29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੰਜਾਬ ਕਲਾ ਭਵਨ ਵਿਖੇ ਕੁਮਾਰ ਜਗਦੇਵ ਸਿੰਘ ਦੀ ਕਿਤਾਬ 'ਮੈਲ਼ੇ ਲੱਠੇ ਦੀ ਝਾਲਰ' ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ <br/>

ਅਜੀਤ ਡੈਸਕ 07-06-2026
ਚੰਡੀਗੜ੍ਹ•, 6 ਜੂਨ (ਅਜਾਇਬ ਸਿੰਘ ਔਜਲਾ)– ਸਵਪਨ ਫਾਊਾਡੇਸ਼ਨ ਪਟਿਆਲਾ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਕਲਾ ਭਵਨ ਸੈਕਟਰ 16 ਵਿਖੇ ਕੁਮਾਰ ਜਗਦੇਵ ਸਿੰਘ ਦੀ ਕਿਤਾਬ 'ਮੈਲ਼ੇ ਲੱਠੇ ਝਾਲਰ' ਦੇ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਨਾਮੀ ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ | ਫਾਊਾਡੇਸ਼ਨ ਦੇ ਖਜ਼ਾਨਚੀ ਸੁਖਵਿੰਦਰ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਕੁਮਾਰ ਜਗਦੇਵ ਸਿੰਘ ਦੀ ਕਿਤਾਬ ਵਿਚ ਕੋਈ ਇਤਰਾਜ਼ ਯੋਗ ਗੱਲ ਨਹੀਂ ਹੈ | ਉਪਰੰਤ ਖ਼ਾਲਸਾ ਕਾਲਜ ਚੰਡੀਗੜ• ਤੋਂ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਸਿੰਘ ਨੇ ਆਪਣੇ ਮੁੱਖ ਸੁਰ ਭਾਸ਼ਣ ਵਿਚ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਵਾਰਤਕ ਲੇਖਾਂ ਰਾਹੀਂ ਪੰਜਾਬੀ ਬੰਦੇ ਦੇ ਚਰਿੱਤਰ ਦੀ ਪ੍ਰਮਾਣਿਕ ਨਿਸ਼ਾਨਦੇਹੀ ਹੁੰਦੀ ਹੈ | ਲੇਖਕ ਮਨਜੀਤ ਪੁਰੀ ਨੇ ਕਿਤਾਬ ਦੇ ਕਰਾਫ਼ਟ ਬਾਰੇ ਗੱਲਾਂ ਕੀਤੀਆਂ | ਉਨ•ਾਂ ਕੁਮਾਰ ਦੀ ਬੇਬਾਕੀ ਬਾਰੇ ਦੱਸਿਆ | ਉੱਘੇ ਆਲੋਚਕ ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਜ਼ਿਆਦਾਤਰ ਖ਼ੂਬਸੂਰਤ ਵਾਰਤਕ, ਚੰਗੇ ਕਵੀ ਲਿਖ ਰਹੇ ਨੇ | ਉਨ•ਾਂ ਕਿਹਾ ਕਿ ਕੁਮਾਰ ਜਗਦੇਵ ਨੇ ਆਪਣੇ ਆਲੇ-ਦੁਆਲੇ ਦੇ ਆਪਣੇ ਅਨੁਭਵ ਨੂੰ ਬੜੀ ਪ੍ਰਮਾਣਿਕਤਾ ਨਾਲ ਪੇਸ਼ ਕੀਤਾ ਤੇ ਉਸ ਵਿਚ ਕੋਈ ਲਾਗ-ਲਪੇਟ ਨਹੀਂ ਹੈ | ਉੱਘੇ ਨਾਟਕਕਾਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਗਦੇਵ ਮੇਰਾ ਕਾਲਜ ਦਾ ਜਮਾਤੀ ਹੈ | ਉਹ ਕਹਿਣ ਵਿਚ ਦਲੇਰ ਹੈ | ਜਗਦੇਵ ਆਪਣੀ ਗੱਲ ਕਹਿਣ ਦੇ ਨਾਲ ਨਾਲ, ਸਮਾਜਿਕ ਤਾਣੇ-ਬਾਣੇ ਨੂੰ ਬਿਆਨਦਾ ਹੈ | ਉੱਘੇ ਸ਼ਾਇਰ ਵਿਜੈ ਵਿਵੇਕ ਨੇ ਕਿਹਾ ਕਿ ਇਹ ਏਨੀ ਰੋਚਕ ਕਿਤਾਬ ਇੱਕੋ ਬੈਠਕ ਵਿਚ ਪੜ• ਦਿੱਤੀ | ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਕੁਮਾਰ ਜਗਦੇਵ ਸਿੰਘ ਨੇ ਦਿ੍ਸ਼ ਚਿਤਰਨ ਕਮਾਲ ਦਾ ਸਿਰਜਿਆ ਹੈ | ਇਸ ਮੌਕੇ 'ਤੇ ਕੁਮਾਰ ਜਗਦੇਵ ਸਿੰਘ ਨੇ ਕਿਹਾ ਮੇਰੇ ਲਈ ਮੰਚ ਵੱਡਾ ਹੈ ਜਿਨ•ਾਂ ਨੂੰ ਦੇਖ ਕੇ ਅਸੀਂ ਲਿਖਣਾ ਸ਼ੁਰੂ ਕੀਤਾ ਉਹ ਮੰਚ 'ਤੇ ਬਿਰਾਜਮਾਨ ਹਨ | ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਉੱਘੇ ਕਵੀ ਸਵਰਨਜੀਤ ਸਵੀ ਨੇ ਕਿਹਾ ਕਿ ਕਿਤਾਬ ਪੜ•ਦਿਆਂ ਇਸ ਤਰ•ਾਂ ਲੱਗਿਆ ਲੇਖਕ ਪੂਰੀ ਤਰ•ਾਂ ਸੰਸਾਰ ਵਿਚ ਵਿਚਰਿਆ ਹੈ | ਲੇਖਣੀ ਵਿਚ ਸਭ ਕੁੱਝ ਬੜੀ ਸਹਿਜ ਰੂਪ ਵਿਚ ਆਉਂਦਾ ਹੈ | ਮੁੱਖ ਮਹਿਮਾਨ ਡਾ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਨੰੂ ਹੈਰਾਨੀ ਹੋਈ, ਮੈਨੂੰ ਲੱਗਦਾ ਸੀ ਕਿ ਕੁਮਾਰ ਕਹਾਣੀ ਜਾਂ ਨਾਵਲ ਲਿਖੇਗਾ | ਕਿਤਾਬ ਵਿਚ ਦੋ ਤਿੰਨ ਚੀਜ਼ਾਂ ਗੁੰਮ ਨੇ ਪਰ ਬਿਰਤਾਂਤ ਬੜਾ ਕਮਾਲ ਦਾ ਹੈ | ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਉੱਘੇ ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ 'ਮੈਲ਼ੇ ਲੱਠੇ ਦੀ ਝਾਲਰ' ਹੀ ਆਪਣੇ ਆਪ ਵਿਚ ਪੂਰਨ ਹੈ | ਸਮਾਰੋਹ ਦਾ ਮੰਚ ਸੰਚਾਲਨ ਉੱਘੇ ਸ਼ਾਇਰ ਜਗਦੀਪ ਸਿੱਧੂ ਵਲੋਂ ਬਾਖ਼ੂਬੀ ਕੀਤਾ ਤੇ ਜਦ ਕਿ ਪਾਲ ਅਜਨਬੀ ਵਲੋਂ ਧੰਨਵਾਦੀ ਸ਼ਬਦ ਕਹੇ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਸਾਲਾਨਾ ਫ਼ੋਟੋਗਰਾਫੀ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਪੰਜਾਬ ਕਲਾ ਭਵਨ 'ਚ ਕਰਵਾਇਆ 'ਸੁਖ਼ਨ ਲਾਈਵ' ਬਣਿਆ ਯਾਦਗਾਰੀ ਸਾਹਿਤਕ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।