08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਆਮ ਆਦਮੀ ਪਾਰਟੀ ਪੰਜਾਬ ’ਚ ਮੁੜ ਸੱਤਾ ਹਾਸਿਲ ਕਰਨ ਦੇ ਸੁਪਨੇ ਲੈਣੇ ਬੰਦ ਕਰੇ : ਬੰਨੀ ਕੰਗ

ਅਜੀਤ ਡੈਸਕ 22-06-2026


ਖਰੜ, 21 ਜੂਨ (ਜੰਡਪੁਰੀ)-ਯੂਥ ਕਾਂਗਰਸੀ ਆਗੂ ਅਤੇ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਮੁੜ ਤੋਂ ਸੱਤਾ ਹਾਸਿਲ ਕਰਨ ਦੇ ਸੁਪਨੇ ਲੈਣੇ ਬੰਦ ਕਰੇ ਕਿਉਂਕਿ ਪੰਜਾਬੀਆਂ ਨੇ ਇਸ ਪਾਰਟੀ ’ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਇਕ ਮੌਕਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਤੇ ਇਸ ਦੇ ਆਗੂ ਖਰੇ ਨਹੀਂ ਉਤਰ ਸਕੇ, ਜਿਸ ਕਰਕੇ ਅੱਜ ਹਰ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਖੇਧੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਪੰਜਾਬ ਅਤੇ ਖਰੜ ਹਲਕੇ ਦਾ ਵਿਕਾਸ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਵੇਗੀ। ਇਸ ਮੌਕੇ ਬੰਨੀ ਕੰਗ ਨਾਲ ਕ੍ਰਿਪਾਲ ਸਿੰਘ ਖਿਜ਼ਰਾਬਾਦ, ਜਰਨੈਲ ਸਿੰਘ ਮਾਵੀ, ਗਿਆਨ ਸਿੰਘ ਘੰਡੌਲੀ, ਸਰਪੰਚ ਹਰਜੀਤ ਸਿੰਘ, ਨਰਿੰਦਰ ਸਿੰਘ ਢਕੌਰਾਂ, ਡਾ. ਅਮਰਜੀਤ ਸਿੰਘ ਕਰਤਾਰਪੁਰ, ਸਰਬਜੀਤ ਸਿੰਘ ਟੋਡਰਮਾਜਰਾ, ਰਣਜੀਤ ਸਿੰਘ ਖੱਦਰੀ, ਅਵਤਾਰ ਸਿੰਘ ਤਾਰੀ, ਰੋਹਿਤ ਤੀੜਾ ਅਤੇ ਜਸਵਿੰਦਰ ਸਿੰਘ ਭੂਰਾ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਰੂਪਨਗਰ ਜ਼ਿਲ੍ਹੇ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫੈਮਿਲੀ ਕਾਉਂਸਲਿੰਗ ਰਾਹੀਂ ਨਸ਼ਾ ਛੱਡ ਰਹੇ ਨੌਜਵਾਨਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।