27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

10 ਪਿੰਡਾਂ ਦੇ ਕਿਸਾਨ ਵਫ਼ਦ ਨੇ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 08-06-2026
ਚੰਡੀਗੜ•, 7 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨਾਲ ਬਾਲਸਮੰਦ ਸਮੇਤ ਲਗਭਗ 10 ਪਿੰਡਾਂ ਦੀ ਪੰਚਾਇਤਾਂ ਅਤੈ ਕਿਸਾਨ ਨੁਮਾਇੰਦਿਆਂ ਨੇ ਚੰਡੀਗੜ• ਵਿਚ ਮੁਲਾਕਾਤ ਕਰ ਖੇਤਰ ਦੀ ਵੱਖ-ਵੱਖ ਜਨਹਿਤ ਅਤੇ ਖੇਤੀਬਾੜੀ ਸਬੰਧੀ ਸਮੱਸਿਆਵਾਂ ਅਤੇ ਮੰਗਾਂ ਨਾਲ ਜਾਣੂ ਕਰਾਇਆ | ਵਫ਼ਦ ਨੇ ਵਿਸ਼ੇਸ਼ ਰੂਪ ਨਾਲ ਨਹਿਰੀ ਪਾਣੀ ਦੀ ਉਪਲਬਧਤਾ, ਸਿੰਚਾਈ ਵਿਵਸਥਾ ਨੂੰ ਮਜ਼ਬੂਤ ਬਣਾਉਣ ਤੇ ਕਿਸਾਨਾਂ ਨਾਲ ਜੁੜੇ ਹੋਰ ਮਹਤੱਵਪੂਰਨ ਮੁੱਦੇ ਚੁੱਕੇ | ਕਿਸਾਨਾਂ ਦੀ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਤਰੀ ਸ਼ਰੂਤੀ ਚੌਧਰੀ ਨੇ ਤੁਰੰਤ ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੀਟਿੰਗ ਵਿਚ ਬੁਲਾਇਆ ਅਤੇ ਕਿਸਾਨ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੇ ਵਿਚ ਸਿੱਧਾ ਸੰਵਾਦ ਸਥਾਪਿਤ ਕਰਾਇਆ | ਇਸ ਦੌਰਾਨ ਕਿਸਾਨਾਂ ਨੇ ਆਪਣੇ ਖੇਤਰਾਂ ਵਿਚ ਨਹਿਰੀ ਪਾਣੀ ਦੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਅਤੇ ਹੋਰ ਸਥਾਨਕ ਮੰਗਾਂ ਨੂੰ ਵਿਸਤਾਰ ਨਾਲ ਰੱਖਿਆ | ਮੀਟਿੰਗ ਵਿਚ ਸਿੰਚਾਈ ਵਿਭਾਗ ਦੇ ਪ੍ਰਮੁੱਖ ਇੰਜੀਨੀਅਰ (ਈ.ਆਈ.ਸੀ), ਮੁੱਖ ਇੰਜੀਨੀਅਰ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ | ਮੰਤਰੀ ਨੇ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਕਿਸਾਨਾਂ ਵਲੋਂ ਚੁੱਕੇ ਗਏ ਸਾਰੇ ਮੁੱਦਿਆਂ ਦਾ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਯਕੀਨੀ ਕੀਤਾ ਜਾਵੇ ਅਤੇ ਨਹਿਰੀ ਜਲ ਵੰਡ ਵਿਵਸਥਾ ਨੂੰ ਹੋਰ ਵੱਧ ਪ੍ਰਭਾਵੀ ਅਤੇ ਸੁਚਾਰੂ ਬਣਾਇਆ ਜਾਵੇ |

ਪਿਛਲੀ ਖ਼ਬਰ ਪਬਲਿਕ ਹੈਲਥ ਵਰਕਰ ਯੂਨੀਅਨ ਦੀ ਆਪਣੀਆਂ ਮੰਗਾਂ ਸਬੰਧੀ ਹੋਈ ਮੀਟਿੰਗ <br/> ਅਗਲੀ ਖ਼ਬਰ ਹਰਿਆਣਾ 'ਚ 15.70 ਕਰੋੜ ਲਾਗਤ ਨਾਲ ਛੇ ਜ਼ਿਲਿ੍ਹਆਂ ਵਿਚ ਬਣਨਗੀਆਂ 26 ਨਵੀਆਂ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।