29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'ਇਕ ਪੇੜ ਮਾਂ ਦੇ ਨਾਂਅ' ਮੁਹਿੰਮ ਤਹਿਤ ਬੂਟੇ ਲਗਾ ਕੇ 'ਵਿਸ਼ਵ ਵਾਤਾਵਰਨ ਦਿਵਸ' ਮਨਾਇਆ <br/>

ਅਜੀਤ ਡੈਸਕ 07-06-2026
ਲਾਲੜੂ, 6 ਜੂਨ (ਰਾਜਬੀਰ ਸਿੰਘ)-'ਵਿਸ਼ਵ ਵਾਤਾਵਰਨ ਦਿਵਸ' ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਦੇਸ਼-ਵਿਆਪੀ ਮੁਹਿੰਮ 'ਇਕ ਪੇੜ ਮਾਂ ਦੇ ਨਾਂਅ' ਤਹਿਤ ਬੂਟੇ ਲਗਾਏ ਗਏ | ਇਸ ਪਹਿਲਕਦਮੀ 'ਚ ਸੰਸਥਾ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕੈਂਪਸ ਅੰਦਰ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਵਾਤਾਵਰਨ ਦੀ ਸੰਭਾਲ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਕੁਦਰਤ ਦੀ ਸਾਂਭ-ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ 'ਇਕ ਪੇੜ ਮਾਂ ਦੇ ਨਾਂਅ' ਮੁਹਿੰਮ ਤਹਿਤ ਇਕ-ਇਕ ਬੂਟਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦਰੱਖ਼ਤ ਜਿਥੇ ਸਾਡੇ ਵਾਤਾਵਰਨ 'ਚ ਸ਼ੁੱਧਤਾ ਬਣਾਈ ਰੱਖਦੇ ਹਨ, ਉਥੇ ਹੀ ਇਹ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ ਹੀ ਫ਼ਲ ਵੀ ਖਾਣ ਨੂੰ ਦਿੰਦੇ ਹਨ | ਇਸੇ ਦੌਰਾਨ ਗਰੁੱਪ ਦੀ ਵਾਈਸ ਪ੍ਰੈਜ਼ੀਡੈਂਟ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਦੇ ਜੀਵਨ 'ਚ ਵਾਤਾਵਰਨ ਅਨੁਕੂਲ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ, 'ਵਿਸ਼ਵ ਵਾਤਾਵਰਨ ਦਿਵਸ' ਸਾਨੂੰ ਧਰਤੀ ਪ੍ਰਤੀ ਆਪਣੀ ਸਾਂਝੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ |

ਪਿਛਲੀ ਖ਼ਬਰ ਬਲਟਾਣਾ ਦੇ ਸ੍ਰੀ ਸਨਾਤਨ ਧਰਮ ਖਾਟੂ ਸ਼ਿਆਮ ਮੰਦਰ 'ਚ ਦਿਨ-ਦਿਹਾੜੇ ਚੋਰੀ ਦੀ ਕੋਸ਼ਿਸ਼ <br/> ਅਗਲੀ ਖ਼ਬਰ ਸੀ. ਜੀ. ਸੀ. ਲਾਂਡਰਾਂ 'ਚ 'ਵਿਸ਼ਵ ਵਾਤਾਵਰਨ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।