਸ ਕੰਮਾਂ ਵਿਚ ਕੁਤਾਹੀ ਤੇ ਦੇਰੀ ਨਜ਼ਰ ਆਉਣ 'ਤੇ ਤੁਰੰਤ ਉਸ ਸੰਬੰਧੀ ਧਿਆਨ ਵਿਚ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਗਮਾਡਾ ਅਧੀਨ ਈਕੋ ਸਿਟੀ-2 ਦੇ ਵਸਨੀਕਾਂ ਦੀਆਂ ਮੁਢਲੀਆਂ ਲੋੜਾਂ ਤੇ ਸਹੂਲਤਾਂ ਸੰਬੰਧੀ ਹਰ ਪੱਖੋਂ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਅਹਿਮੀਅਤ ਦਿੱਤੀ ਜਾ ਰਹੀ ਹੈ | ਇਸ ਮੌਕੇ ਯੂਥ ਆਗੂ ਰੁਪਿੰਦਰ ਸਿੰਘ ਸੋਹੀ, ਸਰਪੰਚ ਹਰਵਿੰਦਰ ਸਿੰਘ, ਰਵਿੰਦਰ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਨਵਜੋਤ ਸਿੰਘ ਸ਼ੋਕਰ, ਰੁਪਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਸ਼ੋਕਰ, ਦਰਸ਼ਨ ਸਿੰਘ ਸੋਹੀ, ਸੁਦਾਗਰ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ ਸ਼ੋਕਰ, ਹਰਜੋਤ ਸਿੰਘ ਆਦਿ ਹਾਜ਼ਰ ਸਨ |