27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਬਲਿਕ ਹੈਲਥ ਵਰਕਰ ਯੂਨੀਅਨ ਦੀ ਆਪਣੀਆਂ ਮੰਗਾਂ ਸਬੰਧੀ ਹੋਈ ਮੀਟਿੰਗ <br/>

ਅਜੀਤ ਡੈਸਕ 08-06-2026
ਚੰਡੀਗੜ੍ਹ, 7 ਜੂਨ (ਅਜੀਤ ਬਿਉਰੋ)- ਅੱਜ ਪਬਲਿਕ ਹੈਲਥ ਵਰਕਰ ਯੂਨੀਅਨ ਦੀ ਮੀਟਿੰਗ ਵਾਟਰ ਵਰਕਰ ਸੈਕਟਰ 39 ਦੇ ਕਰਮਚਾਰੀਆਂ ਨਾਲ ਕੀਤੀ ਗਈ | ਜਿਸ ਵਿਚ ਕਰਮਚਾਰੀਆਂ ਦੀਆਂ ਪੈਂਡਿੰਗ ਮੰਗਾਂ 'ਤੇ ਗੱਲਬਾਤ ਸਾਂਝੀ ਕੀਤੀ | ਇਸ ਮੌਕੇ ਮਲਕੀਤ ਸਿੰਘ ਪ੍ਰਧਾਨ ਪਬਲਿਕ ਹੈਲਥ ਵਰਕਰ ਯੂਨੀਅਨ ਚੰਡੀਗੜ੍ਹ ਨੇ ਮੰਗਾਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਾਰੇ ਕਰਮਚਾਰੀਆਂ ਦੀ ਸੈਲਰੀ ਸਮੇਂ ਸਿਰ ਦੇਣਾ, ਡੀ.ਸੀ ਰੇਟਾਂ ਵਿਚ ਰਹਿੰਦੀਆਂ ਤਰੁੱਟੀਆਂ ਦੂਰ ਕਰਨੀਆਂ, ਟਿਊਬਵੈੱਲਾਂ ਤੇ ਰਲੀਵਰਾ ਦੀ ਭਰਤੀ ਕਰਨੀ, ਰਿਟਾਇਰ ਹੋਏ ਕਰਮਚਾਰੀਆਂ ਦੀਆਂ ਪੈਨਸ਼ਨਾਂ ਦੇ ਕੇਸ ਜਲਦ ਤੋਂ ਜਲਦ ਹੱਲ ਕਰਨੇ, ਡੈਥ ਕੇਸਾਂ ਦੇ ਵਾਰਸਾਂ ਨੂੰ ਨੌਕਰੀ ਦੇਣਾ, ਖ਼ਾਲੀ ਪੋਸਟਾਂ ਭਰਨੀਆਂ ਆਦਿ ਮੰਗਾਂ ਤੇ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪ੍ਰਧਾਨ ਮਲਕੀਤ ਸਿੰਘ, ਵਾਈਸ ਪ੍ਰਧਾਨ ਸੁਖਵੰਤ ਸਿੰਘ, ਸੈਕਟਰੀ ਜਸਬੀਰ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਐਜੂਕੇਸ਼ਨ ਡਿਪਾਰਟਮੈਂਟ ਤੋਂ ਬਲਵੀਰ ਸਿੰਘ, ਸ਼ਿਵ ਮੂਰਤ ਯੂਨੀਅਨ ਮੈਂਬਰ ਪ੍ਰਭ ਸਿੰਘ, ਰਜਤ ਕੁਮਾਰ ਕਾਲਾ, ਰਾਮ ਗੁਰਪ੍ਰੀਤ ਸਿੰਘ ਆਦਿ ਮੈਂਬਰਾਂ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਵਿਸ਼ਾਲ ਬਾਲ ਸਮਾਗਮ 'ਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਕੀਤਾ ਪ੍ਰੇਰਿਤ <br/> ਅਗਲੀ ਖ਼ਬਰ 10 ਪਿੰਡਾਂ ਦੇ ਕਿਸਾਨ ਵਫ਼ਦ ਨੇ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।