09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੁਲਿਸ ਵਲੋਂ ਇਰਾਦਾ-ਏ-ਕਤਲ ਮਾਮਲੇ 'ਚ 8 ਮੁਲਜ਼ਮ ਤੇ ਇਕ ਨਾਬਾਲਗ ਕਾਬੂ, ਜਨਮ ਦਿਨ ਦੇ ਜਸ਼ਨ ਦੌਰਾਨ ਕੀਤਾ ਸੀ ਹਮਲਾ <br/>

ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ ਵਿਚ 8 ਮੁਲਜ਼ਮਾਂ ਅਤੇ ਇਕ ਨਾਬਾਲਗ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਡੰਡੇ ਅਤੇ ਚਾਕੂ ਵੀ ਬਰਾਮਦ ਕੀਤੇ ਹਨ | ਥਾਣਾ ਸੈਕਟਰ-39 ਦੀ ਪੁਲਿਸ ਨੇ 4 ਜੂਨ ਨੂੰ ਦਰਜ ਮਾਮਲੇ ਵਿਚ ਹਿਮਾਂਸ਼ੂ ਉਰਫ਼ ਵਿਸ਼ਾਲ, ਉਦੈ, ਜਸਬੀਰ ਸਿੰਘ ਉਰਫ਼ ਸੰਘਾ, ਹਰਪ੍ਰੀਤ ਸਿੰਘ ਉਰਫ਼ ਸ਼ਿਵਾ, ਤੁਸ਼ਾਰ, ਸਚਿਨ, ਕਿ੍ਸ਼ ਤੇ ਹਰਪ੍ਰੀਤ ਸਿੰਘ ਉਰਫ਼ ਹਰਮਨ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਇਕ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ ਹੈ | ਸ਼ਿਕਾਇਤਕਰਤਾ ਰੋਹਿਤ ਵਾਸੀ ਸੈਕਟਰ-56 ਨੇ ਪੁਲਿਸ ਨੂੰ ਦੱਸਿਆ ਕਿ 3 ਜੂਨ ਦੀ ਰਾਤ ਉਹ ਆਪਣੇ ਸਾਲੇ ਦਾ ਜਨਮ ਦਿਨ ਸੈਕਟਰ-56 ਸਥਿਤ ਚਾਰ ਮੰਜ਼ਿਲਾ ਕਵਾਰਟਰਾਂ ਦੇ ਪਿੱਛੇ ਪਾਰਕ ਵਿਚ ਮਨਾ ਰਹੇ ਸਨ | ਰਾਤ ਕਰੀਬ 10 ਵਜੇ ਸ਼ਿਵਾ, ਕਿ੍ਸ਼, ਰਿਸ਼ੀ, ਪੀ.ਕੇ. ਤੇ ਉਨ੍ਹਾਂ ਦੇ 10 ਤੋਂ 12 ਸਾਥੀ ਉੱਥੇ ਪਹੁੰਚੇ ਤੇ ਚਾਕੂਆਂ, ਤਲਵਾਰਾਂ, ਗੰਡਾਸਿਆਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ | ਜਦੋਂ ਰਿੱਕੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਹਮਲੇ 'ਚ ਗੰਭੀਰ ਜ਼ਖ਼ਮੀ ਹੋਏ ਰਿੱਕੀ ਨੂੰ ਇਲਾਜ ਲਈ ਜੀ.ਐੱਮ.ਸੀ.ਐੱਚ.-32 ਵਿਚ ਦਾਖ਼ਲ ਕਰਵਾਇਆ ਗਿਆ | ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ 4 ਜੂਨ ਨੂੰ ਇਕ ਨਾਬਾਲਗ ਸਮੇਤ 9 ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਸ਼ਿਵਾ ਤੇ ਕਿ੍ਸ਼ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਨਾਲ ਸੰਬੰਧਿਤ ਹੋਰ ਜਾਣਕਾਰੀ ਤੇ ਬਰਾਮਦ ਕੀਤੇ ਚਾਕੂ ਤੇ ਡੰਡਿਆਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ ਜਦਕਿ ਬਾਕੀ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ | ਪੁਲਿਸ ਅਨੁਸਾਰ ਹਰਪ੍ਰੀਤ ਸਿੰਘ ਉਰਫ਼ ਸ਼ਿਵਾ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ 'ਚ ਕਤਲ, ਕਤਲ ਦੀ ਕੋਸ਼ਿਸ਼, ਕੁੱਟ-ਮਾਰ ਅਤੇ ਅਸਲਾ ਕਾਨੂੰਨ ਤਹਿਤ ਦਰਜ ਕੇਸ ਸ਼ਾਮਲ ਹਨ |

ਪਿਛਲੀ ਖ਼ਬਰ ਨੌਕਰੀ ਤੋਂ ਕੱਢੇ ਜਾਣ ਦਾ ਬਦਲਾ ਲੈਣ ਲਈ ਸਾਬਕਾ ਕਰਮਚਾਰੀ ਨੇ ਦੁਕਾਨ ਨੂੰ ਲਾਈ ਅੱਗ, 1.5 ਕਰੋੜ ਰੁਪਏ ਦਾ ਹੋਇਆ ਨੁਕਸਾਨ... ਅਗਲੀ ਖ਼ਬਰ ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਨਿਊਟ੍ਰੀਸ਼ਨਲ ਗਾਰਡਨ, ਸਕੂਲ ਸਿਹਤ ਪ੍ਰੋਗਰਾਮਾਂ ਤੇ ਜਨਤਕ ਜਾਗਰੂਕਤਾ ਦੀ ਕੀਤੀ ਸਮੀਖਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।